ਮਾਸਟਰ ਰਵਿੰਦਰ ਨੇ ਬੱਚਿਆਂ ਨੂੰ ਹਮੇਸ਼ਾਂ ਸਹੀ ਸਿੱਖਿਆ ਦਿੱਤੀ : ਸ਼ਾਹ ਜੀ
ਮਾਸਟਰ ਰਵਿੰਦਰ ਪਾਲ ਨਰੂੜ ਨੇ ਬੱਚਿਆਂ ਨੂੰ ਹਮੇਸ਼ਾਂ ਸਹੀ ਸਿੱਖਿਆ ਦਿੱਤੀ ਬਾਬਾ ਕਰਨੈਲ ਸ਼ਾਹ
Publish Date: Tue, 31 Mar 2026 07:53 PM (IST)
Updated Date: Tue, 31 Mar 2026 07:55 PM (IST)

ਫਗਵਾੜਾ : ਮਾਸਟਰ ਰਵਿੰਦਰ ਪਾਲ ਨਰੂੜ ਜੋ ਕਿ ਆਰਟ ਐਂਡ ਕਰਾਫਟ ਅਧਿਆਪਕ ਦੇ ਤੌਰ ’ਤੇ ਇਸ ਸਮੇਂ ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਤਾਇਨਾਤ ਸਨ। ਉਨ੍ਹਾਂ ਸਿੱਖਿਆ ਵਿਭਾਗ ਪੰਜਾਬ ਅਧੀਨ ਵੱਖ-ਵੱਖ ਸਕੂਲਾਂ ਵਿਚ ਕਰੀਬ 32 ਸਾਲਾਂ ਦੀ ਬੇਦਾਗ ਸੇਵਾ ਨਿਭਾਈ। ਉਨ੍ਹਾਂ ਦੀ ਸੇਵਾਮੁਕਤੀ ’ਤੇ 30 ਮਾਰਚ 2026 ਨੂੰ ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਇਕ ਵਿਸ਼ੇਸ਼ ਵਿਦਾਇਗੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਗੱਦੀ ਨਸ਼ੀਨ ਸਾਈਂ ਬਾਬਾ ਕਰਨੈਲ ਸ਼ਾਹ ਜੀ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਤੇ ਮਾਸਟਰ ਰਵਿੰਦਰ ਪਾਲ ਨਰੂੜ ਨੂੰ ਆਪਣੇ ਅਸ਼ੀਰਵਾਦ ਦਿੱਤੇ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਹੀ ਸਿੱਖਿਆ ਪ੍ਰਦਾਨ ਕਰਨਾ ਕਿਸੇ ਵੀ ਅਧਿਆਪਕ ਦਾ ਪਹਿਲਾ ਫਰਜ਼ ਹੁੰਦਾ ਹੈ ਤੇ ਮਾਸਟਰ ਰਵਿੰਦਰ ਪਾਲ ਵੱਲੋਂ ਇਸ ਫਰਜ਼ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਇਆ ਗਿਆ ਹੈ। ਬਾਬਾ ਕਰਨੈਲ ਸ਼ਾਹ ਵੱਲੋਂ ਸਮੂਹ ਪਿੰਡ ਵਾਸੀਆਂ ਵੱਲੋਂ ਇਕ ਯਾਦਗਾਰੀ ਟ੍ਰਾਫੀ ਤੇ ਸਿਰੋਪਾਓ ਪਾ ਕੇ ਮਾਸਟਰ ਰਵਿੰਦਰ ਪਾਲ ਨਰੂੜ ਤੇ ਉਨ੍ਹਾਂ ਦੀ ਸਪਤਨੀ ਸ਼੍ਰੀਮਤੀ ਸੁਨੀਤਾ ਦੇਵੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਰਾਮ ਪਾਲ ਮੱਟੂ ਸਾਹਨੀ ਨੇ ਕਿਹਾ ਕਿ ਮਾਸਟਰ ਰਵਿੰਦਰ ਪਾਲ ਵੱਲੋਂ ਆਪਣੀ ਡਿਊਟੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ ਗਈ ਹੈ। ਸਮਾਗਮ ਨੂੰ ਪ੍ਰਿੰਸੀਪਲ ਸੁਰੇਸ਼ ਗੁਪਤਾ, ਪ੍ਰੋ. ਇੰਦਰਜੀਤ ਪਾਲ, ਪਟਿਆਲਾ ਤੋਂ ਰੇਸ਼ਮ ਲਾਲ, ਮੁੱਖ ਅਧਿਆਪਕ ਕੇਵਲ ਲਾਲ, ਚੰਦਰ ਮੋਹਣ, ਆਰਮੀ ਤੋਂ ਜਸਪਾਲ ਸਿੰਘ, ਡਾ. ਜਸਵਿੰਦਰ ਸਿੰਘ ਜਸਵਾਲ, ਰਾਮ ਗੋਪਾਲ, ਸਮੇਤ ਹੋਰ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਸੇਵਾ ਮਾਸਟਰ ਬਲਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਮਲਕ ਪੁਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਤੋਂ ਸੀਨੀਅਰ ਵਿਕਾਸ ਅਧਿਕਾਰੀ ਸੁਖਦੇਵ ਮੇਤਲੇ, ਰਮੇਸ਼ ਲਾਲ ਕੌਲ, ਤਿਲਕ ਰਾਜ ਵੱਲੋਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਾਸਟਰ ਰਵਿੰਦਰ ਪਾਲ ਨਰੂੜ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਗੁਰਮਿੰਦਰ ਸਿੰਘ, ਮਾਸਟਰ ਹਰਮਨ ਪਿਪਲਾਂਵਾਲਾ ਹੁਸ਼ਿਆਰਪੁਰ, ਗੁਰਜੀਤ ਸਿੰਘ, ਮੈਡਮ ਅਮਨਦੀਪ ਕੌਰ, ਨੀਲਮ ਸ਼ਰਮਾ, ਰਜਨੀ, ਅਨੀਤਾ, ਕੇਵਲ ਕ੍ਰਿਸ਼ਨ, ਜਗਦੀਸ਼ ਲਾਲ, ਵਿਪਿਨ ਕੁਮਾਰ, ਸੁਖਦੀਪ ਸਿੰਘ, ਸੁਖਜਿੰਦਰ ਕੁਮਾਰ, ਦਵਿੰਦਰ ਪਾਲ, ਸੁਖਦੇਵ ਸਿੰਘ, ਹਰਦੀਪ ਕੁਮਾਰ, ਸਰਵਜੀਤ ਕੌਰ, ਕਿਰਨ ਬਾਲਾ, ਸੁਰਿੰਦਰ ਕੌਰ, ਪੂਜਾ, ਬਲਬੀਰ ਕੌਰ ਸਮੇਤ ਹੋਰ ਬਹੁਤ ਸਾਰੇ ਵਿਦਿਆਰਥੀ ਤੇ ਇਲਾਕਾ ਵਾਸੀ ਹਾਜ਼ਰ ਸਨ।