ਬੇਬੇ ਨਾਨਕੀ ਦੇ ਪ੍ਰਕਾਸ਼ ਦਿਹਾੜੇ ਮੌਕੇ 13 ਲੋੜਵੰਦ ਧੀਆਂ ਦੇ ਕਰਵਾਏ ਸਮੂਹਿਕ ਵਿਆਹ
ਬੇਬੇ ਨਾਨਕੀ ਦੇ ਪ੍ਰਕਾਸ਼ ਦਿਹਾੜੇ ਮੌਕੇ 13 ਲੋੜਵੰਦ ਧੀਆਂ ਦੇ ਕਰਵਾਏ ਸਮੂਹਿਕ ਵਿਆਹ
Publish Date: Thu, 02 Apr 2026 10:07 PM (IST)
Updated Date: Thu, 02 Apr 2026 10:10 PM (IST)

ਬੇਬੇ ਨਾਨਕੀ ਇਸਤਰੀ ਸਤਸੰਗ ਚੈਰੀਟੇਬਲ ਟਰੱਸਟ ਵੱਲੋਂ ਦਾਨ ਵਜੋਂ ਦਿੱਤਾ ਸਮਾਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਭੈਣ ਜੀ ਸਤਿਕਾਰਯੋਗ ਧੰਨ ਧੰਨ ਬੇਬੇ ਨਾਨਕੀ ਜੀ ਦਾ 562ਵੇਂ ਜਨਮ ਉਤਸਵ ਜੋੜ ਮੇਲੇ ਦੇ ਦੂਜੇ ਦਿਨ ਅੱਜ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂਕੇ ਵੱਲੋਂ ਦੇਸ਼-ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ 13 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਤੇ ਘਰੇਲੂ ਜ਼ਰੂਰਤ ਅਨੁਸਾਰ ਸਮਾਨ, ਨਵੇਂ ਸੂਟ, ਬਰਤਨ, ਸਾਈਕਲ ਤੇ ਹੋਰ ਘਰੇਲੂ ਸਮਾਨ ਧੀਆਂ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਕਰੀਬ 13 ਪਿੰਡਾਂ ਤੋਂ ਬਰਾਤਾਂ ਆਪਣੇ ਲਾੜਿਆਂ ਨਾਲ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਪੁੱਜੀਆਂ ਤੇ ਧੀਆਂ ਦੇ ਮਾਪੇ ਤੇ ਰਿਸ਼ਤੇਦਾਰ ਵੀ ਵੱਡੀ ਗਿਣਤੀ ਚ ਪੁੱਜੇ, ਜਿਨ੍ਹਾਂ ਲਈ ਲੰਗਰ ਸੇਵਾਦਾਰਾਂ ਵੱਲੋਂ ਪੂਰਾ ਦਿਨ ਵਰਤਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਮੂਹ 13 ਵਿਆਹ ਵਾਲੇ ਜੋੜਿਆਂ (ਲੜਕੇ ਤੇ ਲੜਕੀ) ਨੂੰ ਸਤਿਗੁਰੂ ਜੀ ਦੇ ਸਾਹਮਣੇ ਬਿਠਾਇਆ ਗਿਆ ਤੇ ਭਾਈ ਅਮਰਦੀਪ ਸਿੰਘ ਦੇ ਹਜੂਰੀ ਰਾਗੀ ਜਥੇ ਵੱਲੋਂ ਲਾਵਾਂ ਦਾ ਪਾਠ ਤੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਗਏ। ਭਾਈ ਕੁਲਵਿੰਦਰ ਸਿੰਘ ਗ੍ਰੰਥੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਹੁਕਮਨਾਮਾ ਸਰਵਣ ਕਰਵਾਇਆ ਤੇ ਚਾਰ ਲਾਵਾਂ ਦੀ ਬਾਣੀ ਸੁਣਾਈ ਗਈ। ਇਸ ਸਮੇਂ ਸਟੇਜ ਸਕੱਤਰ ਭਾਈ ਜੇਪੀ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਸੰਸਥਾਪਕ ਤੇ ਮਹਾਨ ਪਰਉਪਕਾਰੀ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਜੀ ਯੂਕੇ ਵਾਲਿਆਂ ਵੱਲੋਂ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਇੰਗਲੈਂਡ ਤੇ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਧੀਆਂ ਦੇ ਵਿਆਹ ਕਰਨ ਦੀ ਸੇਵਾ ਆਰੰਭ ਕੀਤੀ ਗਈ ਸੀ। ਉਸੇ ਲੜੀ ਤਹਿਤ ਹੀ ਅੱਜ 13 ਜੋੜਿਆਂ ਦੇ ਪੂਰਨ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਏ ਹਨ। ਇਸ ਸਮੇਂ ਅਨੰਦ ਕਾਰਜ ਉਪਰੰਤ ਧੀਆਂ ਨੂੰ ਸ਼ਗਨ ਦਿੰਦੇ ਹੋਏ ਬੇਬੇ ਨਾਨਕੀ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ ਯੂਕੇ ਤੇ ਮੀਤ ਪ੍ਰਧਾਨ, ਮੈਨੇਜਰ ਗੁਰਦਿਆਲ ਸਿੰਘ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਬਾਬਾ ਜਸਪਾਲ ਸਿੰਘ ਨੀਲਾ, ਮੀਤ ਮੈਨੇਜਰ ਭਾਈ ਜਸਵੰਤ ਸਿੰਘ ਨੰਢਾ, ਟਰੱਸਟ ਦੇ ਸੈਕਟਰੀ ਭਾਈ ਜਤਿੰਦਰਪਾਲ ਸਿੰਘ, ਟਰੱਸਟੀ ਮੈਂਬਰ ਜਥੇ ਪਰਮਿੰਦਰ ਸਿੰਘ ਖਾਲਸਾ, ਹਰਜਿੰਦਰ ਸਿੰਘ ਲਾਡੀ, ਅਜੀਤ ਸਿੰਘ ਯੂਕੇ ਟਰੱਸਟੀ ਮੈਂਬਰ, ਪਰਮਜੀਤ ਸਿੰਘ ਯੂਕੇ, ਬੀਬੀ ਲਖਵਿੰਦਰ ਕੌਰ ਲਾਇਲ, ਬੀਬੀ ਮਹਿੰਦਰ ਕੌਰ ਚਾਨਾ, ਸਰਬਜੀਤ ਸਿੰਘ ਬੱਬੂ, ਭਾਈ ਤਰਸੇਮ ਸਿੰਘ ਰਾਗੀ, ਪਿਆਰ ਕੌਰ ਸੀਹਰਾ, ਗੁਰਬਚਨ ਸਿੰਘ ਮੋਹਾਲੀ, ਬੀਬੀ ਦਰਸ਼ਨ ਕੌਰ, ਬੀਬੀ ਸੁਖਦੇਵ ਕੌਰ, ਬੀਬੀ ਪ੍ਰੀਤਮ ਕੌਰ, ਬੀਬੀ ਹਰਬੰਸ ਕੌਰ, ਬੀਬੀ ਦਰਸ਼ਨ ਕੌਰ, ਬੀਬੀ ਸਤਿੰਦਰ ਕੌਰ, ਬੀਬੀ ਨਿਰੰਜਣ ਕੌਰ, ਨਪਿੰਦਰਜੀਤ ਸਿੰਘ ਮੋਹਾਲੀ, ਬੀਬੀ ਜਗੀਰ ਕੌਰ ਯੂਕੇ, ਦਿਲਦਾਰ ਸਿੰਘ, ਬੀਬੀ ਰਾਜਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਜਸਵਿੰਦਰ ਕੌਰ ਨੇ ਸ਼ਗਨ ਦੇ ਰੂਪ ਚ ਮਾਇਆ ਧੀਆਂ ਦੀ ਝੋਲੀ ਪਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਸਮਾਗਮ ਵਿਚ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ।