ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ : ਰਾਕੇਸ਼ ਧੀਰ
ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ : ਰਾਕੇਸ਼ ਧੀਰ
Publish Date: Tue, 27 Jan 2026 08:43 PM (IST)
Updated Date: Tue, 27 Jan 2026 08:46 PM (IST)

77ਵੇਂ ਗਣਤੰਤਰ ਦਿਵਸ ਮੌਕੇ ਐੱਸਡੀ ਮਾਡਲ ਸਕੂਲ ’ਚ ਕਰਵਾਇਆ ਸਮਾਗਮ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਐੱਸਡੀ ਸਭਾ ਦੇ ਪ੍ਰਧਾਨ ਤੇ ਪ੍ਰਮੁੱਖ ਉਦਯੋਗਪਤੀ ਰਾਕੇਸ਼ ਧੀਰ ਨੇ ਨਿਭਾਈ। ਤਿਰੰਗਾ ਲਹਿਰਾਉਣ ਉਪਰੰਤ ਆਕਾਸ਼ ਵਿਚ ਰੰਗ-ਬਿਰੰਗੇ ਗੁਬਾਰੇ ਛੱਡ ਕੇ ਬੱਚਿਆਂ ਵੱਲੋਂ ਵਿਖਾਈ ਸ਼ਾਨਦਾਰ ਪਰੇਡ ਦਾ ਨਿਰੀਖਣ ਕੀਤਾ ਤੇ ਸਲਾਮੀ ਦਿੰਦੇ ਹੋਏ ਸਮੂਹ ਬੱਚਿਆਂ ਤੇ ਮਾਪਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਰਕੇਸ਼ ਧੀਰ, ਉਮਾ ਦੱਤ ਸ਼ਰਮਾ ਮੈਨੇਜਰ, ਪੈਟਰਨ ਲਾਲਾ ਅਮਰ ਚੰਦ ਧੀਰ, ਰਚਿਤ ਕੋਛੜ, ਰਵਿੰਦਰ ਠਾਕੁਰ ਜਨਰਲ ਸੈਕਟਰੀ, ਮੁਕੇਸ਼ ਸ਼ਰਮਾ ਸ਼ਸ਼ੀ ਚੋਪੜਾ, ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੀਪ ਜਗਾ ਕੇ ਗਣਪਤੀ ਗਣੇਸ਼ ਦੀ ਅਰਾਧਨਾ ਕਰਕੇ ਕੀਤੀ। ਪ੍ਰਧਾਨ ਰਾਕੇਸ਼ ਧੀਰ ਨੇ ਕਿਹਾ ਕਿ ਸਾਨੂੰ ਇਸ ਦਿਨ ਦੇ ਜਸ਼ਨ ਨੂੰ ਮਨਾਉਂਦੇ ਹੋਇਆਂ ਭਾਰਤ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਭੁੱਲਣਾ ਨਹੀਂ ਚਾਹੀਦਾ। ਉਨ੍ਹਾਂ ਦੱਸਿਆ ਕਿ ਸਨਾਤਨ ਧਰਮ ਸਭਾ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਵਾਲੀ ਪੁਰਾਣੀ ਸੰਸਥਾ ਹੈ। ਪ੍ਰਿੰਸੀਪਲ ਕਰਨਜੀਤ ਸਿੰਘ ਨੇ ਸਕੂਲ ਵੱਲੋਂ ਸਾਲ 2025 ਵਿਚ ਕੀਤੀ ਉਪਲਬਧੀਆਂ ਦੀ ਰਿਪੋਰਟ ਪੜ੍ਹ ਕੇ ਦੱਸੀ ਤੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਜਿਸ ਨੂੰ ਅਜਿਹੀ ਸੰਸਥਾ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪ੍ਰਧਾਨ ਰਾਕੇਸ਼ ਧੀਰ ਵੱਲੋਂ ਸਕੂਲ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਨੰਨੇ ਮੁੰਨੇ ਬੱਚਿਆਂ ਨੇ ਸ਼ਾਨਦਾਰ ਕਲਾਕਾਰੀ, ਕੋਰੀਓਗ੍ਰਾਫੀ, ਐਕਸ਼ਨ ਸਾਂਗ, ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਲੜਕੀਆਂ ਦੇ ਗਿੱਧੇ ਤੇ ਭੰਗੜੇ ਨੇ ਗਣਤੰਤਰ ਦਿਵਸ ਮੌਕੇ ਬੈਠੇ ਹਾਜ਼ਰੀਨ ਦਾ ਮਨ ਮੋਹ ਲਿਆ। ਸਟੇਜ ਸਕੱਤਰ ਦੀ ਭੂਮਿਕਾ ਸੌਰਵ, ਕੀਰਤੀ, ਪਰਆਂਚਲ ਨੇ ਬਾਖੂਬੀ ਨਿਭਾਈ। ਇਸ ਮੌਕੇ ਜਨਰਲ ਸੈਕਟਰੀ ਮੁਕੇਸ਼ ਪਸਰੀਚਾ, ਸ਼ਸ਼ੀ ਚੋਪੜਾ, ਮਾਸਟਰ ਰਵਿੰਦਰ ਠਾਕੁਰ, ਰਚਿਤ ਕੌਸ਼ਲ, ਕਮਲ ਕਿਸ਼ੋਰ ਚਾਵਲਾ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਪਵਨ ਕਨੋਜੀਆ, ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ, ਸਾਬਕਾ ਕੌਂਸਲਰ ਸਿਮਰਨਜੀਤ ਧੀਰ, ਪ੍ਰਿੰਸੀਪਲ ਸ਼ਵੇਤਾ ਮਹਿਤਾ ਦਿ ਹਾਕ ਵਰਲਡ ਸਕੂਲ, ਮਨੀਸ਼ ਮਹਿਤਾ ਲਾਅ ਅਫਸਰ ਆਰਸੀਐੱਫ, ਪ੍ਰਿੰਸੀਪਲ ਰੂਬੀ ਭਗਤ, ਸੰਜੀਵ ਸ਼ਰਮਾ, ਰਜੀਵ ਸ਼ਰਮਾ, ਵਾਈਸ ਪ੍ਰਿੰਸੀਪਲ ਪੂਨਮ ਧੀਰ, ਸ਼ਕਤੀ ਸ਼ਰਮਾ, ਮੈਡਮ ਮਨਦੀਪ ਕੌਰ ਡੀਪੀਈ, ਚੇਤਨਾ, ਭਾਰਤੀ, ਡਿੰਪਲ, ਨੀਤੂ, ਮਮਤਾ, ਰੇਖਾ ਸ਼ਰਮਾ, ਕੰਚਨ, ਦੀਪਿਕਾ, ਸਨਮਦੀਪ ਕੌਰ, ਬਲਬੀਰ, ਸੌਰਵ ਆਦਿ ਵੀ ਹਾਜ਼ਰ ਸਨ।