ਗਰੀਬ ਲੋਕਾਂ ਨੂੰ ਅਵਾਜਾਰ ਕਰ ਰਹੀਆਂ ਕਈ ਸਮਾਜਿਕ ਸੰਸਥਾਵਾਂ
ਗਰੀਬ ਲੋਕਾਂ ਨੂੰ ਅਵਾਜਾਰ ਕਰ ਰਹੀਆਂ ਕਈ ਸਮਾਜਿਕ ਸੰਸਥਾਵਾਂ,ਸ਼ਰਨਜੀਤ ਸਿੰਘ
Publish Date: Wed, 07 Jan 2026 06:38 PM (IST)
Updated Date: Thu, 08 Jan 2026 04:06 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਰਾਸ਼ਨ ਵੰਡਣ ਵਾਲੀਆਂ ਸਮਾਜਿਕ ਸੰਸਥਾਵਾਂ ਲੋਕਾਂ ਨੂੰ ਮੁਫਤਖੋਰੇ ਬਣਾਉਣ ਵੱਲ ਅੱਗੇ ਵਧ ਰਹੀਆੰ ਹਨ। ਆਪਣੀਆਂ ਫੋਟੋਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਨ ਦੇ ਚੱਕਰ ਅਤੇ ਫੋਕੀ ਸ਼ੋਹਰਤ ਲਈ ਗਰੀਬ ਲੋਕਾ ਨੂੰ ਮੁਫਤਖੋਰੇ ਬਣਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਇਸਦੇ ਆਗਾਮੀ ਨਤੀਜੇ ਬਹੁਤ ਮਾੜੇ ਹੋਣਗੇ। ਸਮਾਜਿਕ ਸੰਸਥਾਵਾਂ ਦਾ ਫਰਜ ਦੇਸ਼ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਹੈ ਪਰ ਕੁਝ ਸਮਾਜਿਕ ਸੰਸਥਾਵਾ ਦੇ ਆਗੂ ਆਪਣੀ ਫੋਕੀ ਵਾਹ ਵਾਹੀ ਕਰਵਾਉਣ ਦੇ ਮਕਸਦ ਨਾਲ ਆਮ ਲੋਕਾ ਨੂੰ ਗੁਮਰਾਹ ਕਰ ਰਹੇ ਹਨ ਉਨ੍ਹਾ ਕਿਹਾ ਕਿ ਜਦੋਂ ਕਿਸੇ ਨੂੰ ਇਕ ਮਹੀਨੇ ਦਾ ਰਾਸ਼ਨ ਮੁਫਤ ਵਿੱਚ ਮਿਲ ਜਾਵੇਗਾ ਤਾਂ ਉਸਨੂੰ ਕੰਮ ਕਰਨ ਦੀ ਕੀ ਜਰੂਰਤ ਹੈ। ਉਸਨੂੰ ਮੁਫਤਖੋਰੀ ਦੀ ਆਦਤ ਹੋ ਜਾਵੇਗੀ ਤੇ ਉਹ ਹੋਰਾ ਤੇ ਨਿਰਭਰ ਰਹਿਣ ਲੱਗੇਗਾ।
ਸ਼ਰਨਜੀਤ ਸਿੰਘ ਨੇ ਆਖਿਆ ਕਿ ਦੁਨੀਆ ਦਾ ਸਭ ਤੋਂ ਅਮੀਰ ਰਾਜ ਵੈਨੁਜੁਏਲਾ ਇਸ ਮੌਕੇ ਬਰਬਾਦੀ ਦੀ ਕਗਾਰ ਤੇ ਖੜਾ ਹੈ।ਦੇਸ਼ ਦੇ ਬਰਬਾਦ ਹੋਣ ਪਿੱਛੇ ਜੋ ਕਾਰਣ ਸਾਹਮਣੇ ਆ ਰਿਹਾ ਹੈ ਕਿ ਉੱਥੇ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਸਭ ਕੁਝ ਮੁਫਤ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਲੋਕਾ ਵਿੱਚ ਮਿਹਨਤ ਕਰਨ ਦੀ ਸਮਰਥਾ ਖਤਮ ਹੋ ਗਈ ਤੇ ਹੁਣ ਦੇ ਹਾਲਾਤ ਸਭਦੇ ਸਾਹਮਣੇ ਹਨ ਪੰਜਾਬ ’ਚ ਵੀ ਚੱਲ ਰਹੀਆ ਸਮਾਜਿਕ ਸੰਸਥਾਵਾਂ ਇਹੀ ਕੁਝ ਕਰ ਰਹੀਆਂ ਹਨ।ਜੇਕਰ ਕਿਸੇ ਨੂੰ ਰਾਸ਼ਨ ਵੰਡਣਾ ਹੈ ਤਾ ਉਸਦੀ ਪੂਰੀ ਘੋਖ ਕਰ ਕੇ ਰਾਸ਼ਨ ਵੰਡਿਆ ਜਾਵੇ ਤਾ ਜੋ ਸਹੀ ਜਰੂਰਤ ਮੰਦ ਵਿਅਕਤੀ ਨੂੰ ਰਾਸ਼ਨ ਮਿਲ ਸਕੇ। ਹੁਣ ਤੇ ਇਹ ਹੋ ਰਿਹਾ ਹੈ ਕਿ 10 ਜਰੂਰਤਮੰਦ ਲੋਕਾ ਨੂੰ ਰਾਸ਼ਨ ਦੇਣ ਵਾਲੇ 100 ਬੰਦੇ ਫੋਟੋਆਂ ਖਿਚਵਾ ਰਹੇ ਹਨ। ਇਹ ਫੋਕੀ ਵਾਹਵਾਹੀ ਕਾਰਣ ਗਰੀਬ ਲੋਕ ਹੋਰ ਵੀ ਅਵਾਜਾਰ ਹੋ ਰਹੇ ਹਨ। ਸਮਾਜਿਕ ਸੰਸਥਾਵਾ ਨੂੰ ਵੀ ਚਾਹੀਦਾ ਹੈ ਕਿ ਲੋਕਾ ਨੂੰ ਮੁਫਤਖੋਰੇ ਬਣਾਉਣ ਦੀ ਥਾਂ ਉਨ੍ਹਾ ਨੂੰ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣ ਤਾਂ ਜੋ ਗਰੀਬ ਲੋਕ ਆਪ ਕਮਾਕੇ ਦੋ ਡੰਗ ਦੀ ਰੋਟੀ ਖਾ ਸਕਣ।ਉਨ੍ਹਾ ਆਖਿਆ ਕਿ ਰਾਸ਼ਨ ਵੰਡਣਾ ਅਤੇ ਵੋਟਾਂ ਸਮੇ ਰਾਸ਼ਨ ਲੈਣ ਵਾਲ਼ਿਆਂ ਨੂੰ ਆਪਣੀ ਵੋਟ ਬੈਂਕ ਵਜੋ ਇਸਤੇਮਾਲ ਕਰਨਾ ਬਹੁਤ ਹੀ ਮਾੜੀ ਗਲ ਹੈ।ਮਜਬੂਰੀ ਵਸ ਗਰੀਬ ਲੋਕ ਉਥੇ ਹੀ ਵੋਟ ਪਾਣਗੇ ਜਿਥੋਂ ਮਹੀਨੇ ਦਾ ਰਾਸ਼ਨ ਮਿਲਦਾ ਰਹੇਗਾ।ਇਹ ਲੋਕਤੰਤਰਿਕ ਦੇਸ਼ ਲਈ ਬਹੁਤ ਹੀ ਘਾਤਕ ਸਾਬਿਤ ਹੋਵੇਗਾ।