‘ਆਪ’ ਛੱਡ ਕੇ ਕਈ ਪਰਿਵਰ ਅਕਾਲੀ ਦਲ ’ਚ ਹੋਏ ਸ਼ਾਮਲ
ਆਮ ਆਦਮੀ ਪਾਰਟੀ ਛੱਡ ਕੇ ਕਈ ਪਰਿਵਰ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਸ਼ਾਮਿਲ
Publish Date: Mon, 13 Apr 2026 07:32 PM (IST)
Updated Date: Tue, 14 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਅੱਜ ਹਲਕਾ ਸੁਲਤਾਨਪੁਰ ਲੋਧੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ,ਨਸ਼ਿਆਂ ਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਦੇ ਬਲਾਕ ਕੋਆਰਡੀਨੇਟਰ ਬੀਬੀ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਹਲਕੇ ਦੇ ਦਰਜਨਾਂ ਮੋਹਤਵਾਰ ਪਰਿਵਾਰਾਂ ਦੇ ਮੁਖੀ ਸਿਮਰਪ੍ਰੀਤ ਸਿੰਘ ਦੀ ਪ੍ਰੇਰਣਾ ਸਦਕਾ ਸੁਖਦੇਵ ਸਿੰਘ ਨਾਨਕਪੁਰ ਵਲੋਂ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਏ । ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਨੇ ਦੱਸਿਆ ਕਿ ਬੀਬੀ ਸੁਖਵਿੰਦਰ ਕੌਰ ਜੋ ਕਿ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਸਨ ਅੱਜ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਇਸ ਨੂੰ ਅਲਵਿਦਾ ਆਖ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਬਦਲਾਅ ਦੇ ਨਾਮ ਤੇ ਵੱਡਾ ਧੋਖਾ ਦਿੱਤਾ ਹੈ | ਆਮ ਆਦਮੀ ਪਾਰਟੀ ਨੇ ਕਿਹਾ ਸੀ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਜਦ ਕਿ ਇਹਨਾਂ ਪੰਜਾਬ ਨੂੰ ਏਨਾ ਗੰਧਲਾ ਬਣਾ ਦਿੱਤਾ ਜੋ ਪਹਿਲਾ ਕਦੇ ਨਹੀਂ ਸੀ । ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਸਿਰਫ ਗੱਲਾਂ ਬਾਤਾਂ ਰਾਹੀ ਪੂਰੇ ਕੀਤੇ ਜਦ ਕੇ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੋਇਆ। ਹੁਣ ਜਦ ਇਹਨਾਂ ਦੇ ਚਾਰ ਸਾਲ ਪੂਰੇ ਹੋ ਗਏ ਹਨ ਤਾਂ ਲੋਕਾਂ ਨੂੰ ਸਮਝ ਆ ਗਈ ਕੇ ਇਹ ਨਿਕੰਮੀ ਤੇ ਭ੍ਰਿਸ਼ਟ ਸਰਕਾਰ ਹੈ ਜੋ ਦਿੱਲੀ ਵਾਲਿਆਂ ਦੀ ਕਠਪੁਤਲੀ ਬਣ ਕੇ ਕੰਮ ਕਰਦੀ ਹੈ ਤੇ ਪੰਜਾਬ ਪ੍ਰਤੀ ਨਾ ਹੀ ਇਹਨਾ ਦੀ ਕੋਈ ਸੋਚ ਹੈ ਤੇ ਨਾ ਹੀ ਕੁੱਝ ਕਰਨ ਦੀ ਮਨਸ਼ਾ ਹੈ। ਨਾਨਕਪੁਰ ਨੇ ਕਿਹਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਲਈ ਪਿਆਰ ਤੇ ਵਿਸ਼ਵਾਸ਼ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਤੇ 2027 ਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ ਹੈ ।ਉਹਨਾਂ ਕਿਹਾ ਕਿ ਪੰਜਾਬ ਦਾ ਜੇ ਕੋਈ ਸਰਬਪੱਖੀ ਵਿਕਾਸ ਕਰ ਸਕਦਾ ਹੈ ਤਾਂ ਉਹ ਸਿਰਫ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ । ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ’ਚ ਬੀਬੀ ਸੁਖਵਿੰਦਰ ਕੌਰ ਬਲਾਕ ਕੋਆਰਡੀਨੇਟਰ, ਜਗਦੀਪ ਸਿੰਘ ਸੰਨੀ ਮੁਰਾਦਪੁਰ, ਬਲਕਾਰ ਸਿੰਘ ਮੁਰਾਦਪੁਰ, ਗੁਰਪਾਲ ਸਿੰਘ ਸੰਧਰ ਜਗੀਰ, ਰਾਜਵੀਰ ਸਿੰਘ ਕਾਹਨਾ, ਮਨਜੀਤ ਸਿੰਘ ਕਾਹਨਾ, ਅਵਤਾਰ ਸਿੰਘ ਮੁਰਾਦਪੁਰ, ਬਖਸ਼ੀਸ਼ ਸਿੰਘ ਮੁਰਾਦਪੁਰ , ਜੋਗਾ ਸਿੰਘ ਤੇ ਗੁਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ । ਇਸ ਸਮੇਂ ਸੁਖਦੇਵ ਨਾਨਕਪੁਰ ਨੇ ਕਿਹਾ ਕਿ ਇਹਨਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਸਮੇਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਦਰਬਾਰਾ ਸਿੰਘ ਵਿਰਦੀ, ਅਰੁਣਦੀਪ ਸਿੰਘ ਸੈਦਪੁਰ, ਸਿਮਰਪ੍ਰੀਤ ਸਿੰਘ, ਪ੍ਰਦੀਪ ਸਿੰਘ ਤੇ ਹੋਰ ਆਗੂ ਹਾਜ਼ਰ ਸਨ।