- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਜਿੰਦਰ ਸਿੰਘ ਮੱਤੇਨੰਗਲ ਦਾ ਸੂਬਾਈ ਪੱਧਰ ਤੇ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸ਼ਾਨਦਾਰ ਸਨਮਾਨ

ਕੈਪਸ਼ਨ-04ਪੀਐਚਜੀ1 ਸੇਵਾ ਮੁਕਤੀ ਸਮਾਗਮ ਮੌਕੇ ਸਮੂਹ ਮੈਂਬਰ ਮਨਜਿੰਦਰ ਸਿੰਘ ਮੱਤੇਨੰਗਲ ਨੂੰ ਵਧਾਈ ਦਿੰਦੇ ਹੋਏ।
* ਇੰਜੀ. ਮੱਤੇਨੰਗਲ ਦੀਆਂ ਵਿਭਾਗ ਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ.) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਸੂਬਿਆਂ ’ਚ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਅਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰਜ਼, ਉਪ ਮੰਡਲ ਅਫਸਰਜ਼/ਕਾਰਜਕਾਰੀ ਇੰਜੀਨੀਅਰਜ਼ (ਜੇ.ਈ. ਕਾਡਰ ਤੋਂ ਪਦ ਉੱਨਤ) ਦੀ ਪ੍ਰਤੀਨਿੱਧ ਜੱਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਦੇ ਚੇਅਰਮੈਨ ਇੰਜੀ: ਮਨਜਿੰਦਰ ਸਿੰਘ ਮੱਤੇਨੰਗਲ ਉਪ ਮੰਡਲ ਇੰਜੀਨੀਅਰ (ਸਿਵਲ) ਉਸਾਰੀ ਉਪ ਮੰਡਲ, ਲੋ:ਨਿ:ਵਿ; (ਭ ਤੇ ਮ) ਸ਼ਾਖਾ ਪੰਜਾਬ, ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ), ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਅਤੇ ਲੋ: ਨਿ: ਵਿ: ਵਿਭਾਗ ਪੰਜਾਬ ਦੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਤੇ ਇਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਸੂਬਾਈ ਪੱਧਰ ਦਾ ਵਿਸ਼ੇਸ਼ ਤੇ ਸ਼ਾਨਦਾਰ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸੂਬਾਈ ਪੱਧਰ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ (ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ) ਨੇ ਇੰਜੀ. ਮੱਤੇਨੰਗਲ ਦੀ ਵਿਭਾਗ ਤੇ ਸਮਾਜ ਪ੍ਰਤੀ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਅਗਲੇਰੇ ਭਵਿੱਖ ਲਈ ਇਨ੍ਹਾਂ ਸਮੇਤ ਸਮੂਹ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਸਾਬਕਾ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬੇਹੱਦ ਪੁਰਾਣੇ ਕਰੀਬੀ ਸਾਥੀ ਰਹੇ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਐਸ.ਡੀ.ਓ. ਦੇ ਸਤਿਕਾਰਯੋਗ ਬੁਜ਼ਰਗ ਪਿਤਾ ਜੱਥੇਦਾਰ ਉਂਕਾਰ ਸਿੰਘ ਮੱਤੇਨੰਗਲ ਦੇ ਬਤੌਰ ਸਾਬਕਾ ਵਰਕਿੰਗ ਪ੍ਰਧਾਨ ਤੇ ਜਨਰਲ ਸਕੱਤਰ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਕੌਮ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦਾ ਅਤੇ ਸ: ਸੁਰਜੀਤ ਸਿੰਘ ਬਰਨਾਲਾ ਸਰਕਾਰ ਸਮੇਂ ਉਸ ਸਮੇਂ ਰਹੇ ਬਤੌਰ ਚੇਅਰਮੈਨ ਪੰਜਾਬ ਰਾਜ ਇੰਡਸਟਰੀਅਲ ਕਾਰਪੋਰੇਸ਼ਨ ਸਮੇਂ ਰਾਜ ਦੀ ਤਰੱਕੀ ਲਈ ਪਾਏ ਗਏ ਵਿਸ਼ੇਸ ਯੋਗਦਾਨ ਦਾ ਜ਼ਿਕਰ ਕਰਦਿਆਂ ਇਨ੍ਹਾਂ ਦੇ ਪਰਿਵਾਰ ਦੇ ਕੌਮ ਅਤੇ ਰਾਜ ਦੀ ਤਰੱਕੀ ਲਈ ਪਾਏ ਗਏ ਸ਼ਲਾਘਾਯੋਗ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇੰਜੀ. ਦਿਲਪ੍ਰੀਤ ਸਿੰਘ ਲੋਹਟ ਵਰਕਿੰਗ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਸੂਬਾ ਪ੍ਰਧਾਨ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਸੇਵਾ ਮੁਕਤ ਉਪ ਮੰਡਲ ਇੰਜੀਨੀਅਰ (ਸਿਵਲ) ਇੰਜ: ਮੱਤੇਨੰਗਲ ਵੱਲੋਂ ਵਿਭਾਗ, ਸਮਾਜ ਅਤੇ ਜੱਥੇਬੰਦੀ ਪ੍ਰਤੀ ਪੂਰੀ ਤਨਦੇਹੀ, ਲਗਨ ਨਾਲ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦੇ ਹੋਏ ਇਨ੍ਹਾਂ ਦੇ ਸਮੂਹਿਕ ਜੀਵਨ ਦੀਆਂ ਸਨਮਾਨ ਪੱਤਰ ਪੜ੍ਹਿਆ ਗਿਆ। ਵਿਭਾਗ ਤੇ ਜੱਥੇਬੰਦੀ ਵੱਲੋਂ ਇਨ੍ਹਾਂ ਵੱਲੋਂ ਨਿਭਾਈਆਂ ਗਈਆਂ ਸਮੁੱਚੀਆਂ ਸ਼ਲਾਘਾਯੋਗ ਸੇਵਾਵਾਂ ਸੇਵਾਵਾਂ ਲਈ ਸੋਨ ਤਮਗੇ ਨਾਲ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਇੰਜ: ਵਾਸੁਦੇਵ ਸ਼ਰਮਾ ਫਾਊਂਡਰ ਨੇਤਾ ਕੌਸਲ, ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਸਲ ਆਫ ਡਿਪਲੋਮਾ ਇੰਜੀਨੀਅਰਜ਼, ਇੰਜ: ਪਰਵਿੰਦਰ ਕੁਮਾਰ ਫਗਵਾੜਾ ਵਾਈਸ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਜਨਰਲ ਸਕੱਤਰ ਡੀ: ਈ: ਏ: ਲੋ: ਨਿ: ਵਿ:( ਭ ਤੇ ਮ) ਸ਼ਾਖਾ ਪੰਜਾਬ, ਇੰਜ: ਪਲਵਿੰਦਰ ਸਿੰਘ ਪੰਧੇਰ (ਪੰਚਾਇਤੀ ਰਾਜ) ਸਕੱਤਰ ਜਨਰਲ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ), ਪੰਜਾਬ ਲੋਕ ਨਿਰਮਾਣ ਵਿਭਾਗ ਦੀ ਇੰਜੀਨੀਅਰਜ਼ ਐਸ਼ੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਇੰਜ: ਜਸਬੀਰ ਸਿੰਘ ਸੋਢੀ ਸੇਵਾ ਮੁਕਤ ਨਿਗਰਾਨ ਇੰਜੀਨੀਅਰ, ਜੰਮੂ ਤੇ ਕਸ਼ਮੀਰ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਇੰਜ: ਜਗਜੀਤ ਸਿੰਘ ਜੱਗੀ, ਇੰਜ: ਗੁਰਵਿੰਦਰ ਸਿੰਘ ਬੇਦੀ ਸੂਬਾ ਮੁੱਖ ਸਲਾਹਕਾਰ, ਇੰਜ: ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈਸ ਸਕੱਤਰ ਕੌਂਸਲ, ਇੰਜ: ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ ਕੌਂਸਲ,ਇੰਜ: ਇੰਦਰਜੀਤ ਸਿੰਘ ਨਿਗਰਾਨ ਇੰਜੀਨੀਅਰ ਉਸਾਰੀ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ , ਇੰਜ: ਦਿਲਬਾਗ ਸਿੰਘ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਨੰਬਰ 3 ਲੋ: ਨਿ: ਵਿ:(ਭ ਤੇ ਮ) ਸ਼ਾਖਾ ਸ੍ਰੀ ਅੰਮ੍ਰਿਤਸਰ ਸਾਹਿਬ, ਇੰਜ: ਕੁਸ਼ਲਦੀਪ ਸਿੰਘ ਰੰਧਾਵਾ, ਦਵਿੰਦਰ ਪਾਲ ਸਿੰਘ (ਦੋਵੇਂ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਸਰ), ਇੰਜੀ. ਰਾਜੀਵ ਸਿੰਘ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਤਰਨਤਾਰਨ, ਇੰਜ: ਸ਼ਰਨਜੀਤ ਸਿੰਘ ਚੰਦੀ ਐੱਸ: ਡੀ: ਈ: ਸੂਬਾ ਸੀਨੀਅਰ ਮੀਤ ਪ੍ਰਧਾਨ ਡੀ:ਈ:ਏ: ਪੰਜਾਬ, ਇੰਜੀ. ਲਖਬੀਰ ਸਿੰਘ ਢਿੱਲੋਂ ਐੱਸ: ਡੀ: ਈ: ਇੰਜ: ਪਰਮਜੀਤ ਸਿੰਘ ਜੰਡਿਆਲਾ ਗੁਰੂ ਜਨਰਲ ਸਕੱਤਰ ਡੀ: ਈ: ਏ: ਲੋ: ਨਿ: ਵਿ:( ਭ ਤੇ ਮ) ਸ਼ਾਖਾ ਸ੍ਰੀ ਅੰਮ੍ਰਿਤਸਰ ਸਾਹਿਬ, ਇੰਜ: ਰਾਜਿੰਦਰ ਕੁਮਾਰ ਕੱਕੜ ਸੂਬਾ ਸਲਾਹਕਾਰ, ਇੰਜ: ਥਰੂ ਰਾਮ ਸੂਬਾ ਸਲਾਹਕਾਰ ਡੀ: ਈ: ਏ: ਪੰਜਾਬ (ਬਿਜਲੀ ਵਿੰਗ), ਇੰਜ: ਸੁਖਵਿੰਦਰ ਸਿੰਘ ਬਾਂਗੋਬਾਨੀ ਸੂਬਾ ਪ੍ਰਧਾਨ ਇੰਜੀਨੀਅਰਜ਼ ਪੈਂਨਸਨਰਜ਼ ਐਸ਼ੋਸੀਏਸ਼ਨ ਪੰਜਾਬ, ਇੰਜ: ਸੁਖਰਾਜ ਸਿੰਘ ਸੰਧੂ ਮੋਗਾ, ਇੰਜ: ਸੰਤੋਖ ਸਿੰਘ ਸੰਮੀ ਸੂਬਾ ਸਲਾਹਕਾਰ,ਇੰਜ: ਵੀ: ਕੇ: ਕਪੂਰ ਸਾਬਕਾ ਕਾਰਜਕਾਰੀ ਇੰਜੀਨੀਅਰ ਸੂਬਾ ਸਲਾਹਕਾਰ , ਇੰਜ: ਭੁਪਿੰਦਰ ਸਿੰਘ ਸੈਣੀ, ਇੰਜ: ਰਣਜੀਤ ਸਿੰਘ ਧਾਲੀਵਾਲ, ਇੰਜ: ਲਖਬੀਰ ਸਿੰਘ ਬੱਬੇਹਾਲੀ, ਇੰਜ:ਲਖਵਿੰਦਰ ਸਿੰਘ ਪੰਨੂ, ਇੰਜ: ਜਗਤਾਰ ਸਿੰਘ ਸੰਧੂ ਸਾਬਕਾ ਸੂਬਾ ਪ੍ਰਧਾਨ ਡੀ: ਈ: ਏ: ਜਲ ਸਰੋਤ ਵਿਭਾਗ ਪੰਜਾਬ, ਇੰਜ: ਹਰਿੰਦਰ ਸਿੰਘ ਗਿੱਲ, ਇੰਜ: ਐਨ. ਕੇ. ਧਵਨ ਪਠਾਨਕੋਟ ,ਇੰਜ: ਅਮਰਿੰਦਰ ਸਿੰਘ ਅੰਮ੍ਰਿਤਸਰ, ਇੰਜ: ਸਤਵੰਤ ਸਿੰਘ ਭਾਟੀਆ ਲੁਧਿਆਣਾ, ਇੰਜ: ਸੁਖਦੇਵ ਸਿੰਘ ਫਗਵਾੜਾ,ਇੰਜ: ਕੁਲਦੀਪ ਸਿੰਘ ਬੋਪਾਰਾਏ, ਇੰਜ: ਹਰਜੀਤ ਸਿੰਘ ਬੈਨੀਪਾਲ, ਇੰਜ: ਹਰਦੇਵ ਸਿੰਘ ਕਾਹਲੋਂ (ਸਾਰੇ ਸੂਬਾਈ ਪੈਂਨਸਨਰਜ਼ ਆਗੂ), ਇੰਜ: ਮਹਿੰਦਰ ਕੁਮਾਰ ਡਾਬੀ ਸੂਬਾ ਮੀਤ ਪ੍ਰਧਾਨ ਡੀ: ਈ: ਏ: ਇੰਜ: ਕੁਮਾਰ ਗੌਰਵ ਸੂਬਾ ਪ੍ਰਚਾਰ, ਇੰਜ: ਹਰਪ੍ਰੀਤ ਸਿੰਘ ਮੋਹਾਲੀ ਸੂਬਾ ਵਧੀਕ ਜਨਰਲ ਸਕੱਤਰ ਡੀ: ਈ: ਏ: ਪੰਜਾਬ, ਇੰਜ: ਸਰੂਪ ਸਿੰਘ ਲੁਧਿਆਣਾ ਜਨਰਲ ਸਕੱਤਰ ਲੁਧਿਆਣਾ, ਇੰਜ: ਜਤਿੰਦਰ ਸਿੰਘ ਫਗਵਾੜਾ ਵਰਕਿੰਗ ਸੂਬਾ ਜਨਰਲ ਸਕੱਤਰ ਡੀ: ਈ: ਏ: ਪੰਜਾਬ, ਇੰਜ: ਮੁਨੀਸ਼ ਬਾਂਸਲ ਸਰਕਲ ਪ੍ਰਧਾਨ ਚੰਡੀਗੜ੍ਹ, ਇੰਜ: ਗੁਰਪ੍ਰੀਤ ਸਿੰਘ ਫਗਵਾੜਾ ਸਰਕਲ ਪ੍ਰਧਾਨ ਜਲੰਧਰ-2, ਇੰਜ: ਮੁਨੀਸ਼ ਸੇਠ ਸਰਕਲ ਪ੍ਰਧਾਨ ਜਲੰਧਰ-1, ਇੰਜ: ਮਨਦੀਪ ਸਿੰਘ ਪਠਾਨਕੋਟ, ਇੰਜ: ਦੀਪਕ ਕੁਮਾਰ ਪਠਾਨਕੋਟ, ਇੰਜ: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ,ਇੰਜ: ਚੰਦਰ ਸ਼ੇਖਰ ਫ਼ਾਜਿਲਕਾ , ਇੰਜ: ਬਿਕਰਮਜੀਤ ਸਿੰਘ ਐਸ: ਡੀ: ਓ: ਮੁੱਖ ਦਫਤਰ ਪਟਿਆਲਾ, ਇੰਜ: ਮਨਜੀਤ ਸਿੰਘ ਗੋਲਡੀ ਮੋਹਾਲੀ , ਇੰਜ: ਅਨਿਲ ਮਿਨਹਾਸ ਲੁਧਿਆਣਾ, ਇੰਜ: ਬਚਿੱਤਰ ਸਿੰਘ ਮੰਜਾਲੀ, ਇੰਜ: ਸੁਖਬੀਰ ਸਿੰਘ ਧਾਲੀਵਾਲ, ਇੰਜ: ਕੁਲਵਿੰਦਰ ਸਿੰਘ ਤਰਨਤਾਰਨ, ਇੰਜ: ਨਿਰਮਲ ਸਿੰਘ, ਇੰਜ: ਪਰਵਿੰਦਰ ਪਾਲ ਸਿੰਘ ਗਰੋਵਰ (ਸਾਰੇ ਉਪ ਮੰਡਲ ਇੰਜੀਨੀਅਰ), ਅਮਿਤ ਅਰੋੜਾ ਸੂਬਾ ਪ੍ਰਧਾਨ ਮਨਿਸਟਰੀਅਲ ਸਰਵਿਸਜ਼ ਯੂਨੀਅਨ ਪੰਜਾਬ, ਵਿਕਾਸ ਜੋਸ਼ੀ ਸਕੱਤਰ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸ੍ਰੀ ਅੰਮ੍ਰਿਤਸਰ ਸਾਹਿਬ, ਇੰਜੀ. ਰਾਜ ਕੁਮਾਰ ਜਨਰਲ ਸਕੱਤਰ ਜੇ: ਏ: ਸੀ: ਲੁਧਿਆਣਾ, ਇੰਜ: ਜਸਬੀਰ ਸਿੰਘ ਸਰਕਲ ਪ੍ਰਧਾਨ ਫਤਹਿਗੜ੍ਹ ਸਾਹਿਬ, ਇੰਜ: ਰਾਮ ਸਿੰਘ ਸਰਕਲ ਜਨਰਲ ਸਕੱਤਰ ਪਟਿਆਲਾ-1- ਫਤਹਿਗੜ੍ਹ ਸਾਹਿਬ, ਇੰਜ: ਹਰਵਿੰਦਰ ਸਿੰਘ ਫਤਹਿਗੜ੍ਹ ਸਾਹਿਬ, ਇੰਜੀ. ਦੀਦਾਰ ਸਿੰਘ ਬੰਗੜ ਸੇਵਾਮੁਕਤ ਐੱਸਡੀਓ ਹੁਸ਼ਿਆਰਪੁਰ, ਇੰਜੀ. ਹਰਚਰਨ ਸਿੰਘ ਸੰਗਰੂਰ ਸੂਬਾ ਵਧੀਕ ਸਕੱਤਰ,ਇੰਜ: ਚਰਨ ਗਿੱਲ ਸੂਬਾਈ ਆਗੂ, ਇੰਜੀ. ਰਖਵਿੰਦਰ ਕੌਰ ਸਹਾਇਕ ਇੰਜੀਨੀਅਰ, ਸਤਵੀਰ ਸਿੰਘ ਕਲਰਕ, ਨਿਸ਼ਾਂਤ ਨਰੂਲਾ ਕਲਰਕ ਲੁਧਿਆਣਾ ਆਦਿ ਬੁਲਾਰਿਆਂ ਵੱਲੋਂ ਇੰਜ: ਮੱਤੇਨੰਗਲ ਦੀਆਂ ਸਮੁੱਚੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਅਗਲੇਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਇੰਜੀ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਤੇ ਉਨ੍ਹਾਂ ਦੀ ਧਰਮਪਤਨੀ ਗੁਰਮਿੰਦਰ ਕੌਰ ਢਿੱਲੋਂ ਨੂੰ ਸਨਮਾਨ ਪੱਤਰ, ਸੋਨ ਤਗਮਾ, ਯਾਦਗਾਰੀ ਸਨਮਾਨ ਚਿੰਨ੍ਹਾਂ, ਸ਼ਾਲ, ਲੋਈ ਤੇ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਸਨਮਾਨ ਯੋਗ ਦੁਸ਼ਾਲੇ ਆਦਿ ਭੇਟ ਕਰਕੇ ਵਿਸ਼ੇਸ ਤੌਰ ’ਤੇ ਸੂਬਾਈ ਪੱਧਰ ਤੇ ਸਨਮਾਨਿਤ ਕੀਤਾ ਗਿਆ। ਇਸ ਸ਼ੁਭ ਮੁਬਾਰਕ ਮੌਕੇ ਉਨ੍ਹਾਂ ਦੇ ਪੁੱਤਰ ਇੰਜੀ. ਅਨੰਤ ਦੀਪ ਸਿੰਘ ਢਿੱਲੋਂ ਵੱਲੋਂ ਇਸ ਖੁਸ਼ੀ ਭਰੇ ਸਮੇਂ ਆਪਣੇ ਪਿਤਾ ਦੀ ਸੇਵਾ ਮੁਕਤੀ ਤੇ ਸਾਰੇ ਹੀ ਹਾਜ਼ਰੀਨ ਦੀਆਂ ਵਧਾਈਆਂ ਕਬੂਲ ਕਰਦੇ ਹੋਏ ਸਮੂਹਿਕ ਧੰਨਵਾਦ ਕੀਤਾ ਗਿਆ। ਇੰਜੀ. ਮੱਤੇਨੰਗਲ ਦੀ ਵੱਡੀ ਬੇਟੀ ਰਮਨੀਕ ਕੌਰ ਗਿੱਲ, ਦਾਮਾਦ ਸਰਤਾਜ ਸਿੰਘ ਗਿੱਲ, ਦੋਹਤੇ ਤਾਜਵੀਰ ਸਿੰਘ ਗਿੱਲ ਤੇ ਛੋਟੀ ਬੇਟੀ ਮਨਗੁਰਨੀਕ ਕੌਰ ਧਾਲੀਵਾਲ , ਦਾਮਾਦ ਬਰਜਿੰਦਰ ਸਿੰਘ ਧਾਲੀਵਾਲ ਦੋਵਾਂ ਹੀ ਪਰਿਵਾਰਾਂ ਵੱਲੋਂ ਕੈਨੇਡਾ ਤੋਂ ਪ੍ਰਾਪਤ ਵਧਾਈ ਸੰਦੇਸ਼ਾਂ ਨੂੰ ਹਾਜ਼ਰੀਨ ਨਾਲ ਖੁਸ਼ੀ ਸਹਿਤ ਸਾਂਝਾ ਕੀਤਾ ਗਿਆ। ਇਸ ਵਿਸ਼ੇਸ ਸਨਮਾਨ ਸਮਾਰੋਹ ’ਚ ਉਨ੍ਹਾਂ ਦੇ ਪਰਿਵਾਰਿਕ ਕਰੀਬੀ ਸੁਖਜੀਤ ਕੌਰ ਲੋਹਟ ਲੈਕਚਰਾਰ ਬੱਸੀ ਪਠਾਣਾਂ, ਪਰਿਵਾਰਕ ਮੈਂਬਰ, ਨਜ਼ਦੀਕੀ ਰਿਸ਼ਤੇਦਾਰ ਸਮੇਤ ਪਰਿਵਾਰਾਂ ਬਲਦੇਵ ਸਿੰਘ ਗਿੱਲ, ਨਿਰਮਲ ਸਿੰਘ ਧਾਲੀਵਾਲ, ਜਸਪ੍ਰੀਤ ਕੌਰ ਧਾਲੀਵਾਲ, ਲਾਲੀ ਵੜੈਚ, ਕਬਾਲਪ੍ਰੀਤ ਸਿੰਘ ਰੰਧਾਵਾ ਅਧਿਕਾਰੀ ਕਾਰਪੋਰੇਸ਼ਨ ਜਲੰਧਰ, ਰਾਜਵਿੰਦਰ ਕੌਰ ਰੰਧਾਵਾ, ਮਾਸਟਰ ਅਵਤਾਰ ਸਿੰਘ ਮੰਡੌਰ, ਸ: ਗੁਰਵਿੰਦਰ ਸਿੰਘ ਸਰਕਾਰੀਆ, ਡਾਕਟਰ ਹਰਨੇਕ ਸਿੰਘ ਬੱਲ ਪੁਰੀਆ, ਮਾਸਟਰ ਸੁਖਜਿੰਦਰ ਸਿੰਘ ਹੇਰ ਵਿਸ਼ੇਸ਼ ਤੌਰ ’ਤੇ ਹਾਜ਼ਰ, ਕੌਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਤੇ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਦੇ ਸਮੂਹ ਅਹੁਦੇਦਾਰ, ਮੈਂਬਰਾਨ, ਪੰਜਾਬ ਦੇ ਵੱਖ-2 ਜ਼ਿਲ੍ਹਿਆਂ ਤੋਂ ਜੂਨੀਅਰ/ ਸਹਾਇਕ ਇੰਜੀਨੀਅਰਜ਼/ਉਪ ਮੰਡਲ ਇੰਜੀਨੀਅਰ/ਕਾਰਜਕਾਰੀ ਇੰਜੀਨੀਅਰਜ਼, ਵਿਭਾਗ ਦੇ ਨਿਗਰਾਨ ਇੰਜੀਨੀਅਰ ਆਦਿ ਸਮੇਤ ਹੋਰ ਮੁਲਜ਼ਮ ਵੀ ਸ਼ਾਮਲ ਸੀ।