ਠਾਕੁਰਦੁਆਰਾ ਸ਼ਿਵ ਮੰਦਰ ’ਚ ਧੂਮਧਾਮ ਨਾਲ ਮਨਾਈ ਮਹਾਂਸ਼ਿਵਰਾਤਰੀ
ਮਹਾਂਸ਼ਿਵਰਾਤਰੀ ਦਾ ਉਤਸਵ ਠਾਕੁਰਦੁਆਰਾ ਸ਼ਿਵ ਮੰਦਰ ਪੱਕਾ ਬਾਗ ਵਿੱਚ ਧੂਮਧਾਮ ਨਾਲ ਮਨਾਇਆ ਗਿਆ
Publish Date: Mon, 16 Feb 2026 08:38 PM (IST)
Updated Date: Mon, 16 Feb 2026 08:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਹਾਂਸ਼ਿਵਰਾਤਰੀ ਦੇ ਪਾਵਨ ਅਵਸਰ ’ਤੇ ਠਾਕੁਰਦੁਆਰਾ ਸ਼ਿਵ ਮੰਦਰ ਪੱਕਾ ਬਾਗ ਵਿਚ ਮਹਾਂਸ਼ਿਵਰਾਤਰੀ ਦਾ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ 4:00 ਵਜੇ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਆਪਣੇ ਇਸ਼ਟ ਭੋਲੇ ਬਾਬਾ ਨੂੰ ਜਲ, ਬਿਲਵ ਪੱਤਰ, ਭੰਗ, ਅੱਕ, ਧਤੂਰਾ ਤੇ ਵੱਖ-ਵੱਖ ਪ੍ਰਕਾਰ ਦੇ ਭੋਗ ਅਰਪਿਤ ਕਰਨ ਲਈ ਪਹੁੰਚੇ। ਸ਼ਾਮ ਦੇ ਸਮਾਗਮ ਵਿਚ ਭਜਨ ਗਾਇਕ ਲਵਿਸ਼ ਲਵ ਤੇ ਜਸਬੀਰ ਮਾਹੀ ਨੇ ਭਗਤਾਂ ਨੂੰ ਭਜਨਾਂ ਰਾਹੀਂ ਝੂਮਣ ‘ਤੇ ਮਜਬੂਰ ਕਰ ਦਿੱਤਾ। ਸ਼ਿਵ ਭਗਤਾਂ ਲਈ ਵੱਖ-ਵੱਖ ਕਿਸਮਾਂ ਦੇ ਵਿਅੰਜਨ, ਲੰਗਰ ਤੇ ਭੰਡਾਰੇ ਦੇਰ ਰਾਤ ਤੱਕ ਚੱਲਦੇ ਰਹੇ। ਰਾਤ ਨੂੰ ਚਾਰ ਪਹਿਰ ਦੀ ਪੂਜਾ ਵੀ ਸੰਪੰਨ ਹੋਈ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਲਕਾ ਇੰਚਾਰਜ ਹਰਜੀ ਮਾਨ, ਰਾਮਪਾਲ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਅਨੀਤਾ ਸੋਮ ਪ੍ਰਕਾਸ਼, ਹਰਪ੍ਰੀਤ ਸਿੰਘ, ਊਸ਼ਾ ਰਾਣੀ, ਰਕੇਸ਼ ਚਾਵਲਾ, ਵਿਨੋਦ ਬਰਮਾਨੀ, ਗੁਰਦੀਪ ਦੀਪਾ, ਓਮ ਪ੍ਰਕਾਸ਼, ਹਰਦੀਪ ਸਿੰਘ, ਪ੍ਰਿੰਸ ਮਹੰਤ ਗੁੜੀਆ, ਇੰਦਰਜੀਤ ਕਰਵਲ, ਬਿਪਨ ਸ਼ਰਮਾ, ਲੋਕੇਸ਼ ਨਾਰੰਗ, ਸੰਜੇ ਚਹਿਲ, ਰਮੇਸ਼ ਸਚਦੇਵਾ, ਅੰਕਰ ਵੇਦੀ ਆਦਿ ਹਾਜ਼ਰ ਸਨ। ਇਸੇ ਦੌਰਾਨ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਕੇ ਆਏ ਸੁਰਿੰਦਰ ਸਿੰਘ ਨਾਰੰਗ, ਧਰਮਿੰਦਰ ਟੋਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਕਾਲੜਾ, ਮਧੂ ਸੂਦਨ, ਭੂਸ਼ਣ ਕਾਲੀਆ, ਅਸ਼ਵਨੀ, ਸੁਧੀਰ, ਲਕਸ਼ਮੀਕਾਂਤ ਪ੍ਰਭਾਕਰ, ਰੋਹਿਤ ਗੁਪਤਾ, ਰਮਨ ਛਾਬੜਾ, ਅਨੁਜ ਮੈਦਾਨ, ਗੌਰਵ ਚੋਪੜਾ, ਗੌਰਵ, ਸੌਰਵ ਸੂਦ, ਅਮਿਤ ਅਰੋੜਾ, ਅਮਿਤ ਕਪੂਰ, ਰਜੀਸ਼ ਸ਼ਰਮਾ, ਪ੍ਰਮੋਦ ਜਲੋਟਾ, ਰਾਜੂ ਬਜਾਜ, ਕਮਲ ਪਾਠਕ, ਬਲਰਾਜ ਕਾਲੜਾ, ਮਾਨਵ ਕੌੜਾ, ਦਵਿੰਦਰ ਡੀਕੇ, ਸਕਸ਼ਮ ਜੋਸ਼ੀ ਆਦਿ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।