ਮਹਾਨ ਕੀਰਤਨ ਦਰਬਾਰ 14 ਨੂੰ : ਪ੍ਰੀਤਪਾਲ ਸੋਨੂੰ
ਮਹਾਨ ਕੀਰਤਨ ਦਰਬਾਰ 14 ਨੂੰ : ਪ੍ਰੀਤਪਾਲ ਸੋਨੂੰ
Publish Date: Tue, 10 Mar 2026 07:22 PM (IST)
Updated Date: Tue, 10 Mar 2026 07:24 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਕਪੂਰਥਲਾ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਚੜ੍ਹਣ ਦੀ ਖੁਸ਼ੀ ਵਿਚ ਮਹਾਨ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਮ੍ਰਿਤ ਬਾਜ਼ਾਰ ਕਪੂਰਥਲਾ ਵਿਖੇ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਦੇ ਉੱਦਮ ਉਪਰਾਲੇ ਨਾਲ ਸੰਗਤਾਂ, ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਗੁਰਬਾਣੀ ਕੀਰਤਨ ਦੁਆਰਾ ਗੁਰੂ ਨਾਨਕ ਨਿਸ਼ਕਾਮ ਕੀਰਤਨ ਸਭਾ ਦੇ ਪ੍ਰਧਾਨ ਭਾਈ ਵਰਿਆਮ ਸਿੰਘ ਕਪੂਰ, ਭਾਈ ਮਨਦੀਪ ਸਿੰਘ ਆਰਸੀਐੱਫ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਨੇ ਦਿੰਦਿਆਂ ਦੱਸਿਆ ਕਿ ਖਾਲਸਾ ਪੰਥ ਦਾ ਨਾਨਕਸ਼ਾਹੀ ਸਾਲ 558 ਸਾਲ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸੁਸਾਇਟੀ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨਿਭਾਉਣਗੇ। ਇਸ ਮੌਕੇ ’ਤੇ ਬਰਜਿੰਦਰ ਸਿੰਘ, ਰਵਨੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ।