ਮਹਾਂਸ਼ਿਵਰਾਤਰੀ ਆਪਸੀ ਭਾਈਚਾਰੇ ਤੇ ਏਕਤਾ ਨੂੰ ਮਜ਼ਬੂਤ ਕਰਦੀ ਹੈ
ਮਹਾ ਸ਼ਿਵਰਾਤਰੀ ਆਪਸੀ ਭਾਈਚਾਰਾ ਤੇ ਏਕਤਾ ਨੂੰ ਕਰਦਾ ਹੈ ਮਜਬੂਤ
Publish Date: Sat, 14 Feb 2026 07:51 PM (IST)
Updated Date: Sat, 14 Feb 2026 07:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ’ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਮੂਹ ਸ਼ਹਿਰਵਾਸੀਆਂ ਨੂੰ ਵਧਾਈ ਦਿੰਦਿਆ ਸ਼ਿਵ ਸੈਨਾ ਯੂਬੀਟੀ ਸ਼ਹਿਰੀ ਪ੍ਰਧਾਨ ਰਮਨ ਸ਼ਰਮਾ, ਐਡਵੋਕੇਟ ਵਰੁਨ ਵਧਾਵਨ, ਸਾਬਕਾ ਸਰਪੰਚ ਵਜੀਦੋਵਾਲ ਓਮ ਪ੍ਰਕਾਸ਼ ਵਜੀਦੋਵਾਲ, ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ ਆਤਮਿਕ ਸ਼ਾਂਤੀ, ਭਗਤੀ ਤੇ ਸੱਚਾਈ ਦੇ ਮਾਰਗ ’ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ। ਹਿੰਦੂ ਧਰਮ ਅਨੁਸਾਰ ਇਹ ਪਵਿੱਤਰ ਦਿਹਾੜਾ ਭਗਵਾਨ ਸ਼ਿਵ ਦੀ ਅਰਾਧਨਾ ਲਈ ਸਮਰਪਿਤ ਹੈ। ਇਸ ਦਿਨ ਸ਼ਿਵ ਮੰਦਰਾਂ ਵਿਚ ਵਿਸ਼ੇਸ਼ ਪੂਜਾ ਅਰਚਨਾ, ਰੁਦ੍ਰਾਭਿਸ਼ੇਕ ਤੇ ਜਾਗਰਣ ਕਰਵਾਏ ਜਾਂਦੇ ਹਨ। ਭਗਤ ਵਰਤ ਰੱਖ ਕੇ ਤੇ ਜਾਪ ਕਰਕੇ ਆਪਣੀ ਸ਼ਰਧਾ ਪ੍ਰਗਟਾਉਂਦੇ ਹਨ। ਪ੍ਰਧਾਨ ਰਮਨ ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਾਂਸ਼ਿਵਰਾਤਰੀ ਸਾਨੂੰ ਅੰਦਰਲੀ ਬੁਰਾਈਆਂ ਨੂੰ ਤਿਆਗ ਕੇ ਨੇਕੀ ਦੇ ਰਾਹ ‘ਤੇ ਤੁਰਨ ਦੀ ਸਿੱਖਿਆ ਦਿੰਦੀ ਹੈ। ਐਡਵੋਕੇਟ ਵਰੁਣ ਵਧਾਵਨ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰੇ, ਸਾਂਝ ਤੇ ਏਕਤਾ ਨੂੰ ਮਜ਼ਬੂਤ ਕਰਦਾ ਹੈ। ਚਰਨਜੀਤ ਸਿੰਘ ਖਾਲਸਾ ਤੇ ਓਮ ਪ੍ਰਕਾਸ ਵਜੀਦੋਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ‘ਤੇ ਸ਼ਾਂਤੀ, ਸਦਭਾਵਨਾ ਤੇ ਮਨੁੱਖਤਾ ਦਾ ਸੰਦੇਸ਼ ਫੈਲਾਉਣ। ਕਈ ਥਾਵਾਂ ‘ਤੇ ਲੰਗਰ ਤੇ ਭੰਡਾਰੇ ਵੀ ਲਗਾਏ ਜਾ ਰਹੇ ਹਨ, ਜਿਥੇ ਸ਼ਰਧਾਲੂਆਂ ਲਈ ਪ੍ਰਸਾਦ ਤੇ ਚਾਹ-ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਸ਼ਿਵਾਲਿਆਂ ਨੂੰ ਰੰਗ-ਬਰੰਗੀ ਰੌਸ਼ਨੀ ਤੇ ਫੁੱਲਾਂ ਨਾਲ ਸਜਾਇਆ ਗਿਆ ਹੈ ਤੇ ਭਗਤਾਂ ਵਿਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਅੰਤ ਵਿਚ ਸਾਰੇ ਆਗੂਆਂ ਨੇ ਕਾਮਨਾ ਕੀਤੀ ਕਿ ਮਹਾਂਸ਼ਿਵਰਾਤਰੀ ਦਾ ਇਹ ਪਵਿੱਤਰ ਤਿਉਹਾਰ ਹਰ ਇਕ ਦੇ ਜੀਵਨ ਵਿਚ ਖੁਸ਼ਹਾਲੀ, ਤੰਦਰੁਸਤੀ ਤੇ ਆਤਮਿਕ ਉੱਚਾਈ ਲਿਆਵੇ।