ਧੂਮਧਾਮ ਨਾਲ ਮਨਾਇਆ ਜਾਵੇਗਾ ਮਹਾਂ ਸ਼ਿਵਰਾਤਰੀ ਮੇਲਾ
ਮਹਾਂ ਸ਼ਿਵਰਾਤਰੀ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ
Publish Date: Wed, 04 Feb 2026 07:53 PM (IST)
Updated Date: Thu, 05 Feb 2026 04:11 AM (IST)

ਕੈਪਸ਼ਨ: 4ਕੇਪੀਟੀ25 ਮਹੰਤ ਬਾਬਾ ਵਿਜੈ ਨਾਥ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਅਤੇ ਉਨ੍ਹਾਂ ਨਾਲ ਤਰਸੇਮ ਸਿੰਘ, ਆਰ.ਕੇ. ਸੇਠੀ, ਕਿਸ਼ਨ ਕੁਮਾਰ ਟੰਡਨ, ਸੰਜੇ ਅਗਰਵਾਲ, ਓ.ਪੀ. ਖੰਨਾ ਆਦਿ ਬੈਠੇ ਦਿਖਾਈ ਦੇ ਰਹੇ ਹਨ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਧਰਮਸ਼ਾਲਾ ਨਾਥਾਂ ਦਾ ਡੇਰਾ ਵੈੱਲਫੇਅਰ ਸੁਸਾਇਟੀ (ਰਜਿ.) ਪ੍ਰਾਚੀਨ ਸ਼ਿਵ ਮੰਦਰ ਨਾਥਾਂ ਦਾ ਡੇਰਾ ਨਜ਼ਦੀਕ ਨਵੀਂ ਪੁਲਿਸ ਲਾਇਨ ਸੀਨਪੁਰਾ ਕਪੂਰਥਲਾ ਵਿਖੇ ਮਹਾਂ ਸ਼ਿਵਰਾਤਰੀ ਮੇਲੇ ਦਾ ਪਵਿੱਤਰ ਤਿਉਹਾਰ ਮੰਦਰ ਵਿਖੇ ਧੂਮਧਾਮ ਤੇ ਰਵਾਇਤੀ ਢੰਗ ਨਾਲ ਮਨਾਇਆ ਜਾਵੇਗਾ। ਬੀਤੇ ਦਿਨੀਂ ਇਸ ਸਬੰਧੀ ਬੜੇ ਯੋਗ ਢੰਗ ਨਾਲ ਪ੍ਰੋਗਰਾਮ ਕਰਵਾਉਂਣ ਸਬੰਧੀ ਪ੍ਰਬੰਧ ਕਰਨ ਲਈ ਮੰਦਿਰ ਵਿਖੇ ਇਕ ਮੀਟਿੰਗ ਦਾ ਆਯੋਜਨ ਮਹੰਤ ਬਾਬਾ ਵਿਜੈ ਨਾਥ ਮੰਦਿਰ ਦੇ ਸੰਚਾਲਕ ਅਤੇ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਲਾਕੇ ਭਰ ਤੋਂ ਸ਼ਿਵ ਭਗਤਾਂ ਅਤੇ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਮਹੰਤ ਬਾਬਾ ਵਿਜੈ ਨਾਥ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਬੰਧੀ 8 ਫਰਵਰੀ 2026 ਦਿਨ ਐਤਵਾਰ ਨੂੰ ਸਵੇਰੇ 6 ਵਜੇ ਮਹਾਂ ਪ੍ਰਭਾਤਫੇਰੀ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ 15 ਫਰਵਰੀ ਦਿਨ ਐਤਵਾਰ ਨੂੰ ਝੰਡਾ ਚੜ੍ਹਾਉਂਣ ਦੀ ਰਸਮ ਅਤੇ ਕੀਰਤਨ ਸਵੇਰੇ 10 ਵਜੇ ਹੋਵੇਗਾ ਅਤੇ ਇਸ ਉਪਰੰਤ ਲੰਗਰ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 16 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਰੂਦਰਾਭਿਸ਼ੇਕ ਦਾ ਜਗ ਅਤੇ ਇਸ ਉਪਰੰਤ ਭੋਲੇ ਨਾਥ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਉਨ੍ਹਾਂ ਇਲਾਕੇ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਦੇ ਸਬੰਧ ’ਚ ਵੱਖ-ਵੱਖ ਦਿਨ ਨੂੰ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਭੋਲੇ ਸ਼ੰਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੀਟਿੰਗ ’ਚ ਤਰਸੇਮ ਸਿੰਘ, ਆਰਕੇ ਸੇਠੀ, ਕਿਸ਼ਨ ਕੁਮਾਰ ਟੰਡਨ, ਅਵਤਾਰ ਸਿੰਘ, ਅਨਿਲ ਕੁਮਾਰ, ਸੰਜੇ ਅਗਰਵਾਲ, ਵਿਪਨ ਕੁਮਾਰ, ਲਸ਼ਮਨ ਸ਼ਰਮਾ, ਲਖਵਿੰਦਰ ਸਿੰਘ, ਰਵਿੰਦਰ ਕੁਮਾਰ, ਧਰਮਿੰਦਰ ਸੇਠ, ਰਾਜ ਕੁਮਾਰ, ਓਪੀ ਖੰਨਾ, ਬੀਬੀ ਮੋਨੀ ਸ਼ਰਮਾ, ਬੀਬੀ ਸੁਮਨ, ਬੀਬੀ ਲਸ਼ਮੀ ਆਦਿ ਹਾਜ਼ਰ ਸਨ।