ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ’ਚ ਮਹਾਂਹਵਨ ਯੱਗ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿੱਚ ਮਹਾ ਹਵਨ ਯੱਗ ਦਾ ਆਯੋਜਨ
Publish Date: Mon, 23 Mar 2026 06:52 PM (IST)
Updated Date: Mon, 23 Mar 2026 06:55 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਚ ਮਹਾਂਹਵਨ ਯੱਗ ਦਾ ਆਯੋਜਨ ਸ਼ਰਧਾ ਤੇ ਉਤਸ਼ਾਹ ਸੰਤ ਆਦਿਤ ਜੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿਚ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਆਦਿਤ ਵੱਲੋਂ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੰਤ ਜੀ ਨੇ ਮਹਾਂਹਵਨ ਯੱਗ ਵਿਚ ਸਮੂਹ ਪੁਰੋਹਿਤਾਂ ਤੇ ਪੰਡਤਾਂ ਨਾਲ ਮਿਲ ਕੇ ਹਿੱਸਾ ਲਿਆ ਤੇ ਧਾਰਮਿਕ ਰਸਮਾਂ ਨੂੰ ਨਿਭਾਇਆ। ਸਮਾਗਮ ਵਿਚ ਇਲਾਕਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਜਾ ਰਹੀ ਹੈ ਤੇ ਆਤਮਿਕ ਲਾਭ ਪ੍ਰਾਪਤ ਕੀਤਾ ਜਾ ਰਿਹਾ ਹੈ। ਸੰਤ ਆਦਿਤ ਨੇ ਦਸਿਆ ਕਿ ਚੇਤ ਮਹੀਨੇ ਦੇ ਪਵਿੱਤਰ ਨਰਾਤਿਆਂ ਨੂੰ ਸਮਰਪਿਤ ਮਹਾਂਯੱਗ ਦਾ ਆਯੋਜਨ ਇਲਾਕੇ ਵਿਚ ਸ਼ਰਧਾ ਤੇ ਭਗਤੀ ਭਾਵਨਾ ਨਾਲ ਲਗਾਤਾਰ ਜਾਰੀ ਹੈ। ਇਸ ਧਾਰਮਿਕ ਸਮਾਗਮ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਮਹਾਂਯੱਗ ਦੌਰਾਨ ਵੇਦ ਮੰਤ੍ਰਾਂ ਦੇ ਉਚਾਰਣ ਨਾਲ ਵਾਤਾਵਰਣ ਭਗਤੀਮਈ ਬਣਿਆ ਹੋਇਆ ਹੈ। ਸਮੂਹ ਪੁਰੋਹਿਤਾਂ ਤੇ ਪੰਡਤਾਂ ਵੱਲੋਂ ਧਾਰਮਿਕ ਰਸਮਾਂ ਨੂੰ ਪੂਰੀ ਵਿਧੀ ਨਾਲ ਨਿਭਾਇਆ ਜਾ ਰਿਹਾ ਹੈ।