ਪੁਲਿਸ ਲਾਈਨ ਨੇੜੇ ਨਵੇਂ ਚੌਂਕ ’ਚ ਲਗਾਏ ਗਏ ਸ਼ਾਨਦਾਰ ਬੂਟੇ
ਪੁਲਿਸ ਲਾਈਨ ਨੇੜੇ ਨਵੇਂ ਚੌਂਕ ’ਚ ਲਗਾਏ ਗਏ ਸ਼ਾਨਦਾਰ ਬੂਟੇ
Publish Date: Sun, 11 Jan 2026 08:43 PM (IST)
Updated Date: Sun, 11 Jan 2026 08:45 PM (IST)
ਹਰਵੰਤ ਸਚਦੇਵਾ ਪੰਜਾਬੀ ਜਾਗਰਣ
ਕਪੂਰਥਲਾ : ਅੱਜ ਕਪੂਰਥਲਾ ਕਾਂਜਲੀ ਰੋਡ ’ਤੇ ਪੈਰਿਸ ਆਫ ਪੰਜਾਬ (ਕਪੂਰਥਲਾ) ਨੂੰ ਖੂਬਸੂਰਤ ਬਣਾਉਣ ਲਈ ਬਾਬਾ ਲੱਖੀ ਸ਼ਾਹ ਇੰਟਰਨੈਸ਼ਨਲ ਸਿੱਖ ਸੁਸਾਇਟੀ ਰਜਿਸਟਰਡ ਵੱਲੋਂ ਨਿਊ ਵੈੱਲਫੇਅਰ ਸੁਸਾਇਟੀ ਅਜੀਤ ਨਗਰ ਕਪੂਰਥਲਾ ਦੇ ਸਹਿਯੋਗ ਨਾਲ, ਅਵਤਾਰ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ ਤੇ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਅੱਜ ਬਾਅਦ ਦੁਪਹਿਰ ਪੁਲਿਸ ਲਾਈਨ ਦੇ ਨੇੜੇ ਨਵੇਂ ਚੌਂਕ ਦੀ ਖੂਬਸੂਰਤੀ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਚੌਂਕ ਤੋਂ ਇਕ ਸੜਕ ਸੁਭਾਨਪੁਰ ਨੂੰ, ਇਕ ਹਮੀਰਾ ਨੂੰ ਵਾਇਆ ਲੱਖਣ, ਇਕ ਕਪੂਰਥਲਾ ਸ਼ਹਿਰ ਨੂੰ ਤੇ ਇਕ ਨਵੀਂ ਪੁਲਿਸ ਲਾਈਨ ਨੂੰ ਜਾਂਦੀ ਹੈ। ਇਸ ਚੌਂਕ ਨੂੰ ਖੂਬਸੂਰਤ ਬਣਾਉਣ ਲਈ ਪਹਿਲਾਂ ਸਫਾਈ ਦਾ ਕੰਮ ਕਰਵਾਇਆ ਗਿਆ, ਇਸ ਚੌਂਕ ਦੇ ਤਿਕੋਨੇ ਹਿੱਸੇ ਦੇ ਸਾਰੇ ਪਾਸੇ ਸ਼ਾਨਦਾਰ ਬੂਟੇ ਲਗਾਏ ਗਏ। ਇਸ ਚੌਂਕ ਦੀ ਖੂਬਸੂਰਤੀ ਦਾ ਕੰਮ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਚੌਂਕ ਨੂੰ ਸੁੰਦਰ ਬਣਾਉਣ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾਇਆ ਜਾ ਸਕੇ। ਇਸ ਦੌਰਾਨ ਪ੍ਰਧਾਨ ਕੈਪਟਨ ਲਖਵਿੰਦਰ ਸਿੰਘ ਨੇ ਸਾਰੇ ਆਏ ਹੋਏ ਸੱਜਣਾਂ ਤੇ ਉਨ੍ਹਾਂ ਵੱਲੋਂ ਕੀਤੀ ਸੇਵਾ ਲਈ ਧੰਨਵਾਦ ਕੀਤਾ। ਇਸ ਮੌਕੇ ਰਘਵੀਰ ਸਿੰਘ ਭੁੱਲਰ ਸਕੱਤਰ, ਅਵਤਾਰ ਸਿੰਘ ਐਕਸ ਐੱਮਸੀ, ਮਾਸਟਰ ਕੁਲਵਿੰਦਰ ਸਿੰਘ ਕੈਸ਼ੀਅਰ, ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ, ਇੰਸਪੈਕਟਰ ਸਵਰਨ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਰਣਜੀਤ ਸਿੰਘ, ਹਰਭਜਨ ਸਿੰਘ, ਸ਼ਾਹੀ ਜੀ ਹਾਜ਼ਰ ਹੋਏ। ਇਸ ਮੌਕੇ ਨਿਊ ਵੈੱਲਫੇਅਰ ਸੋਸਾਇਟੀ ਮਹੱਲਾ ਅਜੀਤ ਨਗਰ ਕਪੂਰਥਲਾ ਦੇ ਚੇਅਰਮੈਨ ਡਾ. ਐੱਚਐੱਸ ਬਾਵਾ, ਸੁਰਿੰਦਰ ਕੁਮਾਰ ਪ੍ਰਧਾਨ, ਮੱਖਣ ਸਿੰਘ ਸਕੱਤਰ, ਰਜਤ ਕੁਮਾਰ, ਰਮਨ ਕੁਮਾਰ ਰਾਜੂ ਵੀ ਮੌਕੇ ’ਤੇ ਹਾਜ਼ਰ ਹੋਏ। ਅਖੀਰ ਵਿਚ ਅਵਤਾਰ ਸਿੰਘ ਨੇ ਕੀਤੀ ਗਈ ਸੇਵਾ ਲਈ ਸਭ ਦਾ ਧੰਨਵਾਦ ਕੀਤਾ ਅਤੇ ਇਸ ਚੌਂਕ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਸਾਰਿਆਂ ਨੂੰ ਸਹਿਯੋਗ ਦੇਣ ਲਈ ਕਿਹਾ।