ਸੁਆਮੀ ਪ੍ਰਕਾਸ਼ਾਨੰਦ ਸੰਨਿਆਸ ਆਸ਼ਰਮ ਕਾਹਲਵਾਂ ’ਚ ਮਾਘੀ ਦਾ ਤਿਉਹਾਰ ਅੱਜ
ਸੁਆਮੀ ਪ੍ਰਕਾਸ਼ਾ ਨੰਦ ਸੰਨਿਆਸ ਆਸ਼ਰਮ ਕਾਹਲਵਾਂ ਵਿਖੇ ਮਾਘੀ ਦਾ ਤਿਉਹਾਰ ਅੱਜ
Publish Date: Tue, 13 Jan 2026 07:29 PM (IST)
Updated Date: Tue, 13 Jan 2026 07:30 PM (IST)
--ਮਹਾਰਾਜ ਜੀ ਦੇ ਸੇਵਕ ਸੁਆਮੀ ਪੂਰਨਾਨੰਦ ਸਰਸਵਤੀ ਪਾਸੋਂ ਲੈਣਗੇ ਅਸ਼ੀਰਵਾਦ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਸੁਆਮੀ ਪ੍ਰਕਾਸ਼ਾਨੰਦ ਸੇਵਾ ਸੰਮਤੀ ਕਾਹਲਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੁਆਮੀ ਪ੍ਰਕਾਸ਼ਾਨੰਦ ਸੰਨਿਆਸ ਆਸ਼ਰਮ ਕਾਹਲਵਾਂ ਵਿਖੇ ਆਸ਼ਰਮ ਦੇ ਗੱਦੀ ਨਸ਼ੀਨ ਤੇ ਮੁੱਖ ਸੰਚਾਲਕ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਦੀ ਦੇਖ-ਰੇਖ ਹੇਠ ਮਾਘੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸੁਆਮੀ ਪੂਰਨਾਨੰਦ ਸਰਸਵਤੀ ਜੀ ਦੀ ਅਗਵਾਈ ਹੇਠ ਉਨ੍ਹਾਂ ਦੇ ਚੇਲੇ ਸੁਆਮੀ ਪ੍ਰਦੀਪਨੰਦ ਹੁਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਦੇ ਸੇਵਕਾਂ ਵੱਲੋਂ ਜਿਨ੍ਹਾਂ ਵਿਚ ਬ੍ਰਿਜ ਲਾਲ ਖੀਵਾ, ਪੰਡਿਤ ਲਾਭ ਚੰਦ ਨੰਬਰਦਾਰ ਥਿੱਗਲੀ, ਬਲਵਿੰਦਰ ਸਿੰਘ ਸਰਪੰਚ ਕਾਹਲਵਾਂ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਜੀਵਨ ਕੁਮਾਰ ਖੀਵਾ, ਬਲਵਿੰਦਰ ਸਿੰਘ ਵਿਰਦੀ, ਕਲਦੀਪ ਰਾਏ ਸ਼ਰਮਾ ਸਿੱਧਵਾਂ ਦੋਨਾਂ, ਵਿਜੈ ਕੁਮਾਰ ਜਲੰਧਰ, ਪਵਨ ਕੁਮਾਰ ਖੀਵਾ, ਜਸਪਾਲ ਜੋਸ਼ੀ ਆਦਿ ਸ਼ਾਮਲ ਹਨ,ਮਾਘੀ ਮੇਲਾ ਕਰਵਾਉਂਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੁਆਮੀ ਪ੍ਰਕਾਸ਼ਾਨੰਦ ਆਸ਼ਰਮ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਆਰੰਭ ਕੀਤਾ ਗਿਆ, ਜਿਨ੍ਹਾਂ ਦਾ ਭੋਗ 14 ਜਨਵਰੀ ਨੂੰ ਪਾਇਆ ਜਾਵੇਗਾ, ਉਪਰੰਤ ਭਜਨ ਮੰਡਲੀਆਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਰਾਹੀਂ ਹਾਜ਼ਰੀ ਲਗਾ ਕੇ ਹਾਜ਼ਰ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਦੂਰ-ਦੁਰਾਢੇ ਤੋਂ ਵੱਡੀ ਗਿਣਤੀ ਵਿਚ ਮਹਾਰਾਜ ਜੀ ਦੇ ਸੇਵਕ ਆਸ਼ਰਮ ਪਹੁੰਚ ਕੇ ਸੁਆਮੀ ਪ੍ਰਕਾਸ਼ਾਨੰਦ ਜੀ ਦੇ ਸਮਾਧ ’ਤੇ ਮੱਥਾ ਟੇਕ ਕੇ ਗੱਦੀ ਨਸ਼ੀਨ ਸੁਆਮੀ ਪੂਰਨਾਨੰਦ ਸਰਸਵਤੀ ਅਤੇ ਸੁਆਮੀ ਪ੍ਰਦੀਪਾਨੰਦ ਜੀ ਪਾਸੋਂ ਅਸ਼ੀਰਵਾਦ ਲੈਣਗੇ। ਇਸ ਮੌਕੇ ਸਮੂਹ ਸੰਗਤਾਂ ਵਿਚ ਚਾਹ-ਪਕੌੜਿਆਂ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।