ਚਾਲੀ ਮੁਕਤਿਆਂ ਦੀ ਯਾਦ ਵਿਚ ਸਜਾਏ ਮਾਘੀ ਦੇ ਦੀਵਾਨ
ਚਾਲੀ ਮੁਕਤਿਆਂ ਦੀ ਯਾਦ ਵਿਚ ਸਜਾਏ ਮਾਘੀ ਦੇ ਦੀਵਾਨ
Publish Date: Fri, 16 Jan 2026 07:12 PM (IST)
Updated Date: Fri, 16 Jan 2026 07:15 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿਚ ਹਜ਼ੂਰੀ ਰਾਗੀ ਡਾ. ਜਤਿੰਦਰ ਸਿੰਘ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਦੇ ਜਥਿਆਂ ਨੇ ਰਾਗ ਬਸੰਤ ਵਿਚ ਕੀਰਤਨ ਨਾਲ ਹਾਜ਼ਰੀ ਲਗਾਈ। ਇਸ ਮੌਕੇ ਭਾਈ ਦਿਲਬਾਗ ਸਿੰਘ ਕਪੂਰਥਲਾ ਵਾਲਿਆਂ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਬੇਅੰਤ ਸਿੰਘ ਸਰਹੱਦੀ ਨੇ ਗੁਰੂ ਇਤਿਹਾਸ ਤੇ ਮਾਘੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਬਾਰੇ ਸੰਗਤਾਂ ਨਾਲ ਸਾਂਝ ਪਾਈ, ਦੀਵਾਨ ਦੀ ਸੇਵਾ ਸਵ. ਇੰਦਰਦੀਪ ਸਿੰਘ ਸਹਿਗਲ ਦੇ ਪਰਿਵਾਰ ਵੱਲੋਂ ਗੁਰਪ੍ਰੀਤ ਸਿੰਘ ਤਲਵਾੜ ਤੇ ਹਰਮਨਦੀਪ ਸਿੰਘ ਸਹਿਗਲ ਵਲੋਂ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਰਕਿਰਪਾਲ ਸਿੰਘ ਨੇ ਸੰਗਤਾਂ ਤੇ ਆਏ ਹੋਏ ਜਥਿਆਂ ਦਾ ਧੰਨਵਾਦ ਕਰਦੇ ਹੋਏ ਸਹਿਗਲ ਪਰਿਵਾਰ ਤੇ ਤਲਵਾੜ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿਚ ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਕਿਰਪਾਲ ਸਿੰਘ, ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ, ਐਡਵੋਕੇਟ ਚਰਨਜੀਤ ਸਿੰਘ ਸਰਾਪ, ਭੁਪਿੰਦਰ ਸਿੰਘ ਤਲਵਾੜ, ਗੁਰਪ੍ਰੀਤ ਸਿੰਘ ਤਲਵਾੜ, ਪ੍ਰਿੰਸ ਤਲਵਾੜ, ਹਰਮਨਦੀਪ ਸਿੰਘ ਸਹਿਗਲ, ਹਰਕਰਨ ਸਿੰਘ ਤਲਵਾੜ, ਇੰਦਰਪਾਲ ਸਿੰਘ ਅਰੋੜਾ ਆਦਿ ਹਾਜ਼ਰ ਸਨ।