ਲੱਕੀ ਸਰਵਟਾ ਨੇ ਅਮਰਜੀਤ ਤੇ ਪਵਨਜੀਤ ਸਹੋਤਾ ਨੂੰ ਭਾਵਾਧਸ ’ਚ ਕਰਵਾਇਆ ਸ਼ਾਮਲ
ਲੱਕੀ ਸਰਵਟਾ ਨੇ ਅਮਰਜੀਤ ਸਹੋਤਾ ਤੇ ਪਵਨਜੀਤ ਸਹੋਤਾ ਨੂੰ ਭਾਵਾਧਸ ‘ਚ ਕਰਵਾਇਆ ਸ਼ਾਮਿਲ
Publish Date: Wed, 22 Apr 2026 09:06 PM (IST)
Updated Date: Thu, 23 Apr 2026 04:10 AM (IST)

ਕੈਪਸ਼ਨ-22ਪੀਐਚਜੀ2 ਭਾਵਾਧਸ ਦੇ ਕੌਮੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਨੂੰ ਗੁਲਦਸਤਾ ਭੇਂਟ ਕਰਦੇ ਹੋਏ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਅਤੇ ਨਵੇਂ ਸ਼ਾਮਲ ਹੋਏ ਮੈਂਬਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀਆਂ ਹਦਾਇਤਾਂ ਅਨੁਸਾਰ ਸੰਗਠਨ ਨੂੰ ਵਿਸਥਾਰ ਦਿੰਦੇ ਹੋਏ ਅਮਰਜੀਤ ਸਹੋਤਾ (ਪ੍ਰਿੰਸ ਬੈਂਡ) ਤੇ ਪਵਨਜੀਤ ਸਹੋਤਾ ਨੂੰ ਭਾਵਾਧਸ ‘ਚ ਸ਼ਾਮਲ ਕਰਵਾਇਆ ਹੈ। ਲੱਕੀ ਸਰਵਟਾ ਦੇ ਉਪਰਾਲੇ ਸਦਕਾ ਉਨ੍ਹਾਂ ਨੂੰ ਕੌਮੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਵਲੋਂ ਭਾਵਾਧਸ ਦੀ ਮੁਢਲੀ ਮੈਂਬਰਸ਼ਿਪ ਦੇ ਕੇ ਸੰਗਠਨ ‘ਚ ਸ਼ਾਮਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਦੱਸਿਆ ਕਿ ਅਮਰਜੀਤ ਸਹੋਤਾ ਅਤੇ ਪਵਨਜੀਤ ਸਹੋਤਾ ਨੇ ਭਾਵਾਧਸ ਦੇ ਲੁਧਿਆਣਾ ਦਫਤਰ ਵਿਖੇ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਵਾਲਮੀਕਿ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰਭਾਵਿਤ ਹੁੰਦਿਆਂ ਭਾਵਧਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਉਨ੍ਹਾਂ ਦੱਸਿਆ ਕਿ ਕੌਮੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀ ਅਗਵਾਈ ਹੇਠ ਪੰਜਾਬ ਭਰ ’ਚ ਭਾਵਾਧਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸੰਗਠਨ ’ਚ ਸ਼ਾਮਲ ਹੋਏ ਅਮਰਜੀਤ ਸਹੋਤਾ ਤੇ ਪਵਨਜੀਤ ਸਹੋਤਾ ਨੇ ਕਿਹਾ ਕਿ ਭਾਵਾਧਸ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਵਾਲਮੀਕਿ ਸਮਾਜ ’ਚ ਪਹੁੰਚਾਇਆ ਜਾਵੇਗਾ ਤੇ ਸੰਗਠਨ ਦੀ ਮਜ਼ਬੂਤੀ ਲਈ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਅਸ਼ਵਨੀ ਭੀਲ ਰਾਸ਼ਟਰੀ ਪ੍ਰਚਾਰ ਮੰਤਰੀ, ਸ਼ਿਵ ਬਿਡਲਾਨ ਜ਼ਿਲ੍ਹਾ ਪ੍ਰਧਾਨ ਆਈਟੀ ਵਿੰਗ ਲੁਧਿਆਣਾ ਆਦਿ ਵੀ ਹਾਜ਼ਰ ਸਨ।