ਲੱਕੀ ਸਰਵਟਾ ਨੇ ਸੰਤ ਪਰਗਟ ਨਾਥ ਨੂੰ ਚੇਅਰਮੈਨ ਬਣਨ ‘ਤੇ ਦਿੱਤੀ ਵਧਾਈ
ਲੱਕੀ ਸਰਵਟਾ ਨੇ ਬਾਲਯੋਗੀ ਸੰਤ ਪਰਗਟ ਨਾਥ ਨੂੰ ਸ਼ਰਾਈਨ ਬੋਰਡ ਅੰਮ੍ਰਿਤਸਰ ਦੇ ਚੇਅਰਮੈਨ ਬਣਨ ‘ਤੇ ਦਿੱਤੀ ਮੁਬਾਰਕਬਾਦ
Publish Date: Thu, 12 Feb 2026 06:50 PM (IST)
Updated Date: Thu, 12 Feb 2026 06:53 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਰਕਾਰ ਵੱਲੋਂ ਬਾਲਯੋਗੀ ਸੰਤ ਬਾਬਾ ਪਰਗਟ ਨਾਥ ਮਹਾਰਾਜ ਨੂੰ ਭਗਵਾਨ ਵਾਲਮੀਕਿ ਤੀਰਥ, ਅੰਮ੍ਰਿਤਸਰ ਦੇ ਸ਼ਰਾਈਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਸਮਾਜ ਵਿਚ ਖੁਸ਼ੀ ਦੀ ਲਹਿਰ ਹੈ। ਭਾਰਤੀ ਵਾਲਮੀਕਿ ਧਰਮ ਸਮਾਜ (ਭਵਾਧਸ) ਦੇ ਰਾਜ ਪ੍ਰਚਾਰਕ ਲੱਕੀ ਸਰਵਟਾ ਨੇ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਬਾਲਯੋਗੀ ਸੰਤ ਬਾਬਾ ਪਰਗਟ ਨਾਥ ਮਹਾਰਾਜ ਨਾਲ ਭੇਟ ਕਰਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਬਾਅਦ ਫਗਵਾੜਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸੰਤ ਬਾਬਾ ਪਰਗਟ ਨਾਥ ਜੀ ਇਕ ਆਧਿਆਤਮਿਕ, ਸਧਾਰਨ ਤੇ ਸਮਰਪਿਤ ਸ਼ਖਸੀਅਤ ਹਨ, ਜਿਨ੍ਹਾਂ ਨੇ ਸਦਾ ਸਮਾਜ ਦੀ ਸੇਵਾ ਤੇ ਧਾਰਮਿਕ ਮੁੱਲਾਂ ਦੀ ਰੱਖਿਆ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਨਾ ਸਿਰਫ਼ ਵਾਲਮੀਕਿ ਸਮਾਜ ਦਾ ਮਾਣ-ਸਨਮਾਨ ਵਧਿਆ ਹੈ, ਸਗੋਂ ਭਗਵਾਨ ਵਾਲਮੀਕਿ ਤੀਰਥ ਦੇ ਵਿਕਾਸ ਕਾਰਜਾਂ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮਾਜ ਦੀਆਂ ਭਾਵਨਾਵਾਂ ਦਾ ਸਤਿਕਾਰ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਬਾਬਾ ਜੀ ਦੀ ਅਗਵਾਈ ਹੇਠ ਤੀਰਥ ਸਥਾਨ ‘ਤੇ ਸ਼ਰਧਾਲੂਆਂ ਲਈ ਵਧੀਆ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ ਤੇ ਪ੍ਰਬੰਧਾਂ ਵਿਚ ਪਾਰਦਰਸ਼ਤਾ ਤੇ ਸੁਚਾਰੂ ਸੰਚਾਲਨ ਯਕੀਨੀ ਬਣਾਇਆ ਜਾਵੇਗਾ। ਲੱਕੀ ਸਰਵਟਾ ਨੇ ਕਿਹਾ ਕਿ ਸੰਤ ਬਾਬਾ ਪਰਗਟ ਨਾਥ ਮਹਾਰਾਜ ਜੀ ਦੀ ਦੂਰਦਰਸ਼ਤਾ ਅਤੇ ਆਧਿਆਤਮਿਕ ਮਾਰਗਦਰਸ਼ਨ ਨਾਲ ਭਗਵਾਨ ਵਾਲਮੀਕਿ ਤੀਰਥ, ਅੰਮ੍ਰਿਤਸਰ ਇਕ ਆਦਰਸ਼ ਧਾਰਮਿਕ ਕੇਂਦਰ ਵਜੋਂ ਹੋਰ ਵੀ ਵਿਕਸਤ ਹੋਵੇਗਾ। ਉਨ੍ਹਾਂ ਇਸ ਨੂੰ ਸਮੁੱਚੇ ਵਾਲਮੀਕਿ ਸਮਾਜ ਲਈ ਮਾਣ ਤੇ ਪ੍ਰੇਰਣਾ ਦਾ ਪਲ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਨੇ ਸਮੂਹ ਵਾਲਮੀਕਿ ਸਮਾਜ ਤੇ ਸ਼ਰਧਾਲੂਆਂ ਵੱਲੋਂ ਬਾਬਾ ਜੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਿਸ਼ਵਾਸ ਜਤਾਇਆ ਕਿ ਇਹ ਨਿਯੁਕਤੀ ਇਤਿਹਾਸਕ ਸਾਬਤ ਹੋਵੇਗੀ।