ਐੱਲਪੀਯੂ ’ਚ ਹੋਇਆ ਢਾਡੀ ਗੁਰਜੀਤ ਸਿੰਘ ਗੋਰੀ ਦਾ ਵਿਸ਼ੇਸ਼ ਸਨਮਾਨ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਢਾਡੀ ਗੁਰਜੀਤ ਸਿੰਘ ਗੋਰੀ ਦਾ ਵਿਸ਼ੇਸ਼ ਸਨਮਾਨ
Publish Date: Thu, 26 Feb 2026 08:42 PM (IST)
Updated Date: Thu, 26 Feb 2026 08:46 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਵੱਲੋਂ ਯੁਵਕ ਸੇਵਾਵਾਂ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸੰਗੀਤਕ ਵੰਨਗੀਆਂ ਦੀਆਂ ਪੇਸ਼ਕਾਰੀਆਂ ਹੋਈਆਂ, ਜਿਨ੍ਹਾਂ ਦੀ ਪਰਖ ਕਰਨ ਵਾਸਤੇ ਗੁਰਜੀਤ ਸਿੰਘ ਗੋਰੀ ਜਾਂਗਲਾ ਨੂੰ ਵਿਸ਼ੇਸ਼ ਤੌਰ ’ਤੇ ਜਜਮੈਂਟ ਲਈ ਬੁਲਾਇਆ ਗਿਆ। ਇਸ ਮੁਕਾਬਲੇ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪੇਸ਼ਕਾਰੀਆਂ ਦੀਆਂ ਜਜਮੈਂਟਾਂ ਕੀਤੀਆਂ ਤੇ ਵਿਦਿਆਰਥੀਆਂ ਨੂੰ ਛੋਟੀਆਂ-ਛੋਟੀਆਂ ਬਰੀਕੀਆਂ ਦੱਸੀਆਂ ਤੇ ਸੰਗੀਤਕ ਡੁੰਘਾਈ ਤੋਂ ਜਾਣੂ ਕਰਵਾਇਆ। ਉਪਰੰਤ ਲਵਲੀ ਯੂਨੀਵਰਸਿਟੀ ਦੇ ਡੀਨ ਡਾ. ਲਖਨਪਾਲ, ਡਿਪਟੀ ਡੀਨ ਡਾ. ਬਲਪ੍ਰੀਤ ਸਿੰਘ ਤੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਡਾ. ਮੋਨੂ ਕੁਮਾਰ ਵੱਲੋਂ ਢਾਡੀ ਗੁਰਜੀਤ ਸਿੰਘ ਗੋਰੀ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।