ਭਗਵਾਨ ਸ਼ਿਵ ਸ਼ਾਂਤੀ, ਸ਼ਕਤੀ ਤੇ ਊਰਜਾ ਦੇ ਸਰੋਤ : ਅਨੀਤਾ ਸੋਮ ਪ੍ਰਕਾਸ਼
ਭਗਵਾਨ ਸ਼ਿਵ ਦਾ ਆਸ਼ੀਰਵਾਦ ਜੀਵਨ ਵਿੱਚ ਸ਼ਾਂਤੀ, ਸ਼ਕਤੀ ਅਤੇ ਸਕਾਰਾਤਮਕ ਊਰਜਾ ਦਾ ਸਰੋਤ : ਅਨੀਤਾ ਸੋਮ ਪ੍ਰਕਾਸ਼
Publish Date: Sat, 14 Feb 2026 07:40 PM (IST)
Updated Date: Sat, 14 Feb 2026 07:42 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਵੱਲੋਂ ਪ੍ਰਜਾਪਤੀ ਬ੍ਰਹਮਾਕੁਮਾਰੀਜ਼ ਈਸ਼ਵਰੀ ਵਿਸ਼ਵਵਿਦਿਆਲਿਆ ਕਿਰਪਾ ਨਗਰ ਵਿਚ ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਬ੍ਰਹਮਾਕੁਮਾਰੀਜ਼ ਆਸ਼ਰਮ ਦੀ ਸੰਚਾਲਿਕਾ ਸੁਮਨ ਦੀਦੀ ਦੀ ਸਨਿੱਧੀ ਵਿਚ ਆਯੋਜਿਤ ਪ੍ਰੋਗਰਾਮ ਦੀ ਸ਼ੁਰੂਆਤ ਮਿੱਠੇ ਸ਼ਿਵ ਭਜਨਾਂ ਨਾਲ ਹੋਈ। ਉਪਰੰਤ ਬ੍ਰਹਮਾਕੁਮਾਰੀ ਭੈਣ ਸੋਨੀਆ ਨੇ ਹਾਜ਼ਰ ਸੰਗਤ ਨੂੰ ਆਤਮਾ ਤੇ ਪਰਮਾਤਮਾ ਸ਼ਿਵ ਬਾਰੇ ਯਥਾਰਥ ਜਾਣਕਾਰੀ ਦਿੱਤੀ ਤੇ ਮਹਾਂਸ਼ਿਵਰਾਤਰੀ ਦਾ ਸੱਚਾ ਅਰਥ ਸਮਝਾਇਆ। ਇਸ ਦੌਰਾਨ ਸਭ ਨੂੰ ਯੋਗ ਅਨੁਭੂਤੀ ਦਾ ਅਨੁਭਵ ਵੀ ਕਰਵਾਇਆ ਗਿਆ। ਡਿਵਾਈਨ ਏਂਜਲ ਗਰੁੱਪ ਦੇ ਮੈਂਬਰਾਂ ਤੇ ਸ਼ਹਿਰ ਦੇ ਮੈਂਬਰਾਂ ਨੇ ਵੀ ਪ੍ਰੋਗਰਾਮ ਦੌਰਾਨ ਆਪਣੀ ਹਾਜ਼ਰੀ ਲਗਵਾਈ ਤੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਨੀਤਾ ਸੋਮ ਪ੍ਰਕਾਸ਼ ਨੇ ਸਭ ਨੂੰ ਮਹਾਂਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਜੀਵਨ ਵਿਚ ਸ਼ਾਂਤੀ, ਸ਼ਕਤੀ ਤੇ ਸਕਾਰਾਤਮਕ ਊਰਜਾ ਦਾ ਸਰੋਤ ਹੈ। ਅਜਿਹੇ ਪਾਵਨ ਮੌਕਿਆਂ ’ਤੇ ਸਮਾਜ ਵਿਚ ਪ੍ਰੇਮ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣਾ ਸਾਡਾ ਧਰਮ ਹੈ ਤੇ ਸਾਨੂੰ ਸਭ ਨੂੰ ਇਸਦੀ ਪਾਲਣਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਬ੍ਰਹਮਾਕੁਮਾਰੀ ਸੁਮਨ ਦੀਦੀ ਵੱਲੋਂ ਹਾਜ਼ਰ ਸੰਗਤ ਨੂੰ ਈਸ਼ਵਰੀ ਸੌਗਾਤ ਭੇਟ ਕੀਤੀ ਗਈ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਅਨੀਤਾ ਸੋਮ ਪ੍ਰਕਾਸ਼ ਦੇ ਪਰਿਵਾਰ ਵੱਲੋਂ ਭਗਵਾਨ ਭੋਲੇਨਾਥ ਦਾ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਨਿੱਕੀ ਦੀਦੀ, ਵਿਜੈ ਬਾਟਲਾ, ਆਦਰਸ਼ ਭਾਈ, ਰਾਕੇਸ਼ ਭਾਈ, ਭਾਈ ਕਮਲ, ਭਾਈ ਸੁਨੀਲ, ਭੈਣ ਰਾਖੀ, ਭੈਣ ਪੂਨਮ, ਹਰਮਿੰਦਰ ਭਾਈ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸਨ।