ਢਿਲਵਾਂ ਵਿਖੇ ਭਗਵਾਨ ਰਾਮ ਕਥਾ ਦਾ ਆਯੋਜਨ ਪਹਿਲੀ ਤੋਂ
ਢਿਲਵਾਂ ਵਿਖੇ ਭਗਵਾਨ ਰਾਮ ਕਥਾ ਦਾ ਆਯੋਜਨ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ
Publish Date: Mon, 30 Mar 2026 08:40 PM (IST)
Updated Date: Mon, 30 Mar 2026 08:42 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਿਵ ਮੰਦਿਰ (ਬਾਹਰ ਵਾਲਾ) ਸਾਹਮਣੇ ਸਟੇਟ ਬੈਂਕ ਆਫ ਇੰਡੀਆ ਢਿਲਵਾਂ ਵਿਖੇ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਭਗਵਾਨ ਰਾਮ ਕਥਾ ਦਾ ਆਯੋਜਨ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਚਾਰਕ ਸਵਾਮੀ ਰਣਜੀਤਾਨੰਦ ਜੀ ਨੇ ਦੱਸਿਆ ਕਿ ਬ੍ਰਹਮਨਿਸ਼ਠ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਮਾਨਸਵਿਨੀ ਭਾਰਤੀ ਜੀ ਭਗਵਾਨ ਰਾਮ ਦੀ ਮਹਿਮਾ ਸੁਣਾਉਣ ਲਈ ਆ ਰਹੇ ਹਨ, ਜੋ ਭਗਵਾਨ ਰਾਮ ਦੇ ਜੀਵਨ ਦੇ ਡੂੰਘੇ ਰਹੱਸਾਂ ਤੋਂ ਸਾਨੂੰ ਜਾਣੂ ਕਰਵਾਉਣਗੇ। ਇਸ ਕਥਾ ਦਾ ਮਕਸਦ ਸਮਾਜ ਦੀ ਵਿਗੜ ਰਹੀ ਹਾਲਤ ਨੂੰ ਸੁਧਾਰ ਕੇ ਸਮਾਜ ਵਿਚ ਸ਼ਾਂਤੀ ਸਥਾਪਿਤ ਕਰਨਾ ਹੈ। ਇਹ ਕਥਾ ਦੀ ਸੰਗੀਤਕ ਸ਼ੈਲੀ, ਰਸ ਪੂਰਨ ਪ੍ਰੇਰਿਤ ਪ੍ਰਸੰਗ ਤੇ ਤਰਕਸ਼ੀਲ ਵਿਗਿਆਨਕ ਵਿਧੀ ਭਾਰਤੀਆਂ ਨੂੰ ਆਪਣੇ ਸੱਭਿਆਚਾਰ ਦੇ ਮਾਣ ਤੇ ਵਿਗਿਆਨਕ ਪੱਖ ਤੋਂ ਜਾਣੂ ਕਰਵਾਉਂਦੀ ਹੈ। ਇਸ ਕਥਾ ਵਿਚ ਸ਼ਰਧਾ ਨਾਲ ਭਰਪੂਰ ਭਜਨ ਪੇਸ਼ ਕੀਤੇ ਜਾਣਗੇ। ਕਥਾ ਦੀ ਸਮਾਪਤੀ ਤੇ ਪ੍ਰਭੂ ਦੇ ਸਮੂਹ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਲਈ ਪ੍ਰਭੂ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਕਥਾ ਵਿਚ ਹਾਜ਼ਰੀ ਭਰ ਕੇ ਜੀਵਨ ਨੂੰ ਸਾਰਥਕ ਬਣਾਉਣ।