ਫਗਵਾੜਾ ਲੋਕ ਅਦਾਲਤ ’ਚ 1,400 ਕੇਸਾਂ ਦਾ ਹੋਇਆ ਨਿਪਟਾਰਾ
ਸਬ ਡਵੀਜ਼ਨ ਫਗਵਾੜਾ ਵਿਖੇ ਲੋਕ ਅਦਾਲਤ ਦਾ ਹੋਇਆ ਆਯੋਜਨ
Publish Date: Sat, 14 Mar 2026 08:13 PM (IST)
Updated Date: Sat, 14 Mar 2026 08:15 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਬ-ਡਿਵੀਜ਼ਨ ਫਗਵਾੜਾ ਲੋਕ ਅਦਾਲਤ ਵਿਚ ਵੱਖ-ਵੱਖ ਬੈਂਚਾਂ ਵੱਲੋਂ ਕੁੱਲ 1400 ਕੇਸਾਂ ਦਾ ਨਿਪਟਾਰਾ ਕਰਦੇ ਹੋਏ ਲਗਭਗ ਤਿੰਨ ਕਰੋੜ ਰੁਪਏ ਰਾਸ਼ੀ ਦਾ ਸਮਝੌਤਾ ਕਰਵਾਇਆ ਗਿਆ। ਸਬ-ਡਿਵੀਜ਼ਨ ਸਿਵਲ ਕੋਰਟ ਫਗਵਾੜਾ ਵਿਖੇ ਇਸ ਸਾਲ ਦੀ ਪਹਿਲੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੌਰਾਨ ਮੈਡਮ ਸੁਪ੍ਰੀਤ ਕੌਰ, ਏਸੀਜੇ ਸੀਨੀਅਰ ਡਿਵੀਜ਼ਨ ਤੇ ਹਰਸ਼ਬੀਰ ਸਿੰਘ ਸੰਧੂ ਸਿਵਲ ਜੱਜ ਜੂਨੀਅਰ ਡਿਵੀਜ਼ਨ ਫਗਵਾੜਾ ਵੱਲੋਂ 1,400 ਕੇਸਾਂ ਦਾ ਨਿਪਟਾਰਾ ਕਰਦੇ ਹੋਏ ਕੁਲ ਤਿੰਨ ਕਰੋੜ ਰੁਪਏ ਰਾਸ਼ੀ ਦਾ ਸਮਝੌਤਾ ਕਰਵਾਇਆ। ਇਨ੍ਹਾਂ ਵਿਚੋਂ ਮੈਡਮ ਸੁਪ੍ਰੀਤ ਕੌਰ ਵੱਲੋਂ ਕੁੱਲ 1,200 ਕੇਸਾਂ ਦਾ ਨਿਪਟਾਰਾ ਕਰਦੇ ਹੋਏ 2.50 ਕਰੋੜ ਰਾਸ਼ੀ ਦਾ ਸਮਝੌਤਾ ਕਰਵਾਇਆ। ਇਸ ਮੌਕੇ ਐਡਵੋਕੇਟ ਅੰਕਿਤ ਢੀਂਗਰਾ, ਜਤਿੰਦਰ ਠਾਕੁਰ, ਸੋਨੀਕਾ ਅਰੋੜਾ, ਰਜਨੀਬਾਲਾ, ਐਡਵੋਕੇਟ ਵਰੁਣ ਕੁਮਾਰ ਵਧਾਵਨ, ਪੁਨੀਤ ਸ਼ਰਮਾ, ਹਿਮਾਂਸ਼ੂ ਪਰਾਸ਼ਰ ਦੇ ਨਾਲ ਵੱਖ-ਵੱਖ ਬੈਂਕਾਂ ਦੇ ਮੈਨੇਜਰ ਆਪਣੇ ਕੇਸਾਂ ਦੇ ਨਿਪਟਾਰੇ ਕਰਦੇ ਹੋਏ ਉਤਸ਼ਾਹਿਤ ਦਿਖੇ। ਜਾਣਕਾਰੀ ਦਿੰਦਿਆਂ ਪ੍ਰਧਾਨ ਰਵਿੰਦਰ ਕੁਮਾਰ ਸ਼ਰਮਾ ਤੇ ਅੰਕਿਤ ਢੀਂਗਰਾ ਨੇ ਦੱਸਿਆ ਕਿ ਫਗਵਾੜਾ ਸਬ-ਡਿਵੀਜ਼ਨ ਕੋਰਟ ਕੰਪਲੈਕਸ ਵਿਚ ਸਾਲ ਦੀ ਪਹਿਲੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਅਦਾਲਤ ਵਿਚ ਆਪਣੇ ਕੇਸਾਂ ਦਾ ਨਿਪਟਾਰਾ ਕਰਵਾਉਣ। ਲੋਕ ਅਦਾਲਤ ਵਿਚ ਨਿਪਟਾਏ ਗਏ ਕੇਸਾਂ ਦੀ ਬਾਅਦ ਵਿਚ ਕੋਈ ਵੀ ਸੁਣਵਾਈ ਨਹੀਂ ਹੁੰਦੀ।