ਸਵੱਛਤਾ ਅਭਿਆਨ ਸੋਸਾਇਟੀ ਨੇ ਲੋਹੜੀ ਮਨਾਈ
ਸਵੱਛਤਾ ਅਭਿਆਨ ਸੋਸਾਇਟੀ ਅਤੇ ਗੀਤਾ ਭਵਨ ਕੋਚਿੰਗ ਸੈਂਟਰ ਵੱਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
Publish Date: Fri, 16 Jan 2026 06:57 PM (IST)
Updated Date: Fri, 16 Jan 2026 07:00 PM (IST)

ਗੀਤਾ ਭਵਨ ਕੋਚਿੰਗ ਸੈਂਟਰ ਦੇ ਸੰਚਾਲਕ ਤੇ ਵਿਦਿਆਰਥਣਾਂ ਵੀ ਹੋਈਆਂ ਸ਼ਾਮਲ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਵੱਛਤਾ ਅਭਿਆਨ ਸੋਸਾਇਟੀ ਫਗਵਾੜਾ (ਰਜਿ.) ਤੇ ਗੀਤਾ ਭਵਨ ਕੋਚਿੰਗ ਸੈਂਟਰ ਫਗਵਾੜਾ ਵੱਲੋਂ ਲੋਹੜੀ ਦਾ ਪਾਵਨ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਦੇਵੀ ਸ਼ਾਰਦਾ ਜੀ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਪੰਡਿਤ ਦੇਵੀ ਰਾਮ ਸ਼ਰਮਾ ਜੀ, ਸੰਤੋਸ਼ ਅਤੇ ਪਾਇਲ ਛਾਬੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਤੇ ਵਿਦਿਆਰਥਣਾਂ ਵੱਲੋਂ ਰਵਾਇਤੀ ਢੰਗ ਨਾਲ ਲੋਹੜੀ ਦੀ ਧੂਣੀ ਜਲਾਈ ਗਈ ਅਤੇ ਮੂੰਗਫਲੀ, ਰੇਵੜੀ ਸਮੇਤ ਹੋਰ ਪ੍ਰਸਾਦ ਵੰਡਿਆ ਗਿਆ। ਇਸ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਨਾਚ ਅਤੇ ਹੋਰ ਰੰਗਾਰੰਗ ਪ੍ਰਸਤੁਤੀਆਂ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਸਾਡੀ ਸੰਸਕ੍ਰਿਤੀ, ਆਪਸੀ ਭਾਈਚਾਰੇ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ਸਮਾਗਮ ਬੱਚਿਆਂ ਵਿਚ ਸੰਸਕਾਰ, ਆਤਮ-ਵਿਸ਼ਵਾਸ ਅਤੇ ਸੱਭਿਆਚਾਰਕ ਮੁੱਲਾਂ ਦੇ ਵਿਕਾਸ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਗੀਤਾ ਭਵਨ ਕੋਚਿੰਗ ਸੈਂਟਰ ਦੀ ਅਧਿਆਪਿਕਾ ਮੈਡਮ ਵੰਸ਼ਿਕਾ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ। ਮੈਡਮ ਵੰਸ਼ਿਕਾ ਨੇ ਪਿਛਲੇ ਕਈ ਸਾਲਾਂ ਤੋਂ ਗੀਤਾ ਭਵਨ ਕੋਚਿੰਗ ਸੈਂਟਰ ਵਿਚ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦੇ ਕੇ ਸੰਸਥਾ ਲਈ ਮਹੱਤਵਪੂਰਣ ਯੋਗਦਾਨ ਪਾਇਆ। ਇਸ ਸਮਾਗਮ ਵਿਚ ਆਸ਼ੀਸ਼ ਗਾਂਧੀ, ਪੁਨੀਤ ਗੁਜਰਾਲ, ਮੋਨਿਕਾ, ਸੀਮਾ, ਖੁਸ਼ਬੂ, ਸਤੀਸ਼ ਬੱਗਾ, ਬਲਵੰਤ ਬਿੱਲੂ, ਰਮਨ ਨੇਹਰਾ, ਲਕਸ਼ ਭੱਲਾ, ਅਮਰਜੀਤ ਡਾਂਗ, ਮੈਡਮ ਰਾਜਰਾਨੀ, ਮੈਡਮ ਵੇਨੂਕਾ, ਮੈਡਮ ਨੀਤਿਕਾ, ਮੈਡਮ ਵੰਸ਼ਿਕਾ, ਸੰਦੀਪ ਚੋਪੜਾ, ਹੇਮੰਤ ਆਨੰਦ ਸਮੇਤ ਹੋਰ ਕਈ ਮੈਂਬਰ ਮੌਜੂਦ ਰਹੇ।