ਬੀਡੀਪੀਓ ਦਫਤਰ ’ਚ ਉਤਸ਼ਾਹ ਨਾਲ ਮਨਾਈ ਲੋਹੜੀ
ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਓਹਾਰ
Publish Date: Tue, 13 Jan 2026 07:13 PM (IST)
Updated Date: Tue, 13 Jan 2026 07:15 PM (IST)

ਫਗਵਾੜਾ : ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਸਮੂਹ ਸਟਾਫ ਵੱਲੋਂ ਲੋਹੜੀ ਦਾ ਤਿਓਹਾਰ ਬੀਡੀਪੀਓ ਲਖਵਿੰਦਰ ਕਲੇਰ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਦਫਤਰ ਦੇ ਸਟਾਫ ਵੱਲੋਂ ਲੋਹੜੀ ਜਲਾਈ ਗਈ ਅਤੇ ਸ਼ਗਨ ਵਜੋਂ ਮੂੰਗਫਲੀ, ਰਿਓੜੀਆਂ ਅਗਨ ਭੇਟ ਕੀਤੀਆਂ ਗਈਆਂ। ਬੀਡੀਪੀਓ ਲਖਵਿੰਦਰ ਕਲੇਰ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਕਰਦਿਆਂ ਸਮੂਹ ਹਾਜ਼ਰੀਨ ਨੂੰ ਲੋਹੜੀ ਤੇ ਮਾਘੀ ਦੀ ਮੁਬਾਰਕਬਾਦ ਦਿੱਤੀ ਗਈ। ਲੋਹੜੀ ਦੇ ਗੀਤ ਵੀ ਗਾਏ ਗਏ। ਨਰਿੰਦਰ ਸਿੰਘ ਸਰਪੰਚ ਮਾਧੋਪੁਰ ਅਤੇ ਪੰਚਾਇਕ ਸਕੱਤਰ ਮਲਕੀਤ ਚੰਦ ਕੰਗ ਨੇ ਕਿਹਾ ਕਿ ਲੋਹੜੀ ਜਿਥੇ ਅਮੀਰ ਪੰਜਾਬੀ ਵਿਰਸੇ ਨਾਲ ਜੁੜਿਆ ਤਿਓਹਾਰ ਹੈ। ਉੱਥੇ ਹੀ ਮਾਘੀ ਦਾ ਇਤਿਹਾਸ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਮਹਾਨ ਸ਼ਹਾਦਤ ਦੀ ਯਾਦ ਦੁਆਉਂਦਾ ਹੈ। ਅਜੋਕੇ ਦੌਰ ਵਿਚ ਲੜਕੀਆਂ ਨੂੰ ਵੀ ਅੱਗੇ ਵੱਧਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਕਿਉਂਕਿ ਉਹ ਕਿਸੇ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ। ਲੋਹੜੀ ਦੀ ਖੁਸ਼ੀ ਵਿਚ ਮੂੰਗਫਲੀ, ਰਿਓੜੀਆਂ ਤੇ ਲੱਡੂ ਵੀ ਵੰਡੇ ਗਏ। ਇਸ ਮੌਕੇ ਕੰਪਿਉਟਰ ਆਪ੍ਰੇਟਰ ਉਮੇਸ਼ ਚੰਦਰ, ਪੰਚਾਇਤ ਯੂਨੀਅਨ ਦੇ ਵਾਈਸ ਪ੍ਰਧਾਨ ਰਣਜੀਤ ਕਲੇਰ ਨੰਗਲ ਮੱਝਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਆਦਿ ਹਾਜ਼ਰ ਸਨ।