ਤਪ ਅਸਥਾਨ ਨਿਰਮਲ ਕੁਟੀਆ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਤਪ ਅਸਥਾਨ ਨਿਰਮਲ ਕੁਟੀਆ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
Publish Date: Tue, 13 Jan 2026 08:40 PM (IST)
Updated Date: Tue, 13 Jan 2026 08:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਫਗਵਾੜਾ ਵਿਖੇ ਮੁੱਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਲੋਹੜੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਹੋਏ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦਸਿਆ ਕਿ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਨਵਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ। ਇਸ ਮੌਕੇ 551 ਦੇ ਕਰੀਬ ਸੰਗਤਾਂ ਨੂੰ ਸ਼ਾਲ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਲੋਹੜੀ ਦਾ ਇਤਿਹਾਸ ਸਦੀਆਂ ਤੋਂ ਲੜਕੀਆਂ ਨਾਲ ਜੁੜਿਆ ਰਿਹਾ ਹੈ। ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਅੱਜ ਵੀ ਦੁੱਲਾ ਭੱਟੀ ਦਾ ਜ਼ਿਕਰ ਲੋਹੜੀ ਦੇ ਲੋਕ ਗੀਤਾਂ ਵਿਚ ਕੀਤਾ ਜਾਂਦਾ ਹੈ। ਉਸ ਬਾਰੇ ਪ੍ਰਸਿੱਧ ਹੈ ਕਿ ਉਹ ਗਰੀਬ ਲੜਕੀਆਂ ਦੇ ਪਾਲਣ ਪੋਸ਼ਣ ਅਤੇ ਵਿਆਹ ਕਾਰਜ ਆਪਣੇ ਦਮ ’ਤੇ ਕਰਦਾ ਸੀ। ਸਾਡੇ ਸਮਾਜ ਨੇ ਇਸ ਤਿਉਹਾਰ ਨੂੰ ਲੜਕਿਆਂ ਦੇ ਜਨਮ ਨਾਲ ਜੋੜ ਦਿੱਤਾ ਅਤੇ ਨਵਜੰਮੇ ਮੁੰਡੇ ਦੀ ਲੋਹੜੀ ਪਾਣੀ ਸ਼ੁਰੂ ਕਰ ਦਿੱਤੀ ਜਦਕਿ ਸਭਿਆਚਾਰ ਮੁਤਾਬਿਕ ਕੁੜੀ ਦੀ ਲੋਹੜੀ ਪਾਣੀ ਚਾਹੀਦੀ ਹੈ। ਅੱਜ ਫਿਰ ਸਮਾਜ ਬਦਲ ਰਿਹਾ ਹੈ ਕੁੜੀਆ ਨੂੰ ਵੀ ਮੁੰਡਿਆਂ ਦੇ ਬਰਾਬਰ ਦਰਜਾ ਮਿਲਣ ਲੱਗਾ ਹੈ। ਸਮੂਹ ਸੰਤਾਂ ਮਹਾਪੁਰਖਾਂ ਦਾ ਇਹ ਫਰਜ਼ ਬਣਦਾ ਹੈ ਕਿ ਸਾਡੇ ਸਮਾਜ ਵਿਚ ਫੈਲੀਆਂ ਕੁਰੀਤੀਆ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਵਿਚੋਂ ਕੁੜੀਆਂ ਮੁੰਡਿਆਂ ਵਿਚਾਲੇ ਭੇਦਭਾਵ ਪੂਰੀ ਤਰਾਂ ਖਤਮ ਹੋ ਸਕੇ। ਉਨ੍ਹਾਂ ਕਿਹਾ ਸਾਡੇ ਵੱਲੋਂ ਵੀ ਉਪਰਾਲਾ ਕੀਤਾ ਗਿਆ ਕਿ ਨਵਜੰਮੀਆ ਕੁੜੀਆਂ ਦੀ ਲੋਹੜੀ ਪਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਮੂਹ ਸੇਵਾਦਾਰ ਅਤੇ ਸਮੂਹ ਨਗਰ ਨਿਵਾਸੀ, ਪਿੰਦੂ ਜੌਹਲ ਯੂਕੇ, ਆਸ਼ੂ ਸਾਂਪਲਾ ਆਦਿ ਮੌਜੂਦ ਸਨ।