ਡਿਵਾਇਨ ਪਬਲਿਕ ਸਕੂਲ ’ਚ ਮਨਾਇਆ ਲੋਹੜੀ ਦਾ ਤਿਉਹਾਰ
ਡਿਵਾਇਨ ਪਬਲਿਕ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
Publish Date: Tue, 13 Jan 2026 07:03 PM (IST)
Updated Date: Tue, 13 Jan 2026 07:06 PM (IST)

ਫਗਵਾੜਾ : ਡਿਵਾਇਨ ਪਬਲਿਕ ਸਕੂਲ ’ਚ ਪ੍ਰਿੰਸੀਪਲ ਸ੍ਰੀਮਤੀ ਰੇਨੂ ਠਾਕੁਰ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਪੂਜਾ ਅਰਚਨਾ ਕਰਵਾਈ ਗਈ। ਉਪਰੰਤ ਲੋਹੜੀ ਬਾਲ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਕੂਲ ਚੇਅਰਮੈਨ ਪੰਕਜ ਕਪੂਰ ਨੇ ਆਖਿਆ ਕਿ ਸਾਡੇ ਤਿਉਹਾਰ ਸਾਡਾ ਸਭਿਆਚਾਰ ਜਦੋਂ ਤੱਕ ਜੀਵਤ ਹੈ, ਉਦੋਂ ਤੱਕ ਸਾਡਾ ਜਿਉਣਾ ਸਾਰਥਕ ਹੈ। ਇਸ ਲਈ ਹਰੇਕ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਬੇਸ਼ੱਕ ਲੋਹੜੀ ਦਾ ਤਿਉਹਾਰ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਕਈ ਸਾਲ ਪਹਿਲਾਂ ਛੋਟੇ-ਛੋਟੇ ਬੱਚੇ ਘਰਾਂ ਵਿੱ-ਚ ਲੋਹੜੀ ਮੰਗਣ ਜਾਂਦੇ ਸਨ ਪਰ ਅੱਜਕਲ ਸ਼ੋਸ਼ਲ ਮੀਡੀਆ ਨੇ ਘੁੰਮਣ-ਫਿਰਨ ਵਾਲੀ ਆਦਤ ਨੂੰ ਹਟਾ ਦਿੱਤਾ ਹੈ। ਸਾਨੁੰ ਬੱਚਿਆਂ ਨੂੰ ਪੁਰਾਣੇ ਰੀਤੀ-ਰਿਵਾਜ਼ਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਸਾਡਾ ਸਭਿਆਚਾਰ ਜਿਉਂਦਾ ਰਹਿ ਸਕੇ। ਉਨ੍ਹਾਂ ਆਖਿਆ ਕਿ ਪੁੱਤਰਾਂ ਦੀ ਲੋਹੜੀ ਦੇ ਨਾਲ-ਨਾਲ ਅੱਜ ਕਲ ਲੋਕ ਕੁੜੀਆਂ ਦੀ ਲੋਹੜੀ ਵੀ ਪਾਉਣ ਲੱਗੇ ਹਨ, ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਸਕੂਲ ਪ੍ਰਿੰਸੀਪਲ ਮੈਡਮ ਰੇਨੂੰ ਠਾਕੁਰ ਨੇ ਬੱਚਿਆ ਨੂੰ ਲੋਹੜੀ ਦੇ ਤਿਉਹਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਮਿਲਜੁਲ ਕੇ ਤਿਉਹਾਰ ਮਨਾਉਣ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੇ ਮਿਲਜੁਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਅਤੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ।