ਲੋਹੜੀ ਸਬੰਧੀ ਸਮਾਗਮ ਕਰਵਾਇਆ
ਲੋਹੜੀ ਸਬੰਧੀ ਸਮਾਗਮ ਕਰਵਾਇਆ ਗਿਆ
Publish Date: Tue, 13 Jan 2026 07:06 PM (IST)
Updated Date: Tue, 13 Jan 2026 07:09 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਜੀਵ ਕਾਂਡਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਡਾਲਾ ਬਲਵਿੰਦਰ ਜੀਤ ਸਿੰਘ ਵੱਲੋਂ ਬਲਾਕ ਪੱਧਰੀ ਧੀਆਂ ਦੀ ਲੋਹੜੀ ਦਾ ਸਮਾਗਮ ਆਂਗਣਵਾੜੀ ਸੈਂਟਰ ਨਡਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਨਵਜੰਮੀਆਂ ਧੀਆਂ ਨੂੰ ਨਵੇਂ ਸੂਟ, ਕੰਬਲ, ਬੇਬੀ ਕਿੱਟ, ਮੂੰਗਫਲੀ ਅਤੇ ਮਿਠਾਈਆਂ ਦੇਕੇ ਸਨਮਾਨਿਤ ਕੀਤਾ ਗਿਆ। ਪਿਛਲੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਵੱਲੋਂ ਕੀਤੇ ਸਾਰਥਕ ਯਤਨਾਂ ਸਦਕਾ ਜ਼ਿਲ੍ਹਾ ਕਪੂਰਥਲਾ ’ਚ ਲਿੰਗ ਅਨੁਪਾਤ ਵਿਚ ਸੁਧਾਰ ਹੋਇਆ ਹੈ, ਉਥੇ ਹੀ ਮੁੰਡੇ ਕੁੜੀਆਂ ਵਿਚ ਸਮਾਨਤਾ ਅਤੇ ਅਧਿਕਾਰਾਂ ਦੀ ਪ੍ਰੋੜਤਾ ਕਰਨ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਪੋਸ਼ਣ ਅਭਿਆਨ ਤਹਿਤ ਲੋਕਾਂ ਵਿਚ ਸੰਤੁਲਿਤ ਖੁਰਾਕ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੀ ਆਂਗਣਵਾੜੀ ਸੈਂਟਰ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮਾਰੋਹ ਵਿਚ ਇਲਾਕਾ ਨਿਵਾਸੀਆਂ ਵੱਲੋਂ ਉਚੇਚੇ ਤੌਰ ’ਤੇ ਭਾਗ ਲਿਆ ਗਿਆ। ਇਸ ਮੌਕੇ ਮੈਡਮ ਸਵਰਨ ਕੌਰ ਸੁਪਰਵਾਈਜ਼ਰ, ਮੈਡਮ ਲਖਵਿੰਦਰ ਕੌਰ ਸੁਪਰਵਾਈਜ਼ਰ, ਮੈਡਮ ਕੰਵਲਜੀਤ ਕੌਰ ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਹਾਜ਼ਰ ਸਨ।