ਆਰਟਿਸਟ ਅਨਿਲ ਕੁਮਾਰ ਪ੍ਰਧਾਨ ਤੇ ਜਸਵੰਤ ਸਿੰਘ ਮਜਬੂਰ ਜਨਰਲ ਸਕੱਤਰ ਬਣੇ
ਸਾਹਿਤਕ ਸੰਸਥਾ ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ (ਕਪੂਰਥਲਾ) ਦੀ ਕਾਰਜਕਾਰਨੀ ਦੀ ਬੈਠਕ ਦਾ ਆਯੋਜਨ
Publish Date: Wed, 04 Feb 2026 08:47 PM (IST)
Updated Date: Thu, 05 Feb 2026 04:12 AM (IST)

* ਸਾਹਿਤਕ ਸੰਸਥਾ ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ (ਕਪੂਰਥਲਾ) ਦੀ ਕਾਰਜਕਾਰਨੀ ਦੀ ਬੈਠਕ ਹੋਈ ਕੈਪਸ਼ਨ: 4ਕੇਪੀਟੀ34, 35 ਬੈਠਕ ਦੌਰਾਨ ਆਰਟਿਸਟ ਅਨਿਲ ਕੁਮਾਰ ਪ੍ਰਧਾਨ ਅਤੇ ਜਨਰਲ ਸਕੱਤਰ ਬਣੇ ਜਸਵੰਤ ਸਿੰਘ ਮਜ਼ਬੂਰ । ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ (ਕਪੂਰਥਲਾ) ਦੀ ਕਾਰਜਕਾਰਨੀ ਦੀ ਬੈਠਕ ਕੀਤੀ ਗਈ, ਜਿਸ ਦੀ ਪ੍ਰਧਾਨਗੀ ਬਹੁਪੱਖੀ ਸ਼ਖ਼ਸੀਅਤ ਅਨਿਲ ਕੁਮਾਰ ਨੇ ਕੀਤੀ। ਮੀਟਿੰਗ ਦੌਰਾਨ ਲੋਕ ਸਾਹਿਤ ਕਲਾ ਕੇਂਦਰ ਦੀ ਕਾਰਜਕਰਨੀ ਕਮੇਟੀ ’ਚ ਕੁੱਝ ਤਬਦੀਲੀਆਂ ਕਰਦਿਆਂ ਮੀਟਿੰਗ ’ਚ ਸ਼ਾਮਲ ਕੇਂਦਰ ਦੇ ਸੀਨੀਅਰ ਮੈਂਬਰਾਂ, ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਵੱਲੋਂ ਆਪਸੀ ਸਹਿਮਤੀ ਨਾਲ ਸਾਹਿਤਕਾਰ ਚੰਨ ਮੋਮੀ ਤੇ ਅਸ਼ਵਨੀ ਜੋਸ਼ੀ ਨੂੰ ਸਾਂਝੇ ਤੌਰ ਉੱਤੇ ਸਰਪ੍ਰਸਤ, ਆਰਟਿਸਟ ਅਨਿਲ ਕੁਮਾਰ ਨੂੰ ਪ੍ਰਧਾਨ, ਡਾਕਟਰ ਰਾਕੇਸ਼ ਚੰਦਰ ਵਿਨੋਦੀ ਨੂੰ ਮੀਤ ਪ੍ਰਧਾਨ, ਜਸਵੰਤ ਸਿੰਘ ਮਜਬੂਰ ਨੂੰ ਜਨਰਲ ਸਕੱਤਰ, ਸ਼ੀਤਲ ਛਾਇਆ ਨੂੰ ਵਿੱਤ ਸਕੱਤਰ, ਸਾਹਿਤਕਾਰ ਸੰਤੋਖ ਮੱਲ੍ਹੀ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਜਦਕਿ ਨਵਦੀਪ ਕੁਮਾਰ, ਅਵਤਾਰ ਸਿੰਘ, ਜਸਪਾਲ ਸਿੰਘ ਅਤੇ ਸ਼੍ਰੀਮਤੀ ਕਮਲਜੀਤ ਕੌਰ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ। ਲੋਕ ਸਾਹਿਤ ਕਲਾ ਕੇਂਦਰ ਰੇਲ ਕੋਚ ਫੈਕਟਰੀ (ਕਪੂਰਥਲਾ) ਦੀ ਕਾਰਜਕਾਰਨੀ ਦੇ ਨਵ ਨਿਯੁਕਤ ਆਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਆਖਿਆ ਕਿ ਓਹ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਕੇਂਦਰ ਵੱਲੋਂ ਸਮੇਂ ਸਮੇਂ ਉੱਤੇ ਜਿੱਥੇ ਸਾਹਿਤਕ ਸਮਾਗਮ, ਸਾਹਿਤਕ ਬੈਠਕਾਂ ਅਤੇ ਸਾਹਿਤਕ ਗੋਸ਼ਟੀਆਂ ਕਰਵਾਉਣ ਲਈ ਨਿਰੰਤਰ ਯਤਨ ਕਰਨਗੇ, ਜਿਸ ਦੀ ਕੜੀ ਤਹਿਤ 04 ਮਾਰਚ 2026 ਦਿਨ ਬੁੱਧਵਾਰ ਨੂੰ ਕਵੀ ਦਰਬਾਰ ਕਰਵਾਉਣਗੇ।