ਇੰਦਰਜੀਤ ਸਿੰਘ ਬੱਲ ਨਾਲ ਅਦਬੀ ਬੈਠਕ ਆਯੋਜਿਤ
ਇੰਦਰਜੀਤ ਸਿੰਘ ਬੱਲ ਨਾਲ ਅਦਬੀ ਬੈਠਕ ਆਯੋਜਿਤ
Publish Date: Sat, 21 Mar 2026 09:40 PM (IST)
Updated Date: Sat, 21 Mar 2026 09:43 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਸ਼ਿੰਘਰਾਲਾ ਸਕੂਲ ਨਡਾਲਾ ਵਿਖੇ ਇਕ ਵਿਸ਼ੇਸ਼ ਅਦਬੀ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਰਲਡ ਸਿੱਖ ਆਰਗਨਾਈਜੇਸ਼ਨ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਬੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਇੰਦਰਜੀਤ ਸਿੰਘ ਬੱਲ ਨੇ ਜਿਥੇ ਸਿੱਖ ਇਤਿਹਾਸ, ਸੱਭਿਆਚਾਰ ਤੇ ਮੌਜੂਦਾ ਸਮੇਂ ਵਿਚ ਪੰਥਕ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਉਥੇ ਪੰਜਾਬੀ ਪਰਵਾਸ ਤੇ ਸਿੱਖ ਮਾਈ-ਨੋਰਿਟੀ ਨੂੰ ਦਰਪੇਸ਼ ਸਮੱਸਿਆਂ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਮੌਕੇ ਮਹਿਮਾਨ-ਨਿਵਾਜ਼ੀ ਕਰਦਿਆਂ ਡਾਕਟਰ ਆਸਾ ਸਿੰਘ ਘੁੰਮਣ ਨੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਕਿਹਾ ਕਿ ਪਰਵਾਸ ਪੰਜਾਬੀ ਮਾਪਿਆਂ ਲਈ ਬਹੁਤ ਦੁਖਦਾਈ ਹੈ ਪਰ ਪੰਜਾਬ ਦੇ ਹਾਲਤ ਬਦ ਤੋਂ ਬਦਤਰ ਹੋਏ ਜਾਣ ਕਾਰਨ ਪੰਜਾਬੀ ਨੌਜਵਾਨਾਂ ਲਈ ਕੋਈ ਰਾਹ ਨਹੀਂ ਬਚਿਆ। ਇਸ ਮੌਕੇ ਸਾਰੇ ਹੀ ਹਾਜ਼ਰੀਨ ਪਤਵੰਤਿਆਂ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਸਿਆਸਤਦਾਨਾਂ ਦਾ ਡਿੱਗ ਰਿਹਾ ਪੱਧਰ ਚਿੰਤਾ ਦਾ ਵਿਸ਼ਾ ਹੈ। ਇਸ ਅਦਬੀ ਬੈਠਕ ਵਿਚ ਵੱਖ-ਵੱਖ ਕਵੀਆਂ ਤੇ ਲੇਖਕਾਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਡਾ. ਆਸਾ ਸਿੰਘ ਘੁੰਮਣ, ਐਡਵੋਕੇਟ ਸੁਰਿੰਦਰ ਸਿੰਘ ਟਾਂਡੀ, ਨੰਬਰਦਾਰ ਬਲਰਾਮ ਸਿੰਘ ਮਾਨ, ਡਾ. ਜਸਬੀਰ ਸਿੰਘ ਬੀਰ ਪੱਡਾ, ਕਥਾਕਾਰ ਜਸਵਿੰਦਰ ਸਿੰਘ ਦਰਦੀ, ਪ੍ਰੀਤਮ ਸਿੰਘ ਚੀਮਾਂ ਦਮੂਲੀਆਂ, ਪ੍ਰੋਫੈਸਰ ਹਰਜੀਤ ਸਿੰਘ ਆਹਲੂਵਾਲੀਆ, ਅਵਤਾਰ ਸਿੰਘ ਵਾਲੀਆ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਕਾਮਰੇਡ ਮਹਿੰਦਰ ਸਿੰਘ ਪੱਡਾ, ਹਰਦੇਵ ਸਿੰਘ ਬੱਲ, ਡਾਕਟਰ ਜਸਵੰਤ ਸਿੰਘ ਬੇਗੋਵਾਲ, ਪ੍ਰਗਟ ਸਿੰਘ ਸੁਪਰਡੈਂਟ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਜੂਨੀਅਰ ਮਾਨ ਕੈਨੇਡਾ, ਜਸਵਿੰਦਰ ਸਿੰਘ ਪੰਨੂ ਯੂਐੱਸਏ, ਗੁਲਜ਼ਾਰ ਸਿੰਘ ਖੱਸਣ, ਕੇਵਲ ਸਿੰਘ ਪੱਡਾ, ਬਲਦੇਵ ਸਿੰਘ ਪੱਡਾ, ਜਸਵੰਤ ਸਿੰਘ ਖੱਖ, ਕਾਨੂੰਗੋ ਕੁਲਵਿੰਦਰ ਸਿੰਘ ਸਰਗੋਧੀਆ, ਡਾਕਟਰ ਹਰਭਜਨ ਸਿੰਘ, ਕੈਪਟਨ ਗੁਰਵਿੰਦਰ ਸਿੰਘ ਤਲਵਾੜਾ, ਮਾਸਟਰ ਕਰਨੈਲ ਸਿੰਘ ਬੇਗੋਵਾਲ, ਇੰਦਰਜੀਤ ਸਿੰਘ ਪੱਡਾ, ਡਾ. ਪਰਮਜੀਤ ਸਿੰਘ ਮਾਨਸਾ, ਦਰਸ਼ਨ ਸਿੰਘ ਖੱਖ, ਜਸਵੰਤ ਵਿਰਲੀ ਤੇ ਹੋਰ ਪਤਵੰਤੇ ਸ਼ਾਮਲ ਸਨ।