ਰਾਸ਼ਨ ਵੰਡ ਕੇ ਮਨਾਇਆ ਲਾਇਨ ਕੰਗ ਦਾ ਜਨਮ ਦਿਨ
ਲਾਇਨਜ ਕਲੱਬ ਫਗਵਾੜਾ ਪ੍ਰਾਈਡ ਨੇ ਰਾਸ਼ਨ ਵੰਡ ਕੇ ਮਨਾਇਆ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਦਾ ਜਨਮ ਦਿਨ
Publish Date: Mon, 08 Jun 2026 08:30 PM (IST)
Updated Date: Mon, 08 Jun 2026 08:32 PM (IST)

ਮਲਟੀਪਲ ਚੇਅਰਪਰਸਨ ਲਾਇਨ ਦਵਿੰਦਰ ਪਾਲ ਅਰੋੜਾ ਨੇ ਕਰਵਾਈ ਸ਼ੁਰੂਆਤ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੈਵਨ ਸਟਾਰ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵੱਲੋਂ ਕਲੱਬ ਦੇ ਚਾਰਟਰ ਪ੍ਰਧਾਨ ਤੇ ਡਿਸਟ੍ਰਿਕਟ ਚੇਅਰਮੈਨ (ਯੂਥ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਦੇ ਜਨਮ ਦਿਨ ਮੌਕੇ 97ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕੰਗ ਇੰਟਰਪ੍ਰਾਈਜ਼ਿਜ ਸੈਂਟਰਲ ਟਾਊਨ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਦੀ ਸ਼ੁਰੂਆਤ ਲਾਇਨ ਗੁਰਦੀਪ ਸਿੰਘ ਕੰਗ ਦੇ ਨਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਮਲਟੀਪਲ ਚੇਅਰਪਰਸਨ (ਫੂਡ ਫਾਰ ਹੰਗਰ) ਤੇ ਸਮਾਜ ਸੇਵਕ ਜਤਿੰਦਰ ਸਹਿਦੇਵ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਗਈ। ਲਾਇਨ ਦਵਿੰਦਰ ਪਾਲ ਅਰੋੜਾ ਨੇ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਵੰਡਦਿਆਂ ਲਾਇਨ ਗੁਰਦੀਪ ਸਿੰਘ ਕੰਗ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹੋਏ ਜਨਮ ਦਿਨ ਮਨਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਸਮਾਜ ਸੇਵਕ ਜਤਿੰਦਰ ਸਹਿਦੇਵ ਨੇ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਪਿਛਲੇ ਅੱਠ ਸਾਲ ਤੋਂ ਇਸ ਰਾਸ਼ਨ ਵੰਡ ਦੇ ਪ੍ਰੋਜੈਕਟ ਨੂੰ ਨਿਰਵਿਘਨ ਜਾਰੀ ਰੱਖਣਾ ਸਮਾਜ ਦੇ ਲਈ ਬਹੁਤ ਹੀ ਪ੍ਰੇਰਣਾਦਾਇਕ ਹੈ। ਇਸ ਦੌਰਾਨ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐੱਸਪੀ ਬਸਰਾ ਤੇ ਸਮਾਜ ਸੇਵਿਕਾ ਚੰਚਲ ਸੇਠ ਨੇ ਵੀ ਲਾਇਨ ਕੰਗ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਹ ਹਰ ਸਾਲ ਆਪਣਾ ਤੇ ਆਪਣੇ ਬੇਟੇ ਪ੍ਰਣਬ ਕੰਗ ਦਾ ਜਨਮ ਦਿਨ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਦੇ ਹੋਏ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਇਸ ਸਾਲ ਵੀ ਬੇਟੇ ਪ੍ਰਣਬ ਕੰਗ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਸੇਵਾ ਕਾਰਜ ਕਰਦੇ ਹੋਏ ਮਨਾਉਣਗੇ। ਕਲੱਬ ਸਕੱਤਰ ਲਾਇਨ ਸੰਜੀਵ ਲਾਂਬਾ ਨੇ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਵਿਚ ਸਹਿਯੋਗ ਲਈ ਬਾਬਾ ਬਾਲਕ ਨਾਥ ਸੇਵਾ ਸੰਮਤੀ ਤੇ ਐੱਨਆਰਆਈ ਰਾਣਾ ਕੁਲਥਮੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਲੱਬ ਵਲੋਂ ਮੁੱਖ ਮਹਿਮਾਨ ਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਖੂਬੀ ਨਿਭਾਈ। ਇਸ ਮੌਕੇ ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਪੀਆਰਓ ਲਾਇਨ ਵਰੁਣ ਵਧਵਾ, ਲਾਇਨ ਵਿਜੇ ਕੁਮਾਰ, ਲਾਇਨ ਪੰਕਜ ਚੱਢਾ, ਲਾਇਨ ਸਤਵਿੰਦਰ ਸਿੰਘ ਜੱਸਲ, ਮੋਹਨ ਲਾਲ, ਲਾਇਨ ਸ਼ਾਮ ਸੁੰਦਰ ਅਰੋੜਾ, ਮਾ. ਵਰਿੰਦਰ ਸਿੰਘ ਕੰਬੋਜ, ਕੇਕੇ ਸ਼ਰਮਾ, ਲਾਇਨ ਆਸ਼ੂ ਕਰਵਲ, ਲਾਇਨ ਵਿਪਨ ਸ਼ਰਮਾ, ਲਾਇਨ ਵਿਨੇ ਕੁਮਾਰ ਬਿੱਟੂ, ਮਨੀਸ਼ ਕਨੌਜੀਆ ਪ੍ਰਧਾਨ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ, ਪ੍ਰਦੀਪ ਕੁਮਾਰ, ਅਮਰਜੀਤ ਬਘਾਣਾ, ਪ੍ਰਮੋਦ ਜੋਸ਼ੀ, ਰਵਿੰਦਰ ਸਿੰਘ ਲੋਹਾਰਾ ਆਦਿ ਹਾਜ਼ਰ ਸਨ।