ਲਾਇਨਜ਼ ਕਲੱਬ ਨੇ ਮਨਾਇਆ ਡਾ. ਨਰੂਲਾ ਦਾ ਜਨਮ ਦਿਨ
ਲਾਇਨਸ ਕਲੱਬ ਫਗਵਾੜਾ ਪਰਾਈਡ ਨੇ ਮਨਾਇਆ ਡਾਕਟਰ ਨਰੂਲਾ ਦਾ ਜਨਮਦਿਨ
Publish Date: Fri, 10 Apr 2026 06:54 PM (IST)
Updated Date: Fri, 10 Apr 2026 06:56 PM (IST)
ਫਗਵਾੜਾ : ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਵੱਖਰਾ ਮੁਕਾਮ ਬਣਾ ਚੁੱਕੀ ਸੰਸਥਾ ਲਾਇਨਜ਼ ਕਲੱਬ ਫਗਵਾੜਾ ਪਰਾਈਡ ਦੇ ਚਾਰਟ ਪ੍ਰਧਾਨ ਲਾਈਨ ਗੁਰਦੀਪ ਕੰਗ ਐੱਮਜੀਐੱਫ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਨੇ ਮਿਲ ਕੇ ਨਰੂਲਾ ਹਸਪਤਾਲ ਦੇ ਮਾਲਕ ਡਾ. ਪੁਨੀਤ ਨਰੂਲਾ ਦਾ ਜਨਮ ਦਿਨ ਮਨਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਲਾਇਨ ਕਲੱਬ ਫਗਵਾੜਾ ਪਰਾਈਡ ਆਪਣੇ ਹਰ ਇੱਕ ਮੈਂਬਰ ਦੀ ਖੁਸ਼ੀ ਅਤੇ ਗਮੀ ਵਿੱਚ ਪੂਰਾ ਸਾਥ ਦਿੰਦੀ ਹੈ। ਜਦੋਂ ਵੀ ਕਿਸੇ ਮੈਂਬਰ ਦਾ ਜਨਮ ਦਿਨ ਹੋਵੇ ਤਾਂ ਸਾਰੇ ਮੈਂਬਰਾਂ ਨੂੰ ਇਕੱਠੇ ਕਰ ਕੇ ਕੇਕ ਕੱਟਿਆ ਜਾਂਦਾ ਹੈ। ਜਿਸ ਨਾਲ ਆਪਸੀ ਮੇਲ ਮਿਲਾਪ ਵੀ ਵੱਧਦਾ ਹੈ ਅਤੇ ਆਗਾਮੀ ਪ੍ਰਾਜੈਕਟਾਂ ਸਬੰਧੀ ਵਿਚਾਰ ਚਰਚਾ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਰੂਲਾ ਹਸਪਤਾਲ ਦੇ ਮਾਲਕ ਡਾ. ਪੁਨੀਤ ਨਰੂਲਾ ਦਾ ਜਨਮ ਦਿਨ ਸਮੂਹ ਮੈਂਬਰਾਂ ਵੱਲੋਂ ਮਿਲ ਕੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਲਾਇਨ ਵਰੁਣ, ਲਾਇਨ ਸਤਵਿੰਦਰ ਸਿੰਘ, ਲਾਇਨ ਆਸੂ ਕਰਵਲ, ਲਾਇਨ ਪੰਕਜ ਚੱਡਾ, ਲਾਇਨ ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।