ਲਾਇਨਜ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਨੇ ਸਕੂਲ ’ਚ ਬੂਟ-ਜੁਰਾਬਾਂ ਵੰਡੀਆਂ
ਲਾਇਨਜ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਵੱਲੋਂ ਸਕੂਲ ਵਿੱਚ ਬੂਟ ਅਤੇ ਜਰਾਬਾਂ ਵੰਡੀਆਂ
Publish Date: Tue, 10 Feb 2026 08:38 PM (IST)
Updated Date: Tue, 10 Feb 2026 08:41 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਪ੍ਰਧਾਨ ਲਾਇਨ ਸਰਵਨ ਸਿੰਘ ਦੀ ਅਗਵਾਈ ਵਿਚ ਪਿੰਡ ਅਡਨਾਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾਂ ਵੰਡੀਆ ਗਈਆਂ। ਇਸ ਮੌਕੇ ਸਕੂਲ ਦੇ ਟੀਚਰ ਸਾਹਿਬਾਨਾਂ ਵੱਲੋਂ ਆਏ ਹੋਏ ਕਲੱਬ ਦੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਸੁਰਜੀਤ ਸਿੰਘ ਚੰਦੀ ਵੱਲੋਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਗਿਆ ਤੇ ਆਉਣ ਵਾਲੇ ਪ੍ਰੋਜੈਕਟ ਵੀ ਸ਼ੇਅਰ ਕੀਤੇ ਗਏ। ਇਸ ਮੌਕੇ ਸੀਨੀਅਰ ਮੈਂਬਰ ਲਾਇਨ ਬਲਜਿੰਦਰ ਸਿੰਘ ਵਾਈਸ ਪ੍ਰਧਾਨ ਤੇ ਸੈਕਟਰੀ ਲਾਇਨ ਅਰਸ਼ਪ੍ਰੀਤ ਸਿੰਘ, ਅੱਡਨਾਵਾਲੀ ਪਿੰਡ ਦੇ ਸਰਪੰਚ ਤੇ ਲਾਇਨਜ਼ ਕਲੱਬ ਫਰੈਂਡਜ਼ ਬੰਦਗੀ ਦੇ ਮੈਂਬਰ ਲਾਇਨ ਸੁਰਜੀਤ ਸਿੰਘ ਰਤਨਪਾਲ ਵੱਲੋਂ ਇਹ ਪ੍ਰੋਜੈਕਟ ਰੱਖਿਆ ਗਿਆ ਸੀ। ਕਲੱਬ ਵੱਲੋਂ ਪਿੰਡ ਦੇ ਸਰਪੰਚ ਤੇ ਦਰਜਾ ਬ ਦਰਜਾ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਜੀ ਆਇਆਂ ਆਖਿਆ ਗਿਆ। ਕਲੱਬ ਮੈਂਬਰ ਲਾਇਨ ਪ੍ਰਸ਼ਾਂਤ ਸ਼ਰਮਾ, ਲਾਇਨ ਹਰਨੇਕ ਸਿੰਘ, ਲਾਇਨ ਮਨਦੀਪ ਸਿੰਘ ਬੂਲਪੁਰ, ਲਾਇਨ ਡਾ. ਕੁਲਵਿੰਦਰ ਸਿੰਘ ਲਾਡੀ ਮੈਂਬਰ ਪੰਚਾਇਤ ਤਜਿੰਦਰ ਸਿੰਘ, ਮੈਂਬਰ ਪੰਚਾਇਤ ਅਵਤਾਰ ਸਿੰਘ, ਬਲਕਾਰ ਸਿੰਘ, ਲਵਪ੍ਰੀਤ ਸਿੰਘ ਬਾਵਾ ਤੋਂ ਇਲਾਵਾ ਸਕੂਲ ਟੀਚਰ ਹਰਪ੍ਰੀਤ ਕੌਰ ਤੇ ਟੀਚਰ ਸੁਮਨ ਆਦਿ ਹਾਜ਼ਰ ਸਨ।