94ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ
ਲਾਇਨ ਗੁਰਦੀਪ ਸਿੰਘ ਕੰਗ ਨੇ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ 94ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ
Publish Date: Wed, 11 Mar 2026 07:16 PM (IST)
Updated Date: Wed, 11 Mar 2026 07:18 PM (IST)

ਲਾਇਨ ਗੁਰਦੀਪ ਸਿੰਘ ਕੰਗ ਨੇ ਮਹਿਲਾ ਦਿਵਸ ਨੂੰ ਕੀਤਾ ਸਮਰਪਿਤ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਤੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਪ੍ਰਦੇਸ਼ ਸਕੱਤਰ ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੇ ਬਾਬਾ ਬਾਲਕ ਨਾਥ ਸੇਵਾ ਸਮਿਤੀ ਫਗਵਾੜਾ ਦੇ ਸਹਿਯੋਗ ਨਾਲ 94ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕੰਗ ਇੰਟਰਪ੍ਰਾਈਜ਼ਿਜ਼ ਸੈਂਟਰਲ ਟਾਊਨ ਫਗਵਾੜਾ ਵਿਖੇ ਆਯੋਜਿਤ ਕੀਤਾ। ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਾਰ ਦਾ ਆਯੋਜਨ ਨਾ ਸਿਰਫ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸੀ ਬਲਕਿ ਰਾਸ਼ਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਰਾਸ਼ਨ ਵੰਡਣ ਦੇ ਨਾਲ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਲਾਇਨ ਹਰਪਾਲ ਸਿੰਘ ਜੰਡੂ ਯੂਕੇ ਤੇ ਵਿਸ਼ੇਸ਼ ਮਹਿਮਾਨ ਸਤਵਿੰਦਰ ਸਿੰਘ ਪ੍ਰਬੰਧਕ, ਸੀਐੱਸਬੀ ਬੈਂਕ ਨੇ ਸਾਂਝੇ ਤੌਰ ‘ਤੇ ਕਰਵਾਈ। ਉਨ੍ਹਾਂ ਨੇ ਸਮੂਹ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਤੇ ਖਾਸ ਤੌਰ ‘ਤੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ (ਡਿਸਟ੍ਰਿਕਟ ਚੇਅਰਮੈਨ 321-ਡੀ) ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ। ਲਾਇਨ ਜੰਡੂ ਨੇ ਕਿਹਾ ਕਿ ਮਹਿਲਾਵਾਂ ਸਮਾਜ ਦੀ ਆਧਾਰਸ਼ਿਲਾ ਹੁੰਦੀਆਂ ਹਨ ਤੇ ਉਨ੍ਹਾਂ ਦੇ ਸਨਮਾਨ ਤੇ ਸਸ਼ਕਤੀਕਰਨ ਤੋਂ ਬਿਨਾਂ ਸਮਾਜ ਦੀ ਤਰੱਕੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਇਹ ਰਾਸ਼ਨ ਵੰਡ ਸਮਾਗਮ ਉਨ੍ਹਾਂ ਮਹਿਲਾਵਾਂ ਨੂੰ ਸਮਰਪਿਤ ਕਰਨਾ ਅਦਭੁਤ ਪਹਿਲ ਹੈ, ਜੋ ਮੁਸ਼ਕਲ ਹਾਲਾਤਾਂ ਵਿਚ ਵੀ ਆਪਣੇ ਪਰਿਵਾਰ ਨੂੰ ਸੰਭਾਲ ਰਹੀਆਂ ਹਨ। ਸਤਵਿੰਦਰ ਸਿੰਘ ਪ੍ਰਬੰਧਕ ਨੇ ਕਿਹਾ ਕਿ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਹੈ ਤੇ ਇਹ ਸੇਵਾ ਮੁਹਿੰਮ ਹਮੇਸ਼ਾ ਜਾਰੀ ਰਹਿਣੀ ਚਾਹੀਦੀ ਹੈ। ਇਸ ਦੌਰਾਨ ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐੱਸਪੀ ਬਸਰਾ, ਸਮਾਜ ਸੇਵਿਕਾ ਚੰਚਲ ਸੇਠ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ, ਸਮਾਜ ਸੇਵਕ ਵੀਪੀ ਸਿੰਘ ਅਰੋੜਾ, ਆਪ ਪਾਰਟੀ ਚੇਅਰਮੈਨ ਬੌਬੀ ਚਮ ਤੇ ਵਿਸ਼ਵ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਕੇਕੇ ਸ਼ਰਮਾ ਨੇ ਵੀ ਹਾਜ਼ਰੀ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਪਰਿਵਾਰ ਭੁੱਖਾ ਨਾ ਸੋਵੇ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਹ ਹਰ ਮਹੀਨੇ ਇਹ ਰਾਸ਼ਨ ਵੰਡ ਪ੍ਰੋਗਰਾਮ ਆਯੋਜਿਤ ਕਰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਬਾਬਾ ਬਾਲਕ ਨਾਥ ਸੇਵਾ ਸਮਿਤੀ ਤੇ ਐੱਨਆਰਆਈ ਰਾਣਾ ਕੁਲਥਮੀਆ ਦਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ। ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਲਾਇਨ ਸੁਸ਼ੀਲ ਸ਼ਰਮਾ ਨੇ ਮੰਚ ਸੰਚਾਲਨ ਬਖੂਬੀ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਪੀਆਰਓ ਲਾਇਨ ਵਰੁਣ ਵਧਵਾ ਤੋਂ ਇਲਾਵਾ ਲਾਇਨ ਆਸ਼ੂ ਕਰਵਲ, ਲਾਇਨ ਪੰਕਜ ਚੱਡਾ, ਲਾਇਨ ਵਿਪਨ ਸ਼ਰਮਾ, ਲਾਇਨ ਸ਼ਾਮ ਅਰੋੜਾ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਕਰਨ ਅਗਰਵਾਲ, ਲਾਇਨ ਜਤਿੰਦਰ ਸਹਦੇਵ, ਲਾਇਨ ਨਿਖਿਲ ਵਧਵਾ, ਲਾਇਨ ਸੁਰਜੀਤ ਸਿੰਘ ਕੰਗ, ਵਾਸੁਦੇਵ ਗੁਪਤਾ, ਸਮਾਜ ਸੇਵਕ ਸਤੀਸ਼ ਬੱਗਾ, ਅਮਰਜੀਤ ਸਿੰਘ ਬਘਾਨਾ, ਨੰਦ ਸੋਨੀ, ਅਨੂਪ ਦੁੱਗਲ, ਸੌਰਵ ਗੋਇਲ, ਰਵੀ ਕੁਮਾਰ, ਰਮੇਸ਼ ਸ਼ਿੰਗਾਰੀ ਆਦਿ ਮੌਜੂਦ ਸਨ।