ਐੱਲਆਈਸੀ ਨੇ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਮੌਕੇ ਕਰਵਾਈ ਅਰਦਾਸ
ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ) ਨੇ ਨਵੇਂ 'ਵਿੱਤੀ ਵਰ੍ਹੇ' ਦੀ ਆਰੰਭਤਾ ਮੌਕੇ ਅਰਦਾਸ ਕਰਵਾਈ
Publish Date: Tue, 14 Apr 2026 06:28 PM (IST)
Updated Date: Tue, 14 Apr 2026 06:33 PM (IST)

ਸਮੂਹ ਮੁਲਾਜ਼ਮਾਂ ਦਾ ਸਹਿਯੋਗ ਹੀ ਨਿਗਮ ਦੀ ਤਰੱਕੀ ਦਾ ਆਧਾਰ : ਭੱਟੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਬ੍ਰਾਂਚ ਕਪੂਰਥਲਾ ਵਿਖੇ ਪੁਰਾਤਨ ਵਿੱਤੀ ਵਰ੍ਹੇ ਲਈ ਸ਼ੁਕਰਾਨਾ ਅਤੇ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ, ਮਿੱਥੇ ਟੀਚਿਆਂ ਦੀ ਨਿਰਵਿਘਨ ਪ੍ਰਾਪਤੀ, ਸਫਲਤਾ ਅਤੇ ਵਧੀਆ ਕਾਰਗੁਜ਼ਾਰੀ ਸੰਬੰਧੀ ਬ੍ਰਾਂਚ ਕਪੂਰਥਲਾ ਵਿਖੇ ਗੁਰੂ ਪਾਤਸ਼ਾਹ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਭਾਈ ਸਤਨਾਮ ਸਿੰਘ ਹੈੱਡ ਗ੍ਰੰਥੀ ਸਟੇਟ ਗੁਰਦੁਆਰਾ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਪਾਤਸ਼ਾਹ ਸਨਮੁੱਖ ਨਿਗਮ ਦੀ ਅਤੇ ਸਮੂਹ ਕਰਮਚਾਰੀਆਂ ਦੀ ਤਰੱਕੀ ਅਤੇ ਵਿਕਾਸ ਸਬੰਧੀ ਅਰਦਾਸ ਕੀਤੀ। ਉਪਰੰਤ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਬ੍ਰਾਂਚ ਮੈਨੇਜ਼ਰ ਜਗਦੀਪ ਭੱਟੀ ਨੇ ਕਿਹਾ ਕਿ ਸਮੂਹ ਪਾਲਿਸੀਧਾਰਕ, ਵਿਕਾਸ ਅਧਿਕਾਰੀ ਅਤੇ ਬੀਮਾ ਅਫ਼ਸਰਾਂ ਦੇ ਸਾਰਥਿਕ ਯਤਨਾਂ ਸਦਕਾ ਹੀ ਮਿੱਥੇ ਭਵਿੱਖਤ ਟੀਚਿਆਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਬੱਚਤ ਹੀ ਕੱਲ੍ਹ ਦਾ ਸੁਨਹਿਰੀ ਭਵਿੱਖ ਬਣੇਗੀ। ਸੋ ਅਧੂਰੇ ਟੀਚੇ ਤਾਂ ਹੀ ਪੂਰੇ ਕੀਤੇ ਜਾ ਸਕਦੇ ਹਨ ਜੇਕਰ ਅਸੀਂ ਮੰਜ਼ਿਲ ਤਕ ਪਹੁੰਚਣ ਪ੍ਰਤੀ ਸੁਚੇਤ ਹੋਵਾਗੇ। ਇਸ ਮੌਕੇ ਅਸਿਸਟੈਂਟ ਬ੍ਰਾਂਚ ਮੈਨਜ਼ਰ ਰਵੀ ਪਾਲ ਅਗਰਵਾਲ ਨੇ ਵੀ ਕੰਪਨੀ ਦੁਆਰਾ ਜਾਰੀ ਸਾਰੀਆਂ ਸਕੀਮਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ ਦਾ ਸੁਨੇਹਾ ਦਿੱਤਾ। ਨਵੇਂ ਵਿੱਤੀ ਵਰ੍ਹੇ ਦੀ ਅਰੰਭਤਾ ਮੌਕੇ ਬ੍ਰਾਂਚ ਵਿਚ ਲੱਡੂ ਵੀ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧੀਰਜ ਬਜਾਜ ਅਸਿਸਟੈਂਟ ਬ੍ਰਾਂਚ ਮੈਨੇਜ਼ਰ, ਜਸਵਿੰਦਰ ਸਿੰਘ, ਨਰਿੰਦਰਜੀਤ ਸਿੰਘ, ਬਲਬੀਰ ਸਿੰਘ ਰਾਣਾ, ਮੋਹਨ ਸਿੰਘ, ਰਵੀ ਕੁਮਾਰ,ਪਾਰੇਸ ਰਾਵਤ, ਦੀਪਕ ਕੁਮਾਰ, ਰਾਮ ਗੋਪਾਲ, ਪਰਮਜੀਤ ਸਿੰਘ, ਗੁਰਦਿਆਲ ਸਿੰਘ, ਸੁਮਿਤ ਮਾਹਨਾ, ਅਤਿੰਦਰਪਾਲ ਸਿੰਘ, ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ, ਵਿਕਾਸ ਅਧਿਕਾਰੀ ਮੈਡਮ ਸ਼ਵੇਤਾ, ਰਾਕੇਸ਼ ਕੁਮਾਰ, ਨਿਖਿਲ ਕੁਮਾਰ ਹਾਜ਼ਰ ਸਨ।