ਐੱਲਆਈਸੀ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਓਟ ਆਸਰਾ
ਐਲ ਆਈ ਸੀ ਮੁਲਾਜ਼ਮਾਂ ਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ
Publish Date: Fri, 17 Apr 2026 06:14 PM (IST)
Updated Date: Fri, 17 Apr 2026 06:18 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਦੇ ਸਮੂਹ ਸਟਾਫ਼ ਅਤੇ ਏਜੰਟ ਸਾਥੀਆਂ ਵੱਲੋਂ ਸੀਨੀਅਰ ਬ੍ਰਾਂਚ ਮੈਨੇਜਰ ਸੁਖਦੀਪ ਬਾਜਾਜ ਦੀ ਅਗਵਾਈ ਵਿੱਚ ਨਵੇਂ ਵਿੱਤੀ ਸਾਲ 2026-2027 ਦੇ ਸ਼ੁੱਭਆਰੰਭ ਅਤੇ ਬ੍ਰਾਂਚ ਦੇ ਕਾਰੋਬਾਰ ਦੇ ਵਾਧੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਪ੍ਰਾਪਤ ਕਰਨ ਹਿੱਤ ਬ੍ਰਾਂਚ ਆਫ਼ਿਸ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਪਾਠ ਦੇ ਭੋਗ ਉਪਰੰਤ ਗਿਆਨੀ ਗੁਰਕਾਰਜ ਸਿੰਘ ਵੱਲੋਂ ਸਰਬੱਤ ਦੇ ਭਲੇ, ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਬ੍ਰਾਂਚ ਦੇ ਕਾਰੋਬਾਰ ਦੇ ਵਾਧੇ ਅਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਗਿਆਨੀ ਗੁਰਕਾਰਜ ਸਿੰਘ ਵੱਲੋਂ ਸ੍ਰੀ ਹੁਕਮਨਾਮਾ ਸਾਹਿਬ ਸੰਗਤਾਂ ਨੂੰ ਸਰਵਣ ਕਰਵਾਏ ਗਏ। ਇਸ ਮੌਕੇ ਸੀਨੀਅਰ ਬ੍ਰਾਂਚ ਮੈਨੇਜਰ ਸੁਖਦੀਪ ਬਾਜਾਜ ਨੇ ਕਿਹਾ ਕਿ ਕਿਸੇ ਵੀ ਕਾਰਜ ਦੀ ਸ਼ੁਰੂਆਤ ਪਰਮਾਤਮਾ ਦੇ ਓਟ ਆਸਰੇ ਨਾਲ ਕੀਤੀ ਜਾਵੇ ਤਾਂ ਸਾਡੇ ਕਾਰੋਬਾਰ ਵਿੱਚ ਯਕੀਨੀ ਵਾਧਾ ਹੁੰਦਾ ਹੈ ਅਤੇ ਸਾਡੀ ਤਰੱਕੀ ਦੇ ਮੌਕੇ ਕਈ ਗੁਣਾ ਵੱਧ ਜਾਂਦੇ ਹਨ।
ਸੇਵਾਮੁਕਤ ਸੀਨੀਅਰ ਬ੍ਰਾਂਚ ਮੈਨੇਜਰ ਰੇਸ਼ਮ ਲਾਲ ਨੇ ਕਿਹਾ ਕਿ ਸਮੂਹ ਏਜੰਟ ਸਾਥੀਆਂ ਨੂੰ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਆਪਣਾ ਟਾਰਗੇਟ ਮਿੱਥ ਕੇ ਮਿਹਨਤ ਕਰਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣਾ ਆਸਾਨ ਹੋ ਜਾਂਦਾ ਹੈ ਅਤੇ ਬ੍ਰਾਂਚ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਵੱਖਰੇ ਬਿਆਨ ਵਿੱਚ ਸਾਬਕਾ ਸਰਪੰਚ ਰਾਮ ਪਾਲ ਸਾਹਨੀ ਨੇ ਕਿਹਾ ਕਿ ਅਸੀਂ ਨਿਮਰਤਾ ਵਿੱਚ ਰਹਿੰਦਿਆਂ ਜਿੰਨਾ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਵਾਂਗੇ ਅਤੇ ਸਤਿਕਾਰ ਕਰਾਂਗੇ, ਉਨਾ ਹੀ ਵੱਧ ਆਸ਼ੀਰਵਾਦ ਅਤੇ ਲਾਭ ਸਾਨੂੰ ਪ੍ਰਾਪਤ ਹੋਵੇਗਾ। ਇਸ ਮੌਕੇ ਏਬੀਐੱਮ ਜੌਨੀ ਸ਼ਰਮਾ, ਸੀਨੀਅਰ ਅਧਿਕਾਰੀ ਬਲਵਿੰਦਰ ਸਿੰਘ, ਨਰਿੰਦਰ ਕੌਰ, ਪੁਸ਼ਪਿੰਦਰ ਕੌਰ, ਮੋਨਿਕਾ ਰਾਣੀ, ਪ੍ਰਿੰਅੰਕਾ, ਦੀਪਕ ਦੁੱਗਲ, ਵਿਵੇਕ ਅਰੋੜਾ, ਸ਼ਿਵ ਕੁਮਾਰ, ਸੁਰਿੰਦਰ ਕੁਮਾਰ, ਦੀਪਕ ਜੋਸ਼ੀ, ਗੁਰਵਿੰਦਰ ਸਿੰਘ ਬਾਹੜਾ, ਜਗਜੀਤ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਸੀਨੀਅਰ ਏਜੰਟ ਸਾਥੀ ਸੋਮ ਪ੍ਰਕਾਸ਼, ਸੁਨੀਲ ਦੱਤ, ਤਿਲਕ ਰਾਜ, ਜਗਜੀਵਨ, ਅਨੂਪ ਕਮਲ, ਕੁਲਦੀਪ ਕੁਮਾਰ, ਜਤਿੰਦਰ ਸੋਨੀ, ਮੱਖਣ ਲਾਲ ਆਦਿ ਹਾਜ਼ਰ ਸਨ।