ਆਓ ਰਲ ਕੇ ਸਹੁੰ ਖਾਈਏ, ਧਰਤੀ ਮਾਤਾ ਨੂੰ ਹਰਿਆ-ਭਰਿਆ ਬਣਾਈਏ
ਆਓ ਰਲ ਕੇ ਸਹੁੰ ਖਾਈਏ, ਧਰਤੀ ਮਾਤਾ ਨੂੰ ਹਰਿਆ-ਭਰਿਆ ਬਣਾਈਏ
Publish Date: Wed, 22 Apr 2026 07:54 PM (IST)
Updated Date: Thu, 23 Apr 2026 04:07 AM (IST)

- ਨਿਊ ਏਰਾ ਇੰਟਰਨੈਸ਼ਨਲ ਸਕੂਲ ਵਿਖੇ ‘ਵਿਸ਼ਵ ਧਰਤੀ ਦਿਵਸ’ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਕੈਪਸ਼ਨ: 22ਕੇਪੀਟੀ7, 8 ਨਿਊ ਏਰਾ ਇੰਟਰਨੈਸ਼ਨਲ ਸਕੂਲ ਦੇ ਖੁੱਲ੍ਹੇ ਵਿਹੜੇ ’ਚ ‘ਵਿਸ਼ਵ ਧਰਤੀ ਦਿਵਸ’ ਦੇ ਮੌਕੇ ਤੇ ਸਕੂਲ ਦੇ ਡਾਇਰੈਕਟਰ ਪ੍ਰਦੀਪ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ‘ਐਲੀਗੈਂਟ ਸਦਨ’ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਕਰਵਾਏ ਗਏ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ। ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਨਿਊ ਏਰਾ ਇੰਟਰਨੈਸ਼ਨਲ ਸਕੂਲ ਦੇ ਖੁੱਲ੍ਹੇ ਵਿਹੜੇ ਵਿੱਚ ‘ਵਿਸ਼ਵ ਧਰਤੀ ਦਿਵਸ’ ਦੇ ਮੌਕੇ ਤੇ ਸਕੂਲ ਦੇ ਡਾਇਰੈਕਟਰ ਪ੍ਰਦੀਪ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ‘ਐਲੀਗੈਂਟ ਸਦਨ’ ਦੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਜਿਸ ਵਿੱਚ ਬੱਚਿਆਂ ਵੱਲੋਂ ‘ਗਾਇਤਰੀ ਮੰਤਰ’ ਦੇ ਉਚਾਰਣ ਤੋਂ ਬਾਅਦ ਸਮੂਹਿਕ ਪ੍ਰਾਰਥਨਾ ‘ਮੈਨੂੰ ਇਸ ਦੁਨੀਆ ਵਿੱਚ ਲਿਆਇਆ’ ਗਾਈ ਗਈ। ਮੰਚ ਸੰਚਾਲਨ ਐਲੀਗੈਂਟ ਸਦਨ ਦੀ ਅਧਿਆਪਿਕਾ ਮਿਸ ਜੈ ਭਾਰਤੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਕਲਾਸ ਅੱਠਵੀਂ ਦੀ ਮਿਸ਼ਈਤਾ ਨੇ ਧਰਤੀ ਦਿਵਸ ਤੇ ਹਿੰਦੀ ਵਿੱਚ ਭਾਸ਼ਣ ਦਿੱਤਾ, ਕਲਾਸ ਨੌਂਵੀ ਦੇ ਤੇਜਵੀਰ ਨੇ ਸੁਵਿਚਾਰ ਪੇਸ਼ ਕੀਤਾ ਅਤੇ ਕਲਾਸ ਅੱਠਵੀਂ ਦੀ ਗੁਰਸ਼ਰਨ ਨੇ ਸਾਰੇ ਵਿਦਿਆਰਥੀਆਂ ਨੂੰ ਸੰਹੁ ਦਿਵਾਈ । ਇਸ ਮੌਕੇ ਤੇ ਕਲਾਸ ਪੰਜਵੀਂ ਦੀ ਮੁਸਕਾਨ ਨੇ ‘ਸਾਡੀ ਧਰਤੀ ਸਾਡਾ ਘਰ’ ਕਵਿਤਾ ਪੇਸ਼ ਕੀਤੀ ਅਤੇ ਕਲਾਸ ਤੀਜੀ ਦੇ ਤਨਵੀਰ ਨੇ ਧਰਤੀ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ। ਐਲੀਗੈਂਟ ਸਦਨ ਦੇ ਬੱਚਿਆਂ ਵੱਲੋਂ ਨਾਰੇ ਵੀ ਲਗਾਏ ਗਏ। ਇਸ ਮੌਕੇ ਤੇ ਸਕੂਲ ਡਾਇਰੈਕਟਰ ਪ੍ਰਦੀਪ ਸ਼ਰਮਾ ਨੇ ਬੱਚਿਆਂ ਨੂੰ ਧਰਤੀ ਦਿਵਸ ਬਾਰੇ ਦੱਸਦੇ ਹੋਏ ਕਿਹਾ ਕਿ ਅਸੀਂ ਸਭ ਵਾਤਾਵਰਨ ਦੀ ਸੁਰੱਖਿਆ ਦਾ ਸੰਕਲਪ ਲਈਏ ਅਤੇ ਇਸ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸੁੰਦਰ ਬਣਾਈਏ। ਜੇ ਧਰਤੀ ਰਹੇਗੀ ਤਾਂ ਹੀ ਅਸੀਂ ਰਹਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਲਾਸਟਿਕ ਦਾ ਵਰਤੋਂ ਘਟਾਓ, ਪਾਣੀ ਬਚਾਓ, ਪੇੜ ਲਗਾਓ, ਊਰਜਾ ਦੀ ਬਚਤ ਕਰੋ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਓ। ਇਹ ਛੋਟੇ ਕਦਮ ਮਿਲ ਕੇ ਵੱਡਾ ਬਦਲਾਅ ਲਿਆ ਸਕਦੇ ਹਨ । ਅੰਤ ਵਿੱਚ ਰਾਸ਼ਟਰੀ ਗੀਤ ਨਾਲ ਪ੍ਰਾਰਥਨਾ ਸਭਾ ਦਾ ਸਮਾਪਨ ਹੋਇਆ। ਇਸ ਮੌਕੇ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ । ਜਿਸ ਵਿੱਚ ਕਲਾਸ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਵਿੱਚ ਵੀ ਪੋਸਟਰ ਬਣਾਉਣ ਦੀ ਪ੍ਰਤੀਯੋਗਿਤਾ ਕਰਵਾਈ ਗਈ । ਕਲਾਸ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਵੱਲੋਂ ਬੈਸਟ ਆਉਟ ਆਫ ਵੇਸਟ ਮਟੀਰੀਅਲ ਗਤੀਵਿਧੀ ਕਰਵਾਈ ਗਈ। ਕਲਾਸ ਪਹਿਲੀ ਅਤੇ ਦੂਜੀ ਦੇ ਬੱਚਿਆਂ ਵੱਲੋਂ ਵਾਤਾਵਰਨ ਸਬੰਧੀ ਕੋਲਾਜ ਤਿਆਰ ਕੀਤਾ ਗਿਆ। ਕਿੰਡਰਗਾਰਟਨ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਵੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਕਲਾਸ ਅਧਿਆਪਿਕਾਵਾਂ ਨਾਲ ਮਿਲ ਕੇ ਵਾਤਾਵਰਨ ਦੀ ਸੁਰੱਖਿਆ ਲਈ ਪੌਦੇ ਲਗਾਏ, ਗੁਬਾਰਿਆਂ ਨਾਲ ਧਰਤੀ ਦੇ ਚਿੱਤਰ ਬਣਾਏ ਅਤੇ ਪੱਤਿਆਂ ਦੀ ਮਦਦ ਨਾਲ ਰੰਗ-ਬਿਰੰਗੀਆਂ ਤਿਤਲੀਆਂ ਬਣਾਈਆਂ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅੰਜਲੀ ਮਧੋਕ, ਅਕੈਡਮਿਕ ਹੈੱਡ ਅਨੂੰ ਬਹਿਲ, ਸੀਨੀਅਰ ਕੋ-ਆਰਡੀਨੇਟਰ ਮਿਸ ਗਗਨਦੀਪ ਕੌਰ ਤੇ ਕਿੰਡਰਗਾਰਟਨ ਕੋਆਰਡੀਨੇਟਰ ਮਿਸ ਹਰਦੀਪ ਕੌਰ ਸਮੇਤ ਸਾਰੇ ਅਧਿਆਪਕ ਮੌਜੂਦ ਸਨ।