ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲਾਂ ਵੱਲੋਂ ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀਆਂ ਭੇਟ
ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲਾਂ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਂਟ
Publish Date: Mon, 23 Mar 2026 10:15 PM (IST)
Updated Date: Mon, 23 Mar 2026 10:16 PM (IST)

ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : 23 ਮਾਰਚ 1931 ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਅੰਗਰੇਜ਼ ਸਰਕਾਰ ਤੋਂ ਭਾਰਤ ਦੇਸ਼ ਨੂੰ ਮੁਕਤ ਕਰਵਾਉਣ ਲਈ ਆਪਣੀਆਂ ਕੀਮਤੀ ਜਾਨਾਂ ਦੀਆਂ ਕੁਰਬਾਨੀ ਦਿੱਤੀ। ਇਹ ਪ੍ਰਗਟਾਵਾ ਕਰਦਿਆਂ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਕੁਲਵੰਤ ਸਿੰਘ ਸਹਿਗਲ ਵੱਲੋਂ ਸ਼ਹੀਦੀ ਦਿਵਸ ਮੌਕੇ ਕਰਤਾਰਪੁਰ ਰੋਡ ਭੁਲੱਥ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਚ ਇਕੱਤਰ ਹੋਏ ਵਕੀਲ ਸਾਹਿਬਾਨਾਂ ਨੂੰ ਮੁਖਾਤਿਬ ਹੁੰਦਿਆਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋੜ ਹੈ ਸਾਡੇ ਇਨਕਲਾਬੀ ਸਿਰ ਲੱਥ ਯੋਧਿਆਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ, ਕਿਉਂਕਿ ਜਿਸ ਆਜ਼ਾਦੀ ਦਾ ਸੁਪਨਾ ਉਨ੍ਹਾਂ ਵੇਖਿਆ ਸੀ, ਉਹ ਆਜ਼ਾਦੀ ਸਾਡੇ ਦੇਸ਼ ਵਿਚ ਹਾਲੇ ਤੱਕ ਨਹੀਂ ਆਈ, ਜਿਸ ਕਰਕੇ ਅੱਜ ਵੀ ਸਿਸਟਮ ਖਰਾਬ ਹੈ, ਆਓ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਵਿਚ ਅੱਗੇ ਵਧੀਏ। ਇਸ ਮੌਕੇ ਐਡਵੋਕੇਟ ਸਤਪਾਲ ਵਧਾਵਨ, ਐੱਸਐੱਚਓ ਰਣਜੀਤ ਸਿੰਘ ਥਾਣਾ ਮੁਖੀ ਭੁਲੱਥ, ਐਡਵੋਕੇਟ ਮਨਿੰਦਰ ਸਿੰਘ ਸੈਕਟਰੀ, ਐਡਵੋਕੇਟ ਸੁਖਵਿੰਦਰ ਸਿੰਘ ਬੋਪਾਰਾਏ, ਐਡਵੋਕੇਟ ਗੁਰਪ੍ਰੀਤ ਸਿੰਘ ਰਤਨ, ਐਡਵੋਕੇਟ ਮਨਦੀਪ ਸਿੰਘ ਮੁਲਤਾਨੀ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਏਐੱਸ ਬੇਦੀ, ਐਡਵੋਕੇਟ ਧੁਰਵ ਗੁਪਤਾ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਅਨੂਪ ਸਿੰਘ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਹਰਪ੍ਰੀਤ ਕੌਰ, ਐਡਵੋਕੇਟ ਸੰਦੀਪ ਕੌਰ, ਐਡਵੋਕੇਟ ਨਵਨੀਤ ਕੁਮਾਰ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਸਹਿਗਲ, ਐਡਵੋਕੇਟ ਅਨੂਪ ਸਿੰਘ, ਐਡਵੋਕੇਟ ਰਾਜਦੀਪ ਸਿੰਘ, ਐਡਵੋਕੇਟ ਪਰਵਿੰਦਰ ਸਿੰਘ ਸਰਾਂ, ਐਡਵੋਕੇਟ ਬਲਵੀਰ ਸਿੰਘ, ਐਡਵੋਕੇਟ ਸੁਖਦੇਵ ਸਿੰਘ, ਐਡਵੋਕੇਟ ਆਜਾਦ ਸਿੱਧੂ ਤੇ ਹੋਰ ਹਾਜ਼ਰ ਸਨ।