ਸਵ: ਹਰਭਜਨ ਕੌਰ ਦੀ ਅੰਤਿਮ ਅਰਦਾਸ ਭਲਕੇ
ਸਵ: ਹਰਭਜਨ ਕੌਰ ਦੀ ਅੰਤਿਮ ਅਰਦਾਸ ਭਲਕੇ 2 ਨੂੰ
Publish Date: Sat, 31 Jan 2026 09:04 PM (IST)
Updated Date: Sat, 31 Jan 2026 09:07 PM (IST)
ਕੰਗ, ਪੰਜਾਬੀ ਜਾਗਰਣ ਨਡਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਵਧੀਕ ਸਕੱਤਰ ਤੇਜਿੰਦਰ ਸਿੰਘ ਪੱਡਾ ਦੇ ਪੂਜਨੀਕ ਮਾਤਾ ਹਰਭਜਨ ਕੌਰ ਸੁਪਤਨੀ ਸਵ. ਹਰਬੰਸ ਸਿੰਘ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਭਲਕੇ 2 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ, ਲਹਿੰਦਾ ਪਾਸਾ, ਪਿੰਡ ਲੱਖਣ ਕੇ ਪੱਡਾ ਜ਼ਿਲ੍ਹਾ ਕਪੂਰਥਲਾ ਹੋਵੇਗੀ।