ਸਾਬਕਾ ਸਰਪੰਚ ਚਰਨ ਸਿੰਘ ਢਿੱਲੋਂ ਪੰਜ ਤੱਤਾਂ ’ਚ ਵਿਲੀਨ
ਸਾਬਕਾ ਸਰਪੰਚ ਚਰਨ ਸਿੰਘ ਢਿੱਲੋਂ ਨੂੰ ਦਿੱਤੀ ਅੰਤਿਮ ਵਿਦਾਇਗੀ
Publish Date: Tue, 03 Feb 2026 06:48 PM (IST)
Updated Date: Tue, 03 Feb 2026 06:50 PM (IST)
-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਹੋਰ ਸਕੇ ਸਬੰਧੀਆਂ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਵੰਡਾਇਆ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਨੰਬਰਦਾਰ ਨਿਰਮਲ ਸਿੰਘ ਢਿੱਲੋਂ ਦੇ ਸਿਆਸੀ ਗੁਰੂ ਤੇ ਪ੍ਰਵਾਸੀ ਭਾਰਤੀ ਵੀਰ ਸੇਵਾ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਸਪੇਨ ਤੇ ਅਮਰੀਕ ਸਿੰਘ ਢਿੱਲੋਂ ਦੇ ਪਿਤਾ ਚਰਨ ਸਿੰਘ ਢਿੱਲੋਂ ਸਾਬਕਾ ਸਰਪੰਚ ਕਾਹਲਵਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਦਾ ਦਿਹਾਂਤ ਹੋ ਜਾਣ ਦੀ ਖਬਰ ਨਾਲ ਅਕਾਲੀ ਸਿਆਸੀ ਹਲਕਿਆਂ ਵਿਚ ਸੋਗ ਦੀ ਲਹਿਰ ਛਾ ਗਈ। ਚਰਨ ਸਿੰਘ ਢਿੱਲੋਂ ਦਾ ਸੰਸਕਾਰ ਬੀਤੇ ਦਿਨੀਂ ਕਾਹਲਵਾਂ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਅੰਤਿਮ ਯਾਤਰਾ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਹਲਕਾ ਇੰਚਾਰਜ ਐੱਚਐੱਸ ਵਾਲੀਆ, ਰਣਦੀਪ ਸਿੰਘ ਵੜੈਚ ਈਓ ਨਡਾਲਾ, ਬੇਗੋਵਾਲ ਤੇ ਭੁਲੱਥ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਮੰਨਣ, ਬਲਾਕ ਸੰਮਤੀ ਮੈਂਬਰ ਰਘਬੀਰ ਸਿੰਘ, ਬਲਵਿੰਦਰ ਸਿੰਘ ਬਲੱਗਣ ਸਰਪੰਚ ਕਾਹਲਵਾਂ, ਤੀਰਥ ਸਿੰਘ ਢਿੱਲੋਂ, ਕੁਲਦੀਪ ਸਿੰਘ ਬਲੱਗਣ, ਪੰਡਿਤ ਲਾਭ ਚੰਦ ਨੰਬਰਦਾਰ ਥਿੱਗਲੀ, ਧਰਮਿੰਦਰ ਸਿੰਘ ਮਿੰਟਾਂ ਖੁਸਰੋਪੁਰ, ਪਾਲ ਸਿੰਘ ਨੰਬਰਦਾਰ ਕਾਹਲਵਾਂ, ਇੰਦਰ ਸਿੰਘ ਸਾਬਕਾ ਸਰਪੰਚ ਤੋਗਾਂਵਾਲ, ਨੰਬਰਦਾਰ ਕੁੰਦਨ ਸਿੰਘ ਭਾਣੋ ਲੰਗਾ ਆਦਿ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਉਨ੍ਹਾਂ ਦੇ ਸਕੇ-ਸਬੰਧੀ ਹਾਜ਼ਰ ਸਨ। ਇਸ ਤੋਂ ਇਲਾਵਾ ਜਸਵੰਤ ਸਿੰਘ ਚਾਹਲ ਸਰਪੰਚ ਭਾਣੋ ਲੰਗਾ, ਸਰਦੂਰ ਸਿੰਘ ਕਾਹਲੋਂ ਸਰਪੰਚ ਸਿਆਲਾ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਸੁਖਵਿੰਦਰ ਸਿੰਘ ਨੇਕੀ ਸਰਪੰਚ ਸਿੱਧਵਾਂ ਦੋਨਾਂ, ਜਰਨੈਲ ਸਿੰਘ ਬਾਜਵਾ ਨੰਬਰਦਾਰ, ਇੰਜੀਨੀਅਰ ਗੁਰਨਾਮ ਸਿੰਘ ਬਾਜਵਾ ਐੱਸਡੀਓ ਖੈੜਾ ਮੰਦਿਰ, ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਸੋਢੀ ਖੈੜਾ ਦੋਨਾਂ, ਬਲਦੇਵ ਕੁਮਾਰ ਬਲੱਗਣ, ਭੁਪਿੰਦਰ ਸਿੰਘ ਬਲੱਗਣ, ਸਤਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਨਿੱਝਰ ਪੱਤਰਕਾਰ ਆਦਿ ਵੱਲੋਂ ਢਿੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਚਰਨ ਸਿੰਘ ਢਿੱਲੋਂ ਪਿੰਡ ਕਾਹਲਵਾਂ ਦੇ 1978 ਤੋਂ ਲੈ ਕੇ 1998 ਤੱਕ ਬਤੌਰ ਸਰਪੰਚ ਰਹੇ ਤੇ 2013 ਤੋਂ 2018 ਤੱਕ ਪੰਚੀ ਕੀਤੀ ਤੇ ਇਸ ਤੋਂ ਇਲਾਵਾ ਪਿੰਡ ਭਾਨੇ ਦੇ ਬਤੌਰ ਨੰਬਰਦਾਰ ਦੀਆਂ ਸੇਵਾਵਾਂ ਨਿਭਾਉਂਦੇ ਰਹੇ। ਪਰਿਵਾਰ ਨੇ ਦੱਸਿਆ ਕਿ ਸਵ. ਚਰਨ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 8 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਕਾਹਲਵਾਂ ਵਿਖੇ ਪਾਇਆ ਜਾਵੇਗਾ।