ਸ਼ਿਵ ਮੰਦਿਰ ਚੌੜਾ ਖੂਹ ’ਚ ਲੰਗਰ ਲਗਾਇਆ
ਸ਼ਿਵ ਮੰਦਿਰ ਚੌੜਾ ਖੂਹ ਵਿਖੇ ਲੰਗਰ ਲਗਾਇਆ
Publish Date: Thu, 12 Mar 2026 09:25 PM (IST)
Updated Date: Thu, 12 Mar 2026 09:27 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਲੰਗਰ ਲਗਾਉਣ ਦੀ ਪਰੰਪਰਾ ਸਾਡੇ ਰਿਸ਼ੀ-ਮੁਨੀਆਂ, ਸੰਤਾਂ-ਮਹਾਂਪੁਰਸ਼ਾਂ ਤੇ ਪੀਰਾਂ-ਪੈਗੰਬਰਾਂ ਤੋਂ ਚੱਲੀ ਆ ਰਹੀ ਹੈ, ਜਿਸ ਨਾਲ ਅਸੀਂ ਜਿਥੇ ਲੋੜਵੰਦਾਂ ਦੀ ਸੇਵਾ ਕਰਦੇ ਹਾਂ ਉਥੇ ਪਰਮਾਤਮਾ ਦਾ ਵੀ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ। ਇਹ ਵਿਚਾਰ ਸ਼ਿਵ ਮੰਦਿਰ ਚੌੜਾ ਖੂਹ ਦੇ ਪੁਜਾਰੀ ਪੰਡਿਤ ਲਛਮਣ ਪ੍ਰਸਾਦ ਨੇ ਸਮਾਜ ਸੇਵੀ ਤੇ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਤੇ ਉਨਾਂ ਦੇ ਸਪੁੱਤਰ ਮਨੀਸ਼ ਕੋਹਲੀ ਵੱਲੋਂ ਲਗਾਏ ਕੁਲਚੇ-ਛੋਲੇ ਦੇ ਲੰਗਰ ਦੀ ਸੇਵਾ ਆਰੰਭ ਕਰਨ ਮੌਕੇ ਪੂਜਾ-ਅਰਚਨਾ ਕਰਨ ਉਪਰੰਤ ਕਹੇ। ਉਨ੍ਹਾਂ ਕਿਹਾ ਕਿ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਹਰੇਕ ਧਰਮ ਦੇ ਦਿਨ ਤਿਉਹਾਰ ਮੌਕੇ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ। ਇਸ ਤੋਂ ਵੱਡੀ ਸਮਾਜ ਸੇਵਾ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ। ਲੰਗਰ ਦੀ ਖੁਦ ਸੇਵਾ ਕਰਦਿਆਂ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਨੇ ਕਿਹਾ ਕਿ ਇਸ ਨਾਲ ਮਨ ਨੂੰ ਸ਼ਾਂਤੀ ਤੇ ਪ੍ਰਭੂ ਦਾ ਨਾਮ ਲੈਣ ਦਾ ਮੌਕਾ ਮਿਲਦਾ ਹੈ। ਪ੍ਰਧਾਨ ਰਾਕੇਸ ਨੀਟੂ ਵੱਲੋਂ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਤੇ ਮਨੀਸ਼ ਕੋਹਲੀ ਨੂੰ ਮਾਂ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਨੀਟੂ, ਖਜ਼ਾਨਚੀ ਡਿੰਪਲ ਟੰਡਨ, ਗੋਰਾ ਗੁਜਰਾਲ, ਸੋਨੂ ਸ਼ਾਹ, ਰਾਜੂ ਸੇਠੀ, ਬਾਬਾ ਬਲੌਰੀ, ਭਜਨ ਚੁੰਨੀਆਂ ਵਾਲਾ, ਪੰਡਿਤ ਲਛਮਣ ਪ੍ਰਸਾਦ ਵੀ ਹਾਜ਼ਰ ਸਨ।