ਸੰਗਤਾਂ ਲਈ ਲਗਾਇਆ ਲੰਗਰ
ਸ਼ਮਗਤਾ ਲਈ ਲਗਾਇਆ ਲੰਗਰ।
Publish Date: Mon, 02 Mar 2026 07:34 PM (IST)
Updated Date: Mon, 02 Mar 2026 07:34 PM (IST)

ਫਗਵਾੜਾ : ਸਿੱਖ ਧਰਮ ਦੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾਣ ਵਾਲੇ ਤਿਉਹਾਰ ਹੋਲਾ ਮਹੱਲਾ ਨੂੰ ਮੁੱਖ ਰੱਖਦਿਆਂ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਮਾਰਗ ’ਤੇ ਵੱਖ-ਵੱਖ ਸਥਾਨਾਂ ’ਤੇ ਲੰਗਰ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਹੀ ਪਿੰਡ ਸਾਹਨੀ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਪਿੰਡ ਨਲਹੋਟੀ ਵਿਖੇ ਲਗਾਏ ਜਾਂਦੇ ਸਾਲਾਨਾ ਲੰਗਰਾਂ ਦੀ ਸੇਵਾ ਸਮੂਹ ਪਿੰਡ ਵਾਸੀਆਂ, ਐੱਨਆਰਆਈਜ਼ ਤੇ ਹੋਰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਨਿਭਾਈ ਗਈ। ਸਮੂਹ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਇਸ ਸਾਲ 31ਵਾਂ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਵਰਤਾਏ ਜਾਂਦੇ ਹਨ। ਲੋੜਵੰਦ ਬੱਚਿਆਂ ਲਈ ਦੁੱਧ ਤੇ ਮਰੀਜ਼ਾਂ ਲਈ ਦਵਾਈਆਂ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪਿੰਡ ਦੇ ਬਜ਼ੁਰਗਾਂ ਸੁਲਿੰਦਰ ਸਿੰਘ, ਗੁਰਦੇਵ ਸਿੰਘ ਤੇ ਗਿਆਨੀ ਕਰਮ ਸਿੰਘ ਪ੍ਰੇਮਪੁਰ ਨੇ ਕਿਹਾ ਕਿ ਸਾਨੂੰ ਸਭ ਨੂੰ ਬਹੁਤ ਹੀ ਨਿਮਰਤਾ ਨਾਲ ਆਪਣੇ ਹੱਥੀਂ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਲੰਗਰਾਂ ਦੀ ਸ਼ੁਰੂਆਤ ਐੱਨਆਰਆਈ ਕਾਕਾ ਹਰਜਿੰਦਰ ਸਿੰਘ, ਅਮਰਜੀਤ ਸਿੰਘ, ਸਵ. ਕੁਲਦੀਪ ਸਿੰਘ ਮਾਹੀਕੇ ਵੱਲੋਂ ਸਾਲ 1996 ਵਿਚ ਕੀਤੀ ਗਈ ਸੀ ਜੋ ਕਿ ਲਗਾਤਾਰ ਜਾਰੀ ਹੈ। ਇਸ ਮੌਕੇ ਬੀਬੀ ਗੁਰਬਖ਼ਸ਼ ਕੌਰ, ਜਸਵੀਰ ਕੌਰ, ਰਾਜਿੰਦਰ ਕੌਰ, ਸਰਬਜੀਤ ਕੌਰ, ਮੀਨਾ ਰਾਣੀ, ਰੋਜ਼ੀ ਮੱਟੂ, ਊਸ਼ਾ ਰਾਣੀ, ਮਨਜੀਤ ਕੌਰ, ਸੁਖਵਿੰਦਰ ਕੌਰ, ਮਨਵੀਰ ਕੌਰ, ਬਲਜੀਤ ਕੌਰ, ਮਨਮੀਤ ਕੌਰ, ਜਸਵਿੰਦਰ ਕੌਰ, ਤੇਜਿੰਦਰ ਕੌਰ, ਕੁਲਵਿੰਦਰ ਕੌਰ, ਬਲਵੀਰ ਕੌਰ, ਜਸਪਾਲ ਸਿੰਘ, ਬੱਬੂ ਚਾਂਦਨੀ ਸਟੂਡੀਓ ਲੱਖਪੁਰ, ਜਸਵੀਰ ਸਿੰਘ, ਅਜੈਬ ਸਿੰਘ, ਭੁਪਿੰਦਰ ਸਿੰਘ, ਗਿਆਨੀ ਸੁਖਵਿੰਦਰ ਸਿੰਘ, ਬਲਵੀਰ ਸਿੰਘ, ਜਸਪ੍ਰੀਤ ਸਿੰਘ, ਜੁਝਾਰ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ।