ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਲੰਗਰ ਲਗਾਇਆ
ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਲੰਗਰ ਲਗਾਇਆ
Publish Date: Mon, 20 Apr 2026 07:40 PM (IST)
Updated Date: Mon, 20 Apr 2026 07:42 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆ : ਸਥਾਨਕ ਕਸਬੇ ਦੇ ਜਲੰਧਰ ਰੋਡ ’ਤੇ ਵਿਸ਼ਵਕਰਮਾ ਮੰਦਿਰ ਨਜ਼ਦੀਕ ਵਿਸਾਖੀ ਦੇ ਤਿਉਹਾਰ ਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਕੜਾਹ ਪ੍ਰਸ਼ਾਦਿ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਭਾਈ ਗੁਰਦਾਵਰ ਸਿੰਘ ਜੱਲੋਵਾਲ ਗ੍ਰੰਥੀ ਗੁਰਦੁਆਰਾ ਬਾਬਾ ਕਾਹਨ ਦਾਸ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਸਬੰਧੀ ਲੰਗਰ ਦੇ ਪ੍ਰਬੰਧਕ ਸੁਰਿੰਦਰ ਕੁਮਾਰ ਬਾਊ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਵਿਸਾਖ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਇਕ ਨਿਵੇਕਲੀ ਪਛਾਣ ਦਿੱਤੀ ਤੇ ਅੱਜ ਲੱਖਾਂ ਲੋਕਾਂ ਵਿਚ ਖੜ੍ਹਾ ਸਿੰਘ ਗੁਰੂ ਸਾਹਿਬ ਕਰਕੇ ਵੱਖਰਾ ਪਛਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਮਹੀਨੇ ਨੂੰ ਸਮਰਪਿਤ ਸਾਡੇ ਵੱਲੋਂ ਰਾਹਗੀਰਾਂ ਲਈ ਕੜਾਹ ਪ੍ਰਸ਼ਾਦਿ ਦਾ ਲੰਗਰ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ। ਇਸ ਮੌਕੇ ਧਰਮਿੰਦਰ ਸਿੰਘ ਬਿੱਲਖੂ, ਜਸਪਾਲ ਸਿੰਘ ਬਿੱਲਖੂ ਮੈਂਬਰ ਪੰਚਾਇਤ, ਅਨਮੋਲ ਸਿੰਘ, ਮਨੀਸ਼ ਕੁਮਾਰ ਮੰਨੂ ਆਦਿ ਸੇਵਾਦਾਰਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।