ਲਾਲਾਂ ਵਾਲਾ ਪੀਰ ਦਾ ਮੇਲਾ ਧੂਮ-ਧੜੱਕੇ ਨਾਲ ਸ਼ੁਰੂ
ਲਾਲਾਂ ਵਾਲਾ ਪੀਰ ਦਾ ਮੇਲਾ ਧੂਮ ਧੜੱਕੇ ਨਾਲ ਸ਼ੁਰੂ
Publish Date: Sun, 01 Mar 2026 07:06 PM (IST)
Updated Date: Sun, 01 Mar 2026 07:07 PM (IST)

- ਪੀਰਾਂ-ਫਕੀਰਾਂ ਦੇ ਮੇਲੇ ਸਾਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ : ਰਾਣਾ ਗੁਰਜੀਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ ਅਤੇ ਉਨ੍ਹਾਂ ਦੇ ਨਾਮ ਦੇ ਲੱਗਦੇ ਮੇਲੇ ਸਾਡੇ ਪੰਜਾਬ ਦੀ ਸੱਭਿਆਚਾਰ ਝਲਕ ਪੇਸ਼ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲਾਲਾਂ ਵਾਲਾ ਪੀਰ ਦੇ ਦਰਬਾਰ ’ਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਉਣ ਉਪਰੰਤ ਕੀਤਾ। ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਮੇਲੇ ਦੀ ਸ਼ਲਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਮੇਲੇ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਵਾਇਆ। ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਦੀ ਅਗਵਾਈ ਹੇਠ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਤੁੱਟ ਲੰਗਰ ਭੰਡਾਰੇ ਵੀ ਲਾਏ ਗਏ। ਸਮਾਗਮ ਵਿੱਚ ਲਾਲਾ ਰਾਜ ਮੋਹਨ ਪੁਰੀ, ਲਾਲਾ ਅਮਰ ਚੰਦ ਧੀਰ, ਬਾਬਾ ਲਾਲਾਂ ਵਾਲਾ ਪੀਰ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਕੁਮਾਰ ਮੋਗਲਾ, ਆਮ ਆਦਮੀ ਪਾਰਟੀ ਦੀਆਂ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਕੌਂਸਲਰ ਪਵਨ ਕੁਮਾਰ ਕਨੋਜੀਆ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ, ਵਰੁਣ ਸ਼ਰਮਾ ਖਜ਼ਾਨਚੀ, ਰਮਨ ਸਲਪੋਨਾ, ਬਾਵਾ ਸਲਪੋਨਾ, ਮਾਨਵ ਜੈਲਦਾਰ, ਰੰਮੀ ਗੁਪਤਾ, ਮਾਨਵ ਜੈਲਦਾਰ, ਅਸ਼ੋਕ ਗੁਗਲਾਨੀ, ਸਾਈਮਨ ਅਰੋੜਾ, ਜਤਿਨ ਚੌਧਰੀ, ਅਮਿਤ ਗੁਗਲਾਨੀ, ਬਾਬਾ ਲਾਲਾਂ ਵਾਲਾ ਪੀਰ ਦਰਬਾਰ ਦੇ ਮੁੱਖ ਸੇਵਾਦਾਰ ਦਰਸ਼ਨ ਲਾਲ ਆਦਿ ਹਾਜ਼ਰ ਸਨ।