ਕਿਸਾਨ ਯੂਨੀਅਨ ਨਡਾਲਾ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 470 ਬੋਰੇ ਯੂਰੀਆ ਖਾਦ ਵੰਡੀ
ਕਿਸਾਨ ਯੂਨੀਅਨ ਨਡਾਲਾ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਯੂਰੀਆ ਖਾਦ ਦੀ ਵੰਡ
Publish Date: Wed, 14 Jan 2026 06:57 PM (IST)
Updated Date: Thu, 15 Jan 2026 04:09 AM (IST)

* ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ 70 ਹਜ਼ਾਰ ਰੁਪਏ ਦਾ ਯੋਗਦਾਨ ਕੈਪਸ਼ਨ : 14ਕੇਪੀਟੀ10 ਕਸਬਾ ਨਡਾਲਾ ’ਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੰਡ ਕਰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਮਾਤਾ ਵੈਸ਼ਨੋ ਦੇਵੀ ਦੇ ਕਲੱਬ ਦੇ ਪ੍ਰਧਾਨ ਅਮਿਤ ਕੁਮਾਰ ਬਾਗਲ ਤੇ ਹੋਰ । ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਕਿਸਾਨ ਯੂਨੀਅਨ ਨਡਾਲਾ ਵੱਲੋਂ ਲਗਾਤਾਰ ਸੇਵਾ ਕਾਰਜ ਜਾਰੀ ਹਨ। ਇਸ ਤਹਿਤ ਅੱਜ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 470 ਬੋਰੇ ਯੂਰੀਆ ਖਾਦ ਵੰਡੇ ਗਏ। ਇਸ ਸੇਵਾ ਕਾਰਜ ਵਿੱਚ ਸਥਾਨਕ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਕਲੱਬ ਵੱਲੋਂ ਯੂਨੀਅਨ ਨੂੰ 70 ਹਜ਼ਾਰ ਰੁਪਏ ਦੀ ਰਕਮ ਯੋਗਦਾਨ ਵਜੋਂ ਭੇਟ ਕੀਤੀ ਗਈ। ਇਸ ਤੋਂ ਇਲਾਵਾ ਯਾਦਵਿੰਦਰਜੀਤ ਸਿੰਘ ਵੱਲੋਂ ਆਪਣੇ ਸਵਰਗੀ ਪਿਤਾ ਕੈਪਟਨ ਨਿਰਮਲ ਸਿੰਘ ਦੀ ਯਾਦ ’ਚ ਕਿਸਾਨ ਯੂਨੀਅਨ ਨਡਾਲਾ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਸਹਿਯੋਗ ਨਾਲ ਹੀ ਮੁਸੀਬਤ ਦੀ ਘੜੀ ਵਿੱਚ ਕਿਸਾਨਾਂ ਨੂੰ ਵੱਡੀ ਰਾਹਤ ਮਿਲਦੀ ਹੈ। ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਨੇ ਕਿਹਾ ਕਿ ਕਿਸਾਨ ਯੂਨੀਅਨ ਨਡਾਲਾ ਆਪਣੇ ਸਹਿਯੋਗੀਆਂ ਦੇ ਸਹਾਰੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਹਰ ਸੰਭਵ ਮਦਦ ਕਰਦੀ ਰਹੇਗੀ। ਇਸ ਮੌਕੇ ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਦੇ ਮੈਂਬਰਾਂ ਵਿੱਚ ਪ੍ਰਧਾਨ ਅਮਿਤ ਕੁਮਾਰ ਬਾਗਲ, ਰਣਜੀਤ ਸਿੰਘ ਨਾਮਦੇਵ, ਸੁਰਿੰਦਰਪਾਲ ਛਿੰਦਾ (ਯੂਐੱਸਏ), ਪ੍ਰਵੀਨ ਕੁਮਾਰ ਸ਼ਰਮਾ, ਪਰਮੋਦ ਕੁਮਾਰ ਸ਼ਰਮਾ, ਪ੍ਰਧਾਨ ਮਨਜਿੰਦਰ ਸਿੰਘ ਲਾਡੀ, ਸੋਨੂੰ ਜੱਸਲ, ਰਮੇਸ਼ ਕੁਮਾਰ ਅਰੋੜਾ, ਸਤਪਾਲ ਸਾਹਬੀ, ਜਗਦੀਸ਼ ਚੰਦਰ ਬਿੱਟੂ, ਪ੍ਰਿੰਸ ਬਾਗਲ, ਮਾਸਟਰ ਰਕੇਸ਼ ਕੁਮਾਰ, ਟਿੰਕੂ ਸਨੋਤਰਾ, ਦੀਪਕ ਸ਼ਰਮਾ, ਨਿਤਨ ਸ਼ਰਮਾ ਅਤੇ ਪੰਡਤ ਸੰਦੀਪ ਪਾਂਡੇ ਹਾਜ਼ਰ ਸਨ। ਉੱਥੇ ਹੀ ਕਿਸਾਨ ਯੂਨੀਅਨ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਅਵਤਾਰ ਸਿੰਘ ਵਾਲੀਆ, ਨੰਬਰਦਾਰ ਬਲਰਾਮ ਸਿੰਘ ਮਾਨ, ਅਮਰੀਕ ਸਿੰਘ ਸਾਹੀ, ਰਘਵਿੰਦਰ ਸਿੰਘ ਸਾਹੀ, ਗੁਰਨਾਮ ਸਿੰਘ ਸਲੈਚ, ਸਤਵਿੰਦਰ ਸਿੰਘ ਵਾਲੀਆ, ਜੱਜੀ ਸਾਹੀ, ਇੰਦਰਜੀਤ ਸਿੰਘ ਖੱਖ, ਜੱਗੀ ਖੱਖ, ਦਲਜੀਤ ਸਿੰਘ ਖੱਖ ਸਮੇਤ ਹੋਰ ਆਗੂ ਹਾਜ਼ਰ ਰਹੇ।