ਪਿੰਡ ਭਾਣੋ ਲੰਗਾ ਵਿਖੇ ਸ਼ਹੀਦ ਊਧਮ ਸਿੰਘ ਜ਼ੋਨ ਦਾ ਕੀਤਾ ਗਠਨ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਭਾਣੋ ਲੰਗਾ ਵਿਖੇ ਨਵੇਂ ਜੋਨ ਸ਼ਹੀਦ ਊਧਮ ਸਿੰਘ ਦਾ ਗਠਨ
Publish Date: Mon, 02 Mar 2026 07:39 PM (IST)
Updated Date: Mon, 02 Mar 2026 07:40 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅਧੀਨ ਪਿੰਡ ਭਾਣੋ ਲੰਗਾ ਵਿਖੇ ਨਵੇਂ ਜ਼ੋਨ “ਸ਼ਹੀਦ ਊਧਮ ਸਿੰਘ” ਦਾ ਗਠਨ ਕੀਤਾ ਗਿਆ। ਇਹ ਗਠਨ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਤੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਜੋਗਾ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ 25 ਮੈਂਬਰੀ ਜ਼ੋਨ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਗੁਰਸੇਵਕ ਸਿੰਘ, ਸਕੱਤਰ ਸ਼ੇਰ ਸਿੰਘ ਮਹੀਂਵਾਲ, ਖਜ਼ਾਨਚੀ ਪ੍ਰਗਟ ਸਿੰਘ ਸੰਧੂ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਡੋਲਾ, ਮੀਤ ਪ੍ਰਧਾਨ ਮੇਜਰ ਸਿੰਘ, ਮੀਤ ਖਜ਼ਾਨਚੀ ਤਰਸੇਮ ਸਿੰਘ, ਮੀਤ ਸਕੱਤਰ ਮੁਖਤਿਆਰ ਸਿੰਘ, ਮੀਤ ਪ੍ਰੈੱਸ ਸਕੱਤਰ ਸ਼ਨੀਲ ਕੁਮਾਰ ਤੇ ਸਲਾਹਕਾਰ ਭਜਨ ਸਿੰਘ ਖਿਜਰਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਖਿਜਾਨ ਸਿੰਘ, ਗੁਰਦੀਪ ਸਿੰਘ ਵੀਰ ਕੌਰ ਮਹੀਂਵਾਲ, ਜਤਿੰਦਰ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਸੰਗਠਨ ਸਕੱਤਰ, ਬੀਬੀ ਦਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਬੀਬੀ ਮਨਜੀਤ ਕੌਰ ਮੀਤ ਪ੍ਰਧਾਨ, ਸੁਰਿੰਦਰ ਕੌਰ ਮੀਤ ਖਜ਼ਾਨਚੀ, ਨੀਲਮ ਮੀਤ ਸਕੱਤਰ, ਜਸਵਿੰਦਰ ਕੌਰ ਮੀਤ ਸੰਗਠਨ ਸਕੱਤਰ) ਤੇ ਮੈਂਬਰਾਂ ਵਿਚ ਕੇਹਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਕਸ਼ਮੀਰ ਸਿੰਘ ਆਦਿ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਜੋਗਾ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇਕੋਠਾ, ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਮੋਮੀ, ਜ਼ੋਨ ਬੀਰ ਸਿੰਘ ਦੇ ਪ੍ਰਧਾਨ ਪਿਆਰਾ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਸੋਨੀ ਤੇ ਸਰੂਪਵਾਲ ਆਦਿ ਵੀ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਨਵੇਂ ਜ਼ੋਨ ਦੇ ਗਠਨ ਨਾਲ ਸੰਗਠਨ ਨੂੰ ਮਜ਼ਬੂਤੀ ਮਿਲੇਗੀ ਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।