ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਡਾਲਾ ਜ਼ੋਨ ਦੀ ਚੋਣ ਸੰਪੰਨ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਡਾਲਾ ਜੋਨ ਦੀ ਚੋਣ ਸੰਪੰਨ, ਨਿਸ਼ਾਨ ਸਿੰਘ ਪ੍ਰਧਾਨ ਤੇ ਬਲਦੇਵ ਸਿੰਘ ਸਕੱਤਰ ਚੁਣੇ ਗਏ
Publish Date: Wed, 18 Mar 2026 06:46 PM (IST)
Updated Date: Thu, 19 Mar 2026 04:08 AM (IST)

ਨਿਸ਼ਾਨ ਸਿੰਘ ਪ੍ਰਧਾਨ ਤੇ ਬਲਦੇਵ ਸਿੰਘ ਸਕੱਤਰ ਨਿਯੁਕਤ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 51 ਮੈਂਬਰੀ ਕੋਰ ਕਮੇਟੀ ਦਾ ਗਠਨ ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅਧੀਨ ਜੋਨ ਨਡਾਲਾ ਦੀ ਚੋਣ ਪਿੰਡ ਇਬਰਾਹੀਮਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਅਤੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਵੀ ਮੌਜੂਦ ਰਹੇ। ਚੋਣ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਵਿਧਾਨ ਅਨੁਸਾਰ ਹਰ ਤਿੰਨ ਸਾਲ ਬਾਅਦ ਚੋਣਾਂ ਕਰਵਾਈਆਂ ਜਾਂਦੀਆਂ ਹਨ ਅਤੇ ਪਿੰਡਾਂ ਤੋਂ ਚੁਣੇ ਗਏ ਡੈਲੀਗੇਟਾਂ ਵੱਲੋਂ ਪੰਚ ਪ੍ਰਧਾਨਗੀ ਹੇਠ ਇਹ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਇਸ ਮੌਕੇ 51 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਨਿਸ਼ਾਨ ਸਿੰਘ ਨੂੰ ਜੋਨ ਪ੍ਰਧਾਨ, ਬਲਦੇਵ ਸਿੰਘ ਨੂੰ ਸਕੱਤਰ ਅਤੇ ਬਲਵਿੰਦਰ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਅਤੇ ਬੀਬੀ ਨਿਰਮਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਜਗਮੀਤ ਸਿੰਘ ਗੱਗੀ ਅਤੇ ਬੀਬੀ ਬਲਵਿੰਦਰ ਕੌਰ ਨੂੰ ਮੀਤ ਪ੍ਰਧਾਨ, ਅਰਵਿੰਦਰ ਸਿੰਘ ਘੁੰਮਣ ਨੂੰ ਪ੍ਰੈੱਸ ਸਕੱਤਰ, ਰਣਜੀਤ ਸਿੰਘ ਅਤੇ ਬਲਜੀਤ ਕੌਰ ਨੂੰ ਮੀਤ ਸਕੱਤਰ, ਸੂਬੇਦਾਰ ਜਸਵੰਤ ਸਿੰਘ ਨੂੰ ਸੰਗਠਿਤ ਸਕੱਤਰ ਅਤੇ ਮਾਸਟਰ ਬਲਾਕਾ ਸਿੰਘ ਨੂੰ ਮੀਤ ਖਜਾਨਚੀ ਚੁਣਿਆ ਗਿਆ। ਨਵੇਂ ਚੁਣੇ ਗਏ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਜਥੇਬੰਦੀ ਦੇ ਹਰੇਕ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।