ਕਿਰਨਪ੍ਰੀਤ ਬਣੀ ਬੈਸਟ ਐਥਲੀਟ ਤੇ ਲਵਲੀਨ ਸਪੋਰਟਸ ਪਰਸਨ ਆਫ ਦਿ ਈਅਰ
ਕਿਰਨਪ੍ਰੀਤ ਕੌਰ ਬਣੀ ਬੈਸਟ ਐਥਲੀਟ ਤੇ ਲਵਲੀਨ ਉਪਾਧਿਆਏ ਬਣੀ ਸਪੋਰਟਸ ਪਰਸਨ ਆਫ ਦਾ ਈਅਰ
Publish Date: Wed, 04 Feb 2026 06:44 PM (IST)
Updated Date: Thu, 05 Feb 2026 04:08 AM (IST)

- ਸਾਡਾ ਜੀਵਨ ਇਕ ਕੋਰੀ ਕਿਤਾਬ ਹੈ ਇਸ ਤੇ ਸਖ਼ਤ ਮਿਹਨਤ ਨਾਲ ਆਪਣੀ ਪ੍ਰਾਪਤੀਆਂ ਨੂੰ ਦਰਜ਼ ਕਰਕੇ ਅਸੀਂ ਜ਼ਿੰਦਗੀ ਰੂਪੀ ਕਿਤਾਬ ਨੂੰ ਕੀਮਤੀ ਬਣਾ ਸਕਦੇ ਹਾਂ : ਸੁਰਿੰਦਰ ਸਿੰਘ ਸੋਢੀ ਕੈਪਸ਼ਨ: 4ਕੇਪੀਟੀ1 ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਸੰਬੋਧਨ ਕਰਦੇ ਹੋਏ। ਕੈਪਸ਼ਨ: 4ਕੇਪੀਟੀ2,3,4,5 ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਸਾਲਾਨਾ ਖੇਡ ਮੇਲੇ ਦੌਰਾਨ ਕਰਵਾਏ ਗਏ ਪ੍ਰੋਗਰਾਮ ਦੇ ਵੱਖ-ਵੱਖ ਦ੍ਰਿਸ਼। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ, ਜਿਸ ਦਾ ਪ੍ਰਯੋਜਨ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਸੀ। ਇਸ ਆਯੋਜਨ ਵਿੱਚ ਸੁਰਿੰਦਰ ਸਿੰਘ ਸੋਢੀ ਸਾਬਕਾ ਆਈ ਜੀ ਪੁਲਿਸ, ਓਲੰਪਿਕ ਗੋਲਡ ਮੈਡਲਿਸਟ, ਅਰਜਨ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡੀ (ਹਾਕੀ) ਜਲੰਧਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਬਤੌਰ ਵਿਸ਼ੇਸ਼ ਮਹਿਮਾਨ ਰਾਜੀਵ ਵਾਲੀਆ (ਸਪੋਰਟਸ ਪ੍ਰੋਮੋਟਰ) ਪ੍ਰੈਜ਼ੀਡੈਂਟ ਯੂਥ ਐਂਡ ਸਪੋਰਟਸ ਵੈਲਫੇਅਰ ਬੋਰਡ ਪੰਜਾਬ, ਇੰਟਰਨੈਸ਼ਨਲ ਗੋਲਡ ਮੈਡਲਿਸਟ ਵੁਸ਼ੁ ਕੁੰਗ ਫੁ, ਕਰਾਟੇ, ਤਾਈਕਵਾਡੋਂ, ਮੈਂਬਰ ਯੁਨਾਇਟੇਡ ਨੇਸ਼ਨ ਆਰਗੇਨਾਈਜੇਸ਼ਨ (ਯੂਐਸਏ) ਸ਼ਾਮਿਲ ਹੋਏ। ਇਸ ਖੇਡ ਮੇਲੇ ਦੀ ਪ੍ਰਧਾਨਗੀ ਕਾਲਜ ਪ੍ਰਬੰਧਕੀ ਦੇ ਪ੍ਰਧਾਨ ਤਿਲਕਰਾਜ ਅਗਰਵਾਲ ਨੇ ਕੀਤੀ। ਮੈਂਬਰ ਓਪੀ ਬਹਿਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਖੇਡ ਮੇਲੇ ਦਾ ਆਗਾਜ਼ ਵਿਦਿਆਲੇ ਗੀਤ ਤੋਂ ਹੋਇਆ ਉਪਰੰਤ ਮੁਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸਤੀਸ਼ ਸ਼ਰਮਾ ਸੇਵਾਮੁਕਤ ਡਿਪਟੀ ਡਾਇਰੈਕਟਰ ਸਪੋਰਟਸ ਤੇ ਮੈਂਬਰ ਵਿਜ਼ਨ ਕਮੇਟੀ ਵਲੋਂ ਖੇਡ ਮੇਲੇ ਦੇ ਮੁੱਖ ਮਹਿਮਾਨ ਦਾ ਸ਼ਾਬਦਿਕ ਅਭਿਨੰਦਨ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਵਿਸਤ੍ਰਿਤ ਵੇਰਵਾ ਦਿੱਤਾ। ਉਪਰੰਤ ਮੁੱਖ ਮਹਿਮਾਨ ਨੇ ਮਾਰਚ ਪਾਸਟ ਸਲਾਮੀ ਲਈ ਝੰਡਾ ਫਹਿਰਾ ਕੇ ਤੇ ਗੁਬਾਰੇ ਛੱਡ ਕੇ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ । ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਦੀ ਪੇਸ਼ਕਾਰੀ ਕੀਤੀ ਗਈ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡਾ ਜੀਵਨ ਇਕ ਕੋਰੀ ਕਿਤਾਬ ਹੈ ਇਸ ਤੇ ਸਖ਼ਤ ਮਿਹਨਤ ਨਾਲ ਆਪਣੀ ਪ੍ਰਾਪਤੀਆਂ ਨੂੰ ਦਰਜ਼ ਕਰਕੇ ਅਸੀਂ ਜ਼ਿੰਦਗੀ ਰੂਪੀ ਕਿਤਾਬ ਨੂੰ ਕੀਮਤੀ ਬਣਾ ਸਕਦੇ ਹਾਂ। ਸੋ ਮਿਹਨਤ ਕਰੋ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲਵੋ। ਬੜੀ ਖੁਸ਼ੀ ਤੇ ਮਾਣ ਦੀ ਗੱਲ ਹੈ ਕਿ ਅੱਜ ਹਰ ਖੇਤਰ ਵਿਚ ਲੜਕੀਆਂ ਮੱਲ੍ਹਾਂ ਮਾਰਨ ਰਹੀਆਂ ਹਨ। ਵਡੇ ਵਡੇ ਯੋਧਿਆਂ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਇਤਿਹਾਸ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਨਵੀਆਂ ਖੇਡਾਂ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕੀਤਾ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਲੋਕਗੀਤਾਂ ਦੀ ਖ਼ੂਬਸੂਰਤ ਪੇਸ਼ਕਾਰੀਆਂ ਨੇ ਖੂਬ ਰੰਗ ਬੰਨ੍ਹਿਆ। ਇਸ ਖੇਡ ਮੇਲੇ ਵਿੱਚ 100 ਮੀਟਰ ਰੇਸ ਵਿੱਚ, ਸੈਕ ਰੇਸ, ਮਾਰਬਲ ਰੇਸ, ਸਕੀਪਿੰਗ ਰੇਸ ਤੋਂ ਬਾਅਦ ਜੁੰਬਾ ਐਕਸਰਸਾਈਜ਼ ਕਰਵਾਈਆਂ ਗਈਆਂ। ਲੌਂਗ ਜੰਪ, ਤਾਈ ਕਵਾਂਡੋ, ਚਾਟੀ ਰੇਸ,ਸ਼ਾਟਪੁੱਟ, ਥ੍ਰੀ ਲੈਗਡ ਰੇਸ, ਟ੍ਰਿਪਲ ਜੰਪ, ਰੀਲੇਅ ਰੇਸ ਕਰਵਾਈ ਗਈ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦਾ ਜੋਸ਼ ਦੇਖਣ ਵਾਲਾ ਸੀ। ਕਾਲਜ ਸਟਾਫ਼, ਨਾਨ-ਟੀਚਿੰਗ ਸਟਾਫ ਦੇ ਰੱਸਾ-ਕਸੀ ਅਤੇ ਸ਼ਾਰਟ-ਪੁੱਟ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬੀਏ ਸਮੈਸਟਰ ਦੂਜਾ ਦੀ ਕਿਰਨਪ੍ਰੀਤ ਕੌਰ ਨੂੰ ਬੈਸਟ ਐਥਲੀਟ ਅਤੇ ਲਵਲੀਨ ਉਪਾਧਿਆਏ ਨੂੰ ਸੈਸ਼ਨ 2025-26 ਦੀ ਸਰਵ ਸ੍ਰੇਸ਼ਟ ਖਿਡਾਰਣ ਦੇ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।ਸੈਸ਼ਨ 2025-26 ਦਾ ਸਨਮਾਨ ਐਲੂਮਨਾਈ ਐਸੋਸੀਏਸ਼ਨ ਵੱਲੋਂ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਦਿੱਤਾ ਗਿਆ ਹੈ। ਕਾਲਜ ਪ੍ਰਿੰਸੀਪਲ ਡਾ ਅਰਚਨਾ ਗਰਗ ਨੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਮੁਕਤੀ ਤੇ ਉਨ੍ਹਾਂ ਦੀ ਟੀਮ ਨੂੰ ਖੇਡ ਮੇਲੇ ਦੀ ਸਫ਼ਲਤਾ ਲਈ ਮੁਬਾਰਕਬਾਦ ਦਿਦਿੰਆਂ ਕਿਹਾ ਕਿ ਖੇਡਾਂ ਤੇ ਪੜ੍ਹਾਈ ਦੋਹਾਂ ਦਾ ਸੁਮੇਲ ਹੀ ਜ਼ਿੰਦਗੀ ਨੂੰ ਸਹੀ ਸੇਧ ਦਿੰਦਾ ਹੈ। ਅਨੁਸ਼ਾਸਨ, ਦ੍ਰਿੜ ਨਿਸ਼ਚਾ ਤੇ ਸਮਰਪਨ ਦੀ ਭਾਵਨਾ ਹੈ ਨਾਲ ਹੀ ਖੇਡਾਂ ਵਿੱਚ ਸਫਲ ਹੋਇਆ ਜਾ ਸਕਦਾ ਹੈ। ਅੰਤ ’ਚ ਮੁਖ ਮਹਿਮਾਨ ਸੁਰਿੰਦਰ ਸੋਢੀ ਨੂੰ ਕਾਲਜ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਤੀਸ਼ ਸ਼ਰਮਾ, ਵਿਸ਼ੇਸ਼ ਮਹਿਮਾਨ ਰਾਜੀਵ ਕੁਮਾਰ ਵਾਲੀਆ, ਤਾਈਕਵਾਡੋਂ ਕੋਚ ਹਰਨਪ੍ਰੀਤ ਸਿੰਘ ਨੂੰ ਵੀ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਅਲੂਮਨਾਈਜ਼ ਗੀਤਾ ਘਈ, ਰਣਦੀਪ ਕੌਰ, ਡਾ. ਈਸ਼ਾ ਮਨਚੰਦਾ, ਈਸ਼ਾ ਮਹਾਜਨ, ਨੇਹਾ ਧਮੀਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੰਚ ਸੰਚਾਲਨ ਦੇ ਫਰਜ਼ ਪੰਜਾਬੀ ਵਿਭਾਗ ਦੇ ਡਾ. ਜਸਦੀਪ ਕੌਰ ਤੇ ਇੰਜੀ. ਇੰਦਰਜੀਤ ਬੱਲ ਨੇ ਬਾਖ਼ੂਬੀ ਨਿਭਾਇਆ।