ਖੋਜੇਵਾਲਾ ਬਣੇਗਾ ਇਕ ਖੂਬਸੂਰਤ ਪਿੰਡ : ਪਾਸਟਰ ਦਿਓਲ
ਖੋਜੇਵਾਲਾ ਬਣੇਗਾ ਇੱਕ ਖੂਬਸੂਰਤ ਪਿੰਡ : ਪਾਸਟਰ ਦਿਓਲ
Publish Date: Fri, 16 Jan 2026 08:08 PM (IST)
Updated Date: Fri, 16 Jan 2026 08:09 PM (IST)
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪਿੰਡ ਖੋਜੇਵਾਲਾ ਓਪਨ ਡੋਰ ਵੈੱਲਫੇਅਰ ਸੋਸਾਇਟੀ ਦੇ ਦਫਤਰ ਵਿਚ ਏਡੀਸੀ ਵਰਿੰਦਰਪਾਲ ਸਿੰਘ ਬਾਜਵਾ ਆਪਣੇ ਅਧਿਕਾਰੀਆਂ ਸਮੇਤ ਪਹੁੰਚੇ, ਜਿਥੇ ਉਨ੍ਹਾਂ ਨੇ ਪਿੰਡ ਖੋਜੇਵਾਲਾ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਮੁੱਖ ਪਾਸਟਰ ਹਰਪ੍ਰੀਤ ਦਿਓਲ ਤੇ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਇਸ ਮੌਕੇ ਏਡੀਸੀ ਕਪੂਰਥਲਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਵਿਚ ਕੋਈ ਕਮੀ ਪੇਸ਼ੀ ਸਹਿਣ ਨਹੀਂ ਕਰ ਰਹੀ। ਸਰਕਾਰੀ ਕੰਮਾਂ ਵਿਚ ਵਿਘਨ ਪਾਉਣ ਵਾਲੇ ਲੋਕਾਂ ਸਬੰਧੀ ਵੀ ਗੱਲਬਾਤ ਕੀਤੀ ਗਈ। ਪਿੰਡ ਦੇ ਵਰਮਾ ਸਬੰਧੀ ਵੀ ਜ਼ਿਕਰ ਹੋਇਆ। ਉੱਥੇ ਹੀ ਪਿੰਡ ਦੇ ਸਰਪੰਚ ਨੇ ਸਟੇਡੀਅਮ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਪਾਸਟਰ ਦਿਓਲ ਵੱਲੋਂ ਪਿੰਡ ਵਿਚ ਚੱਲ ਰਹੇ ਸੀਵਰੇਜ, ਇੰਟਰਲਾਕ ਸੜਕਾਂ ਸਬੰਧੀ ਤੇ ਖੋਜੇਵਾਲਾ ਵਿਖੇ ਦੁਨੀਆਂ ਭਰ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਪਿੰਡ ਦਾ ਬੱਸ ਸਟੈਂਡ ਬਣਾਉਣ ਸਬੰਧੀ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਕਪੂਰਥਲਾ ਤੇ ਖੋਜੇਵਾਲਾ ਦੇ ਕਬਰਿਸਤਾਨ ਸਬੰਧੀ ਵੀ ਗੱਲਬਾਤ ਹੋਈ। ਏਡੀਸੀ ਸਾਹਿਬ ਨੇ ਦੱਸਿਆ ਕਿ ਮਸੀਹ ਸਮਾਜ ਨੂੰ ਆਉਣ ਵਾਲੀਆਂ ਦਿੱਕਤਾਂ ਸਬੰਧੀ ਵੀ ਸਾਰੇ ਹੱਲ ਬਹੁਤ ਹੀ ਜਲਦੀ ਕੀਤੇ ਜਾਣਗੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਸਾਰੇ ਕੰਮਾਂ ਦਾ ਜਾਇਜ਼ਾ ਵੀ ਲਿਆ। ਆਉਣ ਵਾਲੇ ਦਿਨਾਂ ਵਿਚ ਖੋਜਵਾਲਾ ਪਿੰਡ ਦੇ ਸਟੇਡੀਅਮ, ਬੱਸ ਸਟੈਂਡ, ਸੜਕਾਂ ਆਦਿ ਬਹੁਤ ਹੀ ਖੂਬਸੂਰਤ ਢੰਗ ਨਾਲ ਨਜ਼ਰ ਆਉਣਗੇ। ਪਿੰਡ ਦੀ ਭਲਾਈ ਤੇ ਸੋਸ਼ਲ ਕੰਮਾਂ ਵਿਚ ਮੁੱਖ ਪਾਸਟਰ ਹਰਪ੍ਰੀਤ ਦਿਓਲ ਦਾ ਕਾਫੀ ਵੱਡਾ ਯੋਗਦਾਨ ਨਜ਼ਰ ਆ ਰਿਹਾ ਹੈ। ਪਾਸਟਰ ਦਿਓਲ ਨੇ ਦੱਸਿਆ ਕਿ ਸਾਡਾ ਸਪਨਾ ਪਿੰਡ ਖੋਜੇਵਾਲਾ ਨੂੰ ਬਹੁਤ ਹੀ ਖੂਬਸੂਰਤ ਬਣਾਉਣਾ ਹੈ ਕਿਉਂਕਿ ਦੁਨੀਆਂ ਭਰ ਤੋਂ ਲੋਕ ਇੱਥੇ ਵਿਸ਼ੇਸ਼ ਤੌਰ ’ਤੇ ਪ੍ਰਾਰਥਨਾਵਾਂ ਕਰਨ ਤੇ ਕਰਾਉਣ ਵਾਸਤੇ ਆਉਂਦੇ ਹਨ, ਇਸ ਲਈ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਪਿੰਡ ਨੂੰ ਬਹੁਤ ਹੀ ਖੂਬਸੂਰਤ ਬਣਾਵਾਂਗੇ ਤੇ ਪਿੰਡ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਯੂਥ ਪ੍ਰਧਾਨ ਰਾਜਵਿੰਦਰ ਸਿੰਘ, ਬ੍ਰਦਰ ਸਵੀਨ, ਖੋਜੇਵਾਲਾ ਦੇ ਮੈਡਮ ਪਟਵਾਰੀ, ਜੇਈ ਤੇ ਹੋਰ ਕਈ ਅਧਿਕਾਰੀ ਤੇ ਮੋਹਤਬਰ ਲੋਕ ਵੀ ਮੌਜੂਦ ਸਨ।