ਇਤਿਹਾਸਕ ਵੇਂਈ ਘਾਟ ’ਤੇ ਅੱਜ ਮਨਾਇਆ ਜਾਵੇਗਾ ਖਾਲਸਾ ਸਾਜਨਾ ਦਿਵਸ
ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਵੇਂਈ ਘਾਟ ਤੇ ਅੱਜ ਮਨਾਇਆ ਜਾਵੇਗਾ ਖਾਲਸਾ ਸਾਜਨਾ ਦਿਵਸ
Publish Date: Mon, 13 Apr 2026 08:31 PM (IST)
Updated Date: Tue, 14 Apr 2026 04:10 AM (IST)

ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਭੁਲੱਥ : ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਵੇਂਈ ਘਾਟ ਭੁਲੱਥ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਅੱਜ 14 ਅਪ੍ਰੈਲ ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਮਨਾਇਆ ਜਾਵੇਗਾ। ਇਸ ਮੌਕੇ ਗੱਲ-ਬਾਤ ਕਰਦੇ ਬਾਬਾ ਸੁਖਜੀਤ ਸਿੰਘ ਸੀਚੇਵਾਲ ਵਾਲਿਆ ਨੇ ਦੱਸਿਆ ਕਿ ਵੱਖ-ਵੱਖ ਥਾਂਵਾ ਨੂੰ ਲੱਗਦੇ ਵੇਂਈ ਘਾਟ ਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਪੁਰਾਤਨ ਸਮੇਂ ਤੇ ਸਦੀਆ ਤੋਂ ਚੱਲਦਾ ਆ ਰਿਹਾ ਅਤੇ ਵਿਸਾਖੀ ਦੇ ਦਿਨ ਪਵਿੱਤਰ ਵੇਂਈ ਚ ਇਸ਼ਨਾਨ ਕਰਨ ਦੀ ਸੰਗਤਾਂ ਚ ਬਹੁਤ ਆਸਥਾ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮੁਾਈ ਸਦਕਾ ਸਮਾਗਮ ਦੀ ਆਰੰਭਤਾ ਪ੍ਰਭਾਤ ਵੇਲੇ ਤੋਂ ਹੋਵੇਗੀ, ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣਗੇ ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਤੇ ਕੀਰਤਨੀ ਜੱਥੇ ਸੰਗਤਾਂ ਨੂੰ ਨਾਮ ਬਾਣੀ ਨਾਲ ਨਿਹਾਲ ਕਰਨਗੇ ਅਤੇ ਖਾਸ ਤੋਰ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਾਲੇ ਵੀ ਸੰਗਤਾਂ ਨੂੰ ਨਾਮ ਬਾਣੀ ਨਾਲ ਨਿਹਾਲ ਕਰਨਗੇ। ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ ਤੇ ਸਮਾਗਮ ਦੇ ਸਾਰੇ ਪ੍ਰਬੰਧ ਹੋ ਚੁੱਕੇ ਹਨ। ਉਨ੍ਹਾਂ ਇਲਾਕੇ ਦੀ ਸੰਗਤਾਂ ਨੂੰ ਸਮਾਗਮ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਸਾਨੂੰ ਸਾਰਿਆ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਤੇ ਬਾਬਾ ਬਲਵਿੰਦਰ ਸਿੰਘ, ਬੀਬੀ ਹਰਬੰਸ ਕੌਰ, ਅਮਰੀਕ ਸਿੰਘ, ਕਿਸ਼ਨ ਬਾਵਾ, ਬਲਵੀਰ ਕੁਮਾਰ, ਉਗੂ ਤੇ ਹੋਰ ਸੇਵਕ ਹਾਜਰ ਸਨ ।