ਸੰਤ ਹੀਰਾ ਦਾਸ ’ਚ ਮਨਾਇਆ ਖਾਲਸਾ ਸਾਜਨਾ ਦਿਵਸ
ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਾ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ
Publish Date: Mon, 20 Apr 2026 06:55 PM (IST)
Updated Date: Mon, 20 Apr 2026 06:57 PM (IST)

ਦਸ਼ਮ ਪਿਤਾ ਨੇ ਪੰਥ ਦੀ ਸਾਜਨਾ ਕਰ ਸਿੰਘਾਂ ਨੂੰ ਵਿਲੱਖਣ ਦਿੱਖ ਦਿੱਤੀ : ਪ੍ਰਿੰ. ਸਚਦੇਵਾ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਸਥਾਨਕ ਕਸਬੇ ਦੇ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਿਆ ਵਿਖੇ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਦੇ ਵਿਸ਼ੇਸ਼ ਉੱਦਮ ਦੇ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਚੜ੍ਹਾਉਣ ਦੀ ਰਸਮ ਪੰਜ ਸਿੰਘਾਂ ਦੁਆਰਾ ਕੀਤੀ ਗਈ। ਇਸ ਮੌਕੇ ਕਾਲਜੀਏਟ ਪ੍ਰਿੰਸੀਪਲ ਰਜਿੰਦਰ ਕੌਰ, ਸਟਾਫ ਮੈਂਬਰਜ਼ ਤੇ ਵਿਦਿਆਰਥੀਆਂ ਨੇ ਭਾਗ ਲਿਆ। ਗ੍ਰੰਥੀ ਸਿੰਘ ਦੁਆਰਾ ਨਿਸ਼ਾਨ ਸਾਹਿਬ ਚੜ੍ਹਾਉਣ ਤੋਂ ਉਪਰੰਤ ਸਰਬੱਤ ਦੇ ਭਲੇ ਤੇ ਕਾਲਜ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਿੰ. ਸਚਦੇਵਾ ਨੇ ਕਿਹਾ ਕਿ ਖਾਲਸਾ ਪੰਥ ਦੀ ਸਿਰਜਣਾ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਤੇ ਮਾਣ ਹੈ। ਉਨ੍ਹਾਂ ਨੇ ਵਿਸਾਖੀ ਦੇ ਤਿਓਹਾਰ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 13 ਅਪ੍ਰੈਲ 1699 ਨੂੰ ਦੁਨੀਆ ਚ ਵਿਲੱਖਣ ਦਿੱਖ ਵਾਲੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਥੇ ਮਰਦ ਨੂੰ ਸਿੰਘ ਤੇ ਔਰਤ ਨੂੰ ਕੌਰ ਦਾ ਦਰਜਾ ਮਿਲਿਆ। ਇਹ ਕੌਮ ਦੀਨ-ਦੁਨੀਆ ਖਿਲਾਫ ਹੁੰਦੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਲਈ ਮੋਹਰੀ ਰੋਲ ਨਿਭਾਉਂਦੀ ਆ ਰਹੀ ਹੈ ਤੇ ਸਰਬੱਤ ਦੇ ਭਲੇ ਲਈ ਇਸ ਕੌਮ ਵੱਲੋਂ ਕੀਤੇ ਜਾ ਰਹੇ ਕਾਰਜ ਵੀ ਦੁਨੀਆ ਭਰ ਵਿਚ ਖਿੱਚ ਦਾ ਕੇਂਦਰ ਹਨ। ਇਸ ਮੌਕੇ ਕਾਲਜ ਤੇ ਕਾਲਜੀਏਟ ਸਕੂਲ ਦਾ ਸਟਾਫ਼ ਹਾਜ਼ਰ ਸੀ।