ਖਾਲਸਾ ਕਾਲਜ ਆਈਟੀ ਵਿਭਾਗ ਦਾ ਨਤੀਜਾ ਰਿਹਾ ਸੌ ਫੀਸਦੀ
ਖਾਲਸਾ ਕਾਲਜ ਦੇ ਐਮਐਸਸੀ ਆਈ ਟੀ ਭਾਗ ਤੀਜਾ ਦਾ ਨਤੀਜਾ ਰਿਹਾ ਸੌ ਫੀਸਦੀ ਰਿਹਾ
Publish Date: Tue, 07 Apr 2026 06:50 PM (IST)
Updated Date: Tue, 07 Apr 2026 06:53 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਨਤੀਜਿਆਂ ਵਿਚੋਂ ਕਾਲਜ ਦੇ ਆਈਟੀ ਕੰਪਿਊਟਰ ਵਿਭਾਗ ਐੱਮਐੱਸਸੀ ਸਮੈਸਟਰ ਤੀਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ, ਜਿਸ ਵਿਚ ਵਿਦਿਆਰਥਣਾਂ ਰੁਪਿੰਦਰ ਕੌਰ ਸਪੁੱਤਰੀ ਸਤਨਾਮ ਸਿੰਘ ਨੇ 8.55 ਐੱਸਜੀਪੀਏ ਤੇ ਜਸਪ੍ਰੀਤ ਕੌਰ ਸੁਪੁੱਤਰੀ ਕੁਲਦੀਪ ਸਿੰਘ ਨੇ 8.55 ਐੱਸਜੀਪੀਏ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜੋਤੀ ਸਪੁੱਤਰੀ ਤਰਸੇਮ ਸਿੰਘ ਨੇ 8.27 ਐੱਸਜੀਪੀਏ ਨਾਲ ਦੂਜਾ ਸਥਾਨ ਹਾਸਲ ਕੀਤਾ ਤੇ ਇਸ ਦੇ ਨਾਲ ਹੀ ਨੇਹਾ ਸਪੁੱਤਰੀ ਸੁਰਜੀਤ ਨੇ 8.09 ਐੱਸਜੀਪੀਏ ਦੇ ਨਾਲ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਕਾਲਜ ਵਿਚੋਂ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਧਾਨ ਇੰਜ. ਸਵਰਨ ਸਿੰਘ, ਕਾਲਜ ਦੇ ਸਕੱਤਰ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਡਮ ਹਰਨਿਆਮਤ ਕੌਰ ਤੇ ਮੈਡਮ ਨਿਮਰਤਾ ਕੌਰ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਬੀਰ ਕੌਰ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਹੋਰ ਉਚੇਰੀਆਂ ਪ੍ਰਾਪਤੀਆਂ ਕਰਨ ਤੇ ਕਾਲਜ ਦਾ ਇਸੇ ਤਰ੍ਹਾਂ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।