ਖਾਲਸਾ ਕਾਲਜ ਦਾ ਐੱਮਏ ਪੰਜਾਬੀ ਦਾ ਨਤੀਜਾ ਰਿਹਾ ਸੌ ਫੀਸਦੀ
ਖਾਲਸਾ ਕਾਲਜ ਦਾ ਐੱਮ.ਏ ਪੰਜਾਬੀ ਦਾ ਨਤੀਜਾ ਰਿਹਾ ਸੌ ਫੀਸਦੀ
Publish Date: Thu, 09 Apr 2026 10:51 PM (IST)
Updated Date: Thu, 09 Apr 2026 10:53 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨ ਕੀਤੇ ਨਤੀਜੇ ’ਚੋਂ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦਾ ਐੱਮਏ ਪੰਜਾਬੀ ਭਾਗ ਪਹਿਲਾ ਦਾ ਨਤੀਜਾ ਸੌ ਫੀਸਦੀ ਰਿਹਾ। ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਤੇ ਆਰਟਸ ਵਿਭਾਗ ਦੇ ਮੁਖੀ ਪ੍ਰੋ. ਰਾਜਦੀਪ ਕੌਰ ਜੋਸਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਮਏ ਪੰਜਾਬੀ ਦੇ ਪਹਿਲੇ ਸਮੈਸਟਰ ਦੀ ਵਿਦਿਆਰਥਣ ਸਿਮਰਨ ਸਪੁੱਤਰੀ ਬੱਗਾ ਨੇ 7.80 ਐੱਸਜੀਪੀਏ ਨਾਲ ਕਾਲਜ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਪਰਵੀਨ ਕੌਰ ਸਪੁੱਤਰੀ ਬਲਵੀਰ ਸਿੰਘ ਨੇ 7.40 ਐੱਸਜੀਪੀਏ ਤੇ ਮਨੀਸ਼ਾ ਰਾਣੀ ਸਪੁੱਤਰੀ ਸਤਨਾਮ ਸਿੰਘ ਨੇ 7.40 ਐੱਸਜੀਪੀਏ ਨਾਲ ਦੋਨਾਂ ਵਿਦਿਆਰਥਣਾਂ ਨੇ ਸਾਂਝੇ ਤੌਰ ਤੇ ਦੂਜਾ ਸਥਾਨ ਤੇ ਕੋਮਲਜੀਤ ਕੌਰ ਸਪੁੱਤਰੀ ਕਸ਼ਮੀਰ ਸਿੰਘ ਨੇ 7.20 ਐੱਸਜੀਪੀਏ ਤੇ ਕੋਮਲਪ੍ਰੀਤ ਕੌਰ ਸਪੁੱਤਰੀ ਸ਼ੀਤਲ ਸਿੰਘ 7.20 ਐੱਸਜੀਪੀਏ ਹਾਸਲ ਕਰਕੇ ਸਾਂਝੇ ਤੌਰ ਤੇ ਦੋਨਾਂ ਵਿਦਿਆਰਥਣਾਂ ਨੇ ਕਾਲਜ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਕਾਲਜ ਤੇ ਮਾਪਿਆਂ ਦਾ ਮਾਣ ਵਧਾਇਆ। ਇਸ ਦੇ ਨਾਲ ਹੀ ਐੱਮਏ ਪੰਜਾਬੀ ਤੀਜੇ ਸਮੈਸਟਰ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਐੱਮਏ ਸਮੈਸਟਰ ਤੀਜਾ ਦੀ ਵਿਦਿਆਰਥਣ ਅਮਨਦੀਪ ਕੌਰ ਸਪੁੱਤਰੀ ਤਰਸੇਮ ਸਿੰਘ ਨੇ 6.33 ਐੱਸਜੀਪੀਏ ਹਾਸਲ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਅਨਕੇਤ ਕੌਰ ਸਪੁੱਤਰੀ ਮਨਜੀਤ ਸਿੰਘ ਨੇ 6.17 ਐੱਸਜੀਪੀਏ ਹਾਸਲ ਕਰਕੇ ਦੂਜਾ ਸਥਾਨ ਤੇ ਨਿਸ਼ਾ ਸਿੰਘ ਸਪੁੱਤਰੀ ਕੁਲਵੰਤ ਸਿੰਘ ਨੇ 6.00 ਐੱਸਜੀਪੀਏ ਨਾਲ ਕਾਲਜ ਵਿਚੋਂ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜੀ. ਸਵਰਨ ਸਿੰਘ, ਗੁਰਪ੍ਰੀਤ ਕੌਰ ਮੈਂਬਰ ਐੱਸਜੀਪੀਸੀ, ਕਾਲਜ ਦੇ ਡਾਇਰੈਕਟਰ ਇੰਜੀ. ਨਿਮਰਤਾ ਕੌਰ ਤੇ ਇੰਜੀ. ਹਰਨਿਆਮਤ ਕੌਰ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਵਿਦਿਆਰਥੀਆਂ ਦੀ ਇਸ ਉੱਘੀ ਪ੍ਰਾਪਤੀ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ।